11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਕਿਡਜ਼ ਕੇਅਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 17-04-2026
ਦੀਨਾਨਗਰ, 16 ਅਪ੍ਰੈਲ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਸੀ.ਬੀ.ਐਸ.ਸੀ ਬੋਰਡ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ 'ਚ ਕਿਡਜ਼ ਕੇਅਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ | ਪਿ੍ੰਸੀਪਲ ਪ੍ਰੋਮਿਲਾ ਮਿਨਹਾਸ ਨੇ ਦੱਸਿਆ ਕਿ ਸਕੂਲ ਦੇ 56 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ ਜਿਸ ਵਿਚੋਂ 9 ਵਿਦਿਆਰਥੀਆਂ ਜਿਨ੍ਹਾਂ ਵਿਚ ਆਰੂਸ਼ ਮਹਾਜਨ ਨੇ 98.2 ਫ਼ੀਸਦੀ ਨਾਲ ਪਹਿਲਾ, ਆਨੰਦਿਤਾ ਬਾਵਾ ਨੇ 94.6 ਫ਼ੀਸਦੀ ਨਾਲ ਦੂਜਾ ਤੇ ਅੰਕਿਤਾ ਨੇ 93.6 ਫ਼ੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਤੋਂ ਇਲਾਵਾ ਦਿਵਿਆਂਕ ਨੇ 92.6, ਗਰਿਮਾ ਮਿਨਹਾਸ ਨੇ 92, ਅਵਨੀ ਸੋਹਲ ਨੇ 91.6, ਪ੍ਰੀਤ ਸੈਣੀ ਨੇ 91.4, ਸਮਰਿਧੀ ਗੁਪਤਾ ਨੇ 90.6 ਤੇ ਮਾਲਵਿਕਾ ਨੇ 90 ਫ਼ੀਸਦੀ ਅੰਕ ਹਾਸਲ ਕੀਤੇ ਹਨ | ਇਸ ਤੋਂ ਇਲਾਵਾ 25 ਵਿਦਿਆਰਥੀਆਂ ਜਿਨ੍ਹਾਂ ਵਿਚ ਪਾਰਸ ਠਾਕੁਰ ਨੇ 88.8, ਹੈਰਿਕਾ ਤੇ ਵੰਸ਼ ਨੇ 88.6, ਸ਼ਰੇਆ ਨੇ 88.2, ਹਰਸ਼ਿਤ ਤੇਜ਼ੀ ਨੇ 87.4, ਮੰਨਤ ਨੇ 87, ਪਾਰਥ ਨੇ 86.2, ਦਲਜੀਤ ਕੌਰ ਨੇ 86, ਦਿਵਿਆਂਗ ਮਹਾਜਨ ਨੇ 85.8, ਮੋਕਸ਼ੀ ਤੇ ਸੁਮਿਤੀ ਨੇ 85, ਰਿਧਿਮਾ ਨੇ 83.6, ਅਰਪਣ ਤੇ ਜਾਨਵੀ ਨੇ 83.4, ਹਿਮਾਨੀ ਨੇ 83.2, ਅਨਾਮਿਕਾ ਨੇ 83, ਅਦਿੱਤਿਆ 81.8, ਸੁਹਾਨਾ ਤੇ ਸੁਖਮਨ ਕੌਰ ਨੇ 81, ਚਾਹਤ ਤੇ ਜੀਤਿਸ਼ਾ ਨੇ 80.6, ਦਿਵਾਂਸ਼ ਕਾਟਲ ਨੇ 80.4 ਅਤੇ ਸੁਪ੍ਰੀਆ, ਨਿਹਾਰਿਕਾ ਤੇ ਮਨਜੋਤ ਸਿੰਘ ਨੇ 80 ਫ਼ੀਸਦੀ ਅੰਕ ਹਾਸਲ ਕੀਤੇ ਹਨ | ਬਾਕੀ ਵਿਦਿਆਰਥੀਆਂ ਨੇ 75 ਫ਼ੀਸਦੀ ਤੋਂ ਵਧੇਰੇ ਅੰਕ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਵਿੰਦ ਮਹਿਤਾ, ਸਕੱਤਰ ਮਧੁਰ ਭਾਸ਼ਿਣੀ ਤੇ ਮੈਨੇਜਰ ਰਾਜਨ ਮਹਿਤਾ ਨੇ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਮਿਹਨਤੀ ਸਟਾਫ ਨੂੰ ਵਧਾਈ ਦਿੱਤੀ | ਪਿ੍ੰਸੀਪਲ ਪ੍ਰੋਮਿਲਾ ਮਿਨਹਾਸ, ਪੀ.ਆਰ.ਓ. ਸੰਦੀਪ ਠਾਕੁਰ, ਵਿੰਗ ਇੰਚਾਰਜ ਪਾਇਲ ਸ਼ਰਮਾ, ਭਾਰਤੀ ਸ਼ਰਮਾ ਤੇ ਪੂਜਾ ਵਰਮਾ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਸਕੂਲਾਂ ਦੇ ਦਸਵੀਂ ਦੇ ਨਤੀਜੇ ਸ਼ਾਨਦਾਰ ਰਹੇ ਅਗਲੀ ਖ਼ਬਰ ਆਰ.ਡੀ. ਖੋਸਲਾ ਸਕੂਲ ਦੀ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24