ਕਲਾਨੌਰ, 24 ਅਪ੍ਰੈਲ (ਪੁਰੇਵਾਲ)- ਨੇੜਲੇ ਪਿੰਡ ਛੋਹਣ 'ਚ ਸਥਿਤ ਆਈ.ਸੀ.ਐਸ.ਈ. ਹੋਲੀ ਚਾਇਲਡ ਸਕੂਲ 'ਚ ਪਿ੍ੰਸੀਪਲ ਸਿਸਟਰ ਸ਼ੈਰੀਨ ਦੀਆਂ ਹਦਾਇਤਾਂ 'ਤੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ | ਇਸ ਦੌਰਾਨ ਬੱਚਿਆਂ ਦਰਮਿਆਨ ਡਰਾਇੰਗ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਬੱਚਿਆਂ ਵਲੋਂ ਧਰਤ ਦਿਵਸ ਨਾਲ ਸੰਬੰਧਿਤ ਪੋਸਟਰ ਬਣਾ ਕੇ ਤੇ ਬੈਸਟ ਆਊਟ ਆਫ ਵੇਸਟ ਤਹਿਤ ਪੁਰਾਣੀਆਂ ਅਤੇ ਵਾਧੂ ਪਈਆਂ ਚੀਜ਼ਾਂ ਤੋਂ ਧਰਤ ਦਿਵਸ ਨਾਲ ਸੰਬੰਧਿਤ ਕਲਾਕਿ੍ਤੀਆਂ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਬੱਚਿਆਂ ਵਲੋਂ ਧਰਤ ਦਿਵਸ ਨਾਲ ਸੰਬੰਧਿਤ ਭਾਸ਼ਣ ਦਿੱਤਾ ਗਿਆ | ਪਿ੍ੰਸੀਪਲ ਸਿਸਟਰ ਸਿਸਟਰ ਸ਼ੈਰੀਨ ਨੇ ਬੱਚਿਆਂ ਨੂੰ ਬੂਟੇ ਲਗਾਉਣਾ ਲਈ ਪ੍ਰੇਰਿਤ ਕੀਤਾ | ਇਸ ਮੌਕੇ ਉਪ ਪਿ੍ੰਸੀਪਲ ਸਿਸਟਰ ਪ੍ਰਮਿਤਾ, ਸਿਸਟਰ ਰੂਬੀ, ਕੋਆਰਡੀਨੇਟਰ ਸੁਖਬੀਰ ਕੌਰ, ਵਾਤਾਵਰਣ ਕਲੱਬ ਦੇ ਮੈਂਬਰ ਅਧਿਆਪਕ ਲਲਿਤਾ, ਮੁਖਵਿੰਦਰ ਕੌਰ, ਅਰਸ਼ਦੀਪ ਕੌਰ ਤੇ ਆਰਟ ਦੇ ਅਧਿਆਪਕ ਅਮਰ ਵੀ ਹਾਜ਼ਰ ਰਹੇ |