11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਵੱਖ-ਵੱਖ ਸਕੂਲਾਂ ਦੇ ਦਸਵੀਂ ਦੇ ਨਤੀਜੇ ਸ਼ਾਨਦਾਰ ਰਹੇ

Ad Position 21
No active advertisement
ਅਜੀਤ ਡੈਸਕ 17-04-2026
ਸਪਰਿੰਗ ਫ਼ੀਲਡ ਇੰਟਰਨੈਸ਼ਨਲ ਸਕੂਲ
ਗੁਰਦਾਸਪੁਰ, 16 ਅਪ੍ਰੈਲ (ਚੱਕਰਾਜਾ)- ਸੀ.ਬੀ.ਐਸ.ਈ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿਚੋਂ ਸਪਰਿੰਗ ਫ਼ੀਲਡ ਇੰਟਰਨੈਸ਼ਨਲ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਚੇਅਰਮੈਨ ਜਗਤਾਰ ਸਿੰਘ ਤੇ ਪਿ੍ੰਸੀਪਲ ਰਜਨੀ ਸ਼ਰਮਾ ਨੇ ਦੱਸਿਆ ਕਿ ਲਵਿਸ਼ ਨੇ 93.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਹਰਪ੍ਰੀਤ ਕੌਰ ਨੇ 91 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਨੀਅਤੀ ਨੇ 88 ਫ਼ੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ | ਜਦੋਂ ਕਿ ਸਕੂਲ ਦੇ ਬਾਕੀ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ | ਉਨ੍ਹਾਂ ਇਸ ਸ਼ਾਨਦਾਰ ਨਤੀਜੇ 'ਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਸਟਾਫ਼ ਮੈਂਬਰਾਂ ਨੰੂ ਵਧਾਈ ਦਿੱਤੀ |
ਦੂਨ ਇੰਟਰਨੈਸ਼ਨਲ ਸਕੂਲ
ਗੁਰਦਾਸਪੁਰ, (ਚੱਕਰਾਜਾ) - ਦੂਨ ਇੰਟਰਨੈਸ਼ਨਲ ਸਕੂਲ ਦਾ ਸੀ.ਬੀ.ਐਸ.ਈ ਬੋਰਡ ਵਲੋਂ ਐਲਾਨਿਆ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਦੇ ਵਿਦਿਆਰਥੀ ਪ੍ਰਤਿਮਾ ਸ਼ਰਮਾ ਨੇ 98.8 ਫ਼ੀਸਦੀ ਨਾਲ ਪਹਿਲਾ, ਮਹਿਰੂਪ ਕੌਰ ਨੇ 97.3 ਫ਼ੀਸਦੀ ਨਾਲ ਦੂਜਾ ਤੇ ਮਨਮੀਤ ਕੌਰ ਨੇ 97 ਫ਼ੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਕਹਿਨੂਰਦੀਪ 95.4 ਫ਼ੀਸਦੀ, ਗੁਰਸ਼ਰਨ ਸਿੰਘ 93.6, ਪ੍ਰਭਲੀਨ ਕੌਰ 92.6, ਹਰਨੂਰ ਕਾਹਲੋਂ 92.4, ਜਸਲੀਨ ਕੌਰ 92, ਰਯਾਰਥ 92, ਅਵਲੀਨ 90.6, ਪਾਰਥ 90.4 ਅਤੇ ਲਕਸ਼ਮੀਤ ਨੇ 90 ਫ਼ੀਸਦੀ ਅੰਕ ਹਾਸਲ ਕੀਤੇ | ਜਦੋਂ ਕਿ ਵਿਦਿਆਰਥੀਆਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ, ਸਮਾਜਿਕ ਵਿਗਿਆਨ ਅਤੇ ਪੰਜਾਬੀ ਵਿਸ਼ਿਆਂ ਵਿਚ 100 ਵਿਚੋਂ 100 ਅੰਕ ਪ੍ਰਾਪਤ ਕਰਕੇ ਵੱਖ-ਵੱਖ ਵਿਸ਼ਿਆਂ 'ਚ ਅਕਾਦਮਿਕ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ | ਸਕੂਲ ਦੇ ਪਿ੍ੰਸੀਪਲ ਮੈਡਮ ਊਸ਼ਾ ਸ਼ਰਮਾ, ਚੇਅਰਮੈਨ ਬਲਵਿੰਦਰ ਸਿੰਘ ਅਤੇ ਡਾਇਰੈਕਟਰ ਗਗਨਦੀਪ ਸਿੰਘ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ | ਸਕੂਲ ਪ੍ਰਬੰਧਨ ਨੇ ਉਮੀਦ ਜਤਾਈ ਕਿ ਵਿਦਿਆਰਥੀ ਭਵਿੱਖ ਵਿਚ ਵੀ ਇਸੇ ਤਰ੍ਹਾਂ ਉਚਾਈਆਂ ਹਾਸਲ ਕਰਦੇ ਰਹਿਣਗੇ |
ਡਿਵਾਈਨ ਲਾਈਟ ਮਾਡਰਨ ਸਕੂਲ ਤਾਜਪੁਰ
ਗੁਰਦਾਸਪੁਰ, (ਚੱਕਰਾਜਾ)-ਸੀ.ਬੀ.ਐਸ.ਈ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿਚੋਂ ਡਿਵਾਈਨ ਲਾਈਟ ਮਾਡਰਨ ਸਕੂਲ ਤਾਜਪੁਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਦੇ ਚੇਅਰਮੈਨ ਨਿਤਿਨ ਸ਼ਰਮਾ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਖ਼ੁਸ਼ਦੀਪ ਕੌਰ ਨੇ 97 ਫ਼ੀਸਦੀ ਨਾਲ ਪਹਿਲਾ, ਅੰਜਲੀ ਮਹਾਜਨ ਨੇ 93.3 ਫ਼ੀਸਦੀ ਨਾਲ ਦੂਜਾ ਅਤੇ ਕਿਰਨਦੀਪ ਕੌਰ ਨੇ 90 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ | ਜਦੋਂ ਕਿ ਸਕੂਲ ਦੇ ਬਾਕੀ ਵਿਦਿਆਰਥੀ ਵੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ | ਚੇਅਰਮੈਨ ਨਿਤਿਨ ਸ਼ਰਮਾ ਤੇ ਪਿ੍ੰਸੀਪਲ ਸੁਨੀਤਾ ਸਿੰਘ ਨੇ ਇਸ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਟਾਫ਼ ਮੈਂਬਰਾਂ ਨੰੂ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੰੂ ਹੋਰ ਮਿਹਨਤ ਕਰਕੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ |
ਗੋਬਿੰਦ ਪਬਲਿਕ ਸਕੂਲ
ਦੀਨਾਨਗਰ, (ਸੋਢੀ/ ਸ਼ਰਮਾ/ਘੁੰਮਣ)- ਗੋਬਿੰਦ ਪਬਲਿਕ ਸਕੂਲ ਦਾ ਸੀ.ਬੀ.ਐਸ.ਈ ਵਲੋਂ ਐਲਾਨਿਆ ਦਸਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ | ਪਿ੍ੰਸੀਪਲ ਸੋਨਿਕਾ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀ ਰਾਜਵੀਰ ਸਿੰਘ ਨੇ 99.4 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਲੀਜ਼ਾ ਕਸ਼ਯਪ ਨੇ 98 ਫ਼ੀਸਦੀ ਅੰਕਾਂ ਨਾਲ ਸਕੂਲ ਵਿਚੋਂ ਦੂਸਰਾ, ਯਸ਼ਿਕਾ ਨੇ 96.6 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਮੇਹਰ ਸੈਣੀ ਨੇ 95.8 ਫ਼ੀਸਦੀ, ਵਿਦਿਆਂਸ਼ੀ ਸ਼ਰਮਾ ਨੇ 95.6 ਫ਼ੀਸਦੀ, ਮੁਸਕਾਨ ਨੇ 95.4 ਫ਼ੀਸਦੀ, ਅਰਸ਼ਦੀਪ ਕਲਸੀ ਨੇ 94 ਫ਼ੀਸਦੀ, ਲਵਨਿਆ ਤੇ ਹਰਮਨਜੀਤ ਕੌਰ 93 ਫ਼ੀਸਦੀ, ਮਨਪ੍ਰੀਤ ਕੌਰ ਨੇ 92.4 ਫ਼ੀਸਦੀ, ਅਦਿੱਤੀ ਨੇ 91.2 ਫ਼ੀਸਦੀ, ਰਾਘਵ ਹਰਚੰਦ ਨੇ 91 ਫ਼ੀਸਦੀ, ਜਤਿਨ ਨੇ 88.6 ਰਿਤੂ ਕੁਮਾਰੀ ਨੇ 89.4 ਫ਼ੀਸਦੀ, ਰਾਘਵ ਨੇ 88.8, ਪ੍ਰਤਿਕਸ਼ਾ ਨੇ 88.4 ਫ਼ੀਸਦੀ, ਯੋਗੇਸ਼ ਨੇ 88 ਫ਼ੀਸਦੀ, ਵਿਵਿਧ ਨੇ 87.8 ਫ਼ੀਸਦੀ, ਪਿ੍ਆਂਸ਼ੂ ਨੇ 86.6 ਫ਼ੀਸਦੀ, ਪ੍ਰਕਾਂਕਸ਼ੀ ਨੇ 85.4 ਫ਼ੀਸਦੀ, ਸਮਰਿਧੀ ਨੇ 85.5 ਫ਼ੀਸਦੀ, ਪ੍ਰੀਤ ਨੇ 85 ਫ਼ੀਸਦੀ, ਰਿਤਿਸ਼ ਕੁਮਾਰ ਨੇ 84.7 ਫ਼ੀਸਦੀ, ਰਿਤੇਸ਼ ਅੱਤਰੀ ਨੇ 84.2 ਫ਼ੀਸਦੀ, ਸਿਆ ਨੇ 83.2 ਫ਼ੀਸਦੀ ਅਤੇ ਨੂਰਜਸਪ੍ਰੀਤ ਸਿੰਘ ਨੇ 82 2 ਫ਼ੀਸਦੀ ਅੰਕ ਹਾਸਲ ਕੀਤੇ ਹਨ | ਸਕੂਲ ਦੇ ਚੇਅਰਮੈਨ ਮਹਿੰਦਰ ਸਿੰਘ ਸੰਧੂ, ਮੈਨੇਜਰ ਸੋਨੀ ਸੰਧੂ, ਸਕੱਤਰ ਸੰਦੀਪ ਸਿੰਘ ਸੰਧੂ ਅਤੇ ਪਿ੍ੰਸੀਪਲ ਸੋਨਿਕਾ ਸ਼ਰਮਾ ਨੇ ਸ਼ਾਨਦਾਰ ਨਤੀਜੇ ਲਈ ਸਟਾਫ ਮੈਂਬਰਾਂ, ਵਿਦਿਆਰਥੀਆਂ ਤੇ ਮਾਪਿਆਂ ਨੰੂ ਵਧਾਈ ਦਿੱਤੀ ਹੈ | ਪਿ੍ੰਸੀਪਲ ਸੋਨਿਕਾ ਸ਼ਰਮਾ ਨੇ ਕਿਹਾ ਕਿ ਇਹ ਨਤੀਜੇ ਸਕੂਲ ਦੀ ਗੁਣਵੱਤਾ, ਸੰਪੂਰਨ ਸਿੱਖਿਆ ਤੇ ਅਨੁਸ਼ਾਸਨ ਦਾ ਪ੍ਰਤੀਕ ਹਨ |
ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ
ਜੌੜਾ ਛੱਤਰਾਂ, (ਪਰਮਜੀਤ ਸਿੰਘ ਘੁੰਮਣ)- ਸੀ.ਬੀ.ਐਸ.ਈ ਬੋਰਡ ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ ਵਿਚੋਂ ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਦੇ ਡਾਇਰੈਕਟਰ ਕੁਲਜੀਤ ਸਿੰਘ ਨੇ ਦੱਸਿਆ ਕਿ ਇਸ ਨਤੀਜੇ ਵਿਚੋਂ ਵਿਦਿਆਰਥਣ ਰਸ਼ਨਪ੍ਰੀਤ ਕੌਰ ਨੇ 97.2 ਫ਼ੀਸਦੀ ਅੰਕਾਂ ਨਾਲ ਪਹਿਲਾ, ਹਰਨੂਰ ਕੌਰ ਨੇ 96 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਨਿਕੀਤਾ ਜਗਰਾਲ ਤੇ ਗੁਰਲੀਨ ਕੌਰ ਨੇ 95 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ | ਇਸੇ ਤਰ੍ਹਾਂ ਸਮਰੀਤ ਕੌਰ, ਹਰਸ਼ਦੀਪ ਸਿੰਘ, ਸਿਮਰਪ੍ਰੀਤ ਕੌਰ, ਹਰਮਨਦੀਪ ਕੌਰ, ਦਮਨਜੋਤ ਸਿੰਘ, ਰੁਦਰਪ੍ਰਤਾਪ ਸਿੰਘ, ਜੈਸਮੀਨਪ੍ਰੀਤ ਕੌਰ, ਸਿਮਰਨਜੋਤ ਕੌਰ, ਨਵਜੋਤ ਕੌਰ, ਹਿਮਾਂਸ਼ੂ ਤੇ ਸਿਮਰਨਪ੍ਰੀਤ ਕੌਰ ਨੇ 90 ਫ਼ੀਸਦੀ ਤੋਂ ਵੱਧ ਅੰਕ ਅਤੇ 30 ਤੋਂ ਵੱਧ ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵਧੇਰੇ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਡਾਇਰੈਕਟਰ ਕੁਲਜੀਤ ਸਿੰਘ ਨੇ ਇਸ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਕੂਲ ਸਟਾਫ਼ ਨੰੂ ਵਧਾਈ ਦਿੱਤੀ | ਉਨ੍ਹਾਂ ਨੇ ਮਿਹਨਤੀ ਅਧਿਆਪਕਾਂ ਮੈਡਮ ਨਾਨਕੀ, ਅੰਜਲੀ, ਹਰਜੀਤ ਕੌਰ, ਗੁਰਚਰਨਜੀਤ ਕੌਰ, ਸ਼ਰਨਜੀਤ ਕੌਰ, ਦਲਬੀਰ ਕੌਰ ਤੇ ਉਪ ਪਿ੍ੰਸੀਪਲ ਰਾਜਬੀਰ ਕੌਰ ਦਾ ਧੰਨਵਾਦ ਕੀਤਾ |

ਦੋਆਬਾ ਪਬਲਿਕ ਸਕੂਲ
ਧਾਰੀਵਾਲ, (ਸਵਰਨ ਸਿੰਘ)- ਸੀ.ਬੀ.ਐਸ.ਈ. ਬੋਰਡ ਨਵੀਂ ਦਿੱਲੀ ਵਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਦੋਆਬਾ ਪਬਲਿਕ ਸਕੂਲ ਕੋਟ ਸੰਤੋਖ ਰਾਏ ਦਾ ਨਤੀਜਾ ਸੌ ਫੀਸਦੀ ਰਿਹਾ ਹੈ | ਇਸ ਸਬੰਧੀ ਸਕੂਲ ਪ੍ਰਬੰਧਕ ਕਮੇਟੀ ਚੇਅਰਮੈਨ ਬਰਿੰਦਰ ਸਿੰਘ ਛੋਟੇਪੁਰ ਅਤੇ ਪਿ੍ੰਸੀਪਲ ਬਰਿੰਦਰ ਕੌਰ ਨੇ ਦੱਸਿਆ ਕਿ ਇਸ ਨਤੀਜੇ ਵਿਚੋਂ ਵਿਦਿਆਰਥਣ ਏਕਮਜੋਤ ਕੌਰ ਨੇ 98.6 ਫੀਸਦੀ, ਅੰਤਿਮਾ ਨੇ 97 ਫੀਸਦੀ, ਹਰਗੁਨ ਕੌਰ ਨੇ 97.6 ਫੀਸਦੀ, ਅਰਸ਼ਪ੍ਰੀਤ ਕੌਰ ਨੇ 97.6 ਫੀਸਦੀ, ਨਿਸਠਾ ਨੇ 97.6 ਫੀਸਦੀ, ਵਰਿਧੀ ਨੇ 96.8 ਫੀਸਦੀ, ਵਰੁਣ ਸ਼ਰਮਾ ਨੇ 95.8 ਫੀਸਦੀ ਤੇ ਮੇਘਨ ਮਹਾਜਨ ਨੇ 95.4 ਫੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਚੇਅਰਮੈਨ ਬਰਿੰਦਰ ਸਿੰਘ ਛੋਟੇਪੁਰ ਤੇ ਪਿ੍ੰਸੀਪਲ ਬਰਿੰਦਰ ਕੌਰ ਨੇ ਵਿਦਿਆਰਥੀਆਂ, ਮਾਪਿਆਂ ਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਗੁੱਡਵਿਲ ਸਕੂਲ ਦੀ ਦਸਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ ਅਗਲੀ ਖ਼ਬਰ ਕਿਡਜ਼ ਕੇਅਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24