06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

-ਸੀ.ਬੀ.ਐਸ.ਈ. 10ਵੀਂ ਦਾ ਨਤੀਜਾ- ਗੋਬਿੰਦ ਪਬਲਿਕ ਸਕੂਲ ਦੇ ਵਿਦਿਆਰਥੀ ਰਾਜਬੀਰ ਸਿੰਘ ਹਾਸਿਲ ਨੇ ਕੀਤੇ 99.4 ਫੀਸਦੀ ਅੰਕ

Ad Position 21
No active advertisement
ਅਜੀਤ ਡੈਸਕ 16-04-2026
ਦੀਨਾਨਗਰ, 15 ਅਪ੍ਰੈਲ (ਸੋਢੀ/ਘੁੰਮਣ/ਸ਼ਰਮਾ)- ਗੋਬਿੰਦ ਪਬਲਿਕ ਸਕੂਲ ਦੀਨਾਨਗਰ ਦਾ ਸੀ.ਬੀ.ਐਸ.ਈ. ਵਲੋਂ ਐਲਾਨਿਆ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਐਲਾਨੇ ਗਏ ਨਤੀਜੇ ਵਿਚ ਦੀਨਾਨਗਰ ਦੇ ਪਿੰਡ ਪਨਿਆੜ ਨਿਵਾਸੀ ਰਾਜਵੀਰ ਸਿੰਘ ਸਪੁੱਤਰ ਬਿਕਰਮਜੀਤ ਸਿੰਘ ਨੇ 99.4 ਫੀਸਦੀ ਅੰਕ ਹਾਸਲ ਕਰਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਂਅ ਰÏਸ਼ਨ ਕੀਤਾ ਹੈ | ਰਾਜਬੀਰ ਸਿੰਘ ਸਕੂਲ ਦਾ ਬਹੁਤ ਹੀ ਹੋਣਹਾਰ ਵਿਦਿਆਰਥੀ ਹੈ ਜੋ ਬਚਪਨ ਤੋਂ ਹੀ ਹਰ ਕਲਾਸ ਵਿਚ ਬਹੁਤ ਵਧੀਆ ਅੰਕ ਹਾਸਲ ਕਰਦਾ ਆ ਰਿਹਾ ਹੈ | ਰਾਜਵੀਰ ਦੇ ਪਿਤਾ ਬਿਕਰਮਜੀਤ ਸਿੰਘ ਨੇ ਦਸਿਆ ਕਿ ਉਹ ਇਕ ਕਿਸਾਨ ਹਨ | ਉਨ੍ਹਾਂ ਦਾ ਸਪੁੱਤਰ ਐਨ.ਡੀ.ਏ. ਵਿਚ ਸਿਲੈਕਟ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ | ਉਨ੍ਹਾਂ ਦਸਿਆ ਕਿ ਰਾਜਵੀਰ ਦੀ ਸਿਲੈਕਸ਼ਨ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਮੋਹਾਲੀ ਵਿਖੇ ਹੋ ਗਈ ਹੈ | ਇਸ ਅਕੈਡਮੀ ਵਿਚ 40 ਬੱਚਿਆਂ ਨੂੰ ਚੁਣਿਆ ਗਿਆ ਹੈ ਜਿਸ ਵਿਚ ਉਨ੍ਹਾਂ ਦਾ ਬੱਚਾ ਵੀ ਸ਼ਾਮਿਲ ਹੈ | ਰਾਜਵੀਰ ਸਿੰਘ ਨੇ ਕਿਹਾ ਕਿ ਉਹ ਆਪਣੇ ਸਕੂਲ ਦੇ ਪਿ੍ੰਸੀਪਲ, ਸਟਾਫ਼ ਮੈਂਬਰਾਂ ਅਤੇ ਆਪਣੇ ਮਾਤਾ ਪਿਤਾ ਦੀ ਪ੍ਰੇਰਨਾ ਸਦਕਾ ਇੰਨੇ ਵਧੀਆ ਅੰਕ ਹਾਸਲ ਕਰਨ ਵਿਚ ਕਾਮਯਾਬ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਕਲੇਰ ਕਲਾਂ ਵਿਖੇ 7 ਏਕੜ ਕਣਕ ਸੜ ਕੇ ਸੁਆਹ <br/> ਅਗਲੀ ਖ਼ਬਰ ਮੰਡੀਆਂ 'ਚ ਖ਼ਰੀਦ ਏਜੰਸੀਆਂ ਵਲੋਂ ਬਾਰਦਾਨਾ ਨਾ ਭੇਜਣ ਕਰਕੇ ਆੜ੍ਹਤੀ ਤੇ ਕਿਸਾਨ ਪ੍ਰੇਸ਼ਾਨ
Ad Position 24