09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਬਟਾਲਾ ਪੁਲਿਸ ਨੇ 2 ਵਿਅਕਤੀਆਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਬਟਾਲਾ, 24 ਅਪ੍ਰੈਲ (ਹਰਦੇਵ ਸਿੰਘ ਸੰਧੂ)-ਬੀਤੀ ਸ਼ਾਮ ਥਾਣਾ ਸਿਵਲ ਲਾਇਨ ਬਟਾਲਾ ਦੀ ਪੁਲਿਸ ਵਲੋਂ 2 ਗੁੱਜਰਾਂ ਨੂੰ 401 ਗ੍ਰਾਮ ਹੈਰੋਇਨ ਤੇ ਬਿਜਲੀ ਵਾਲੇ ਕੰਡੇ ਸਮੇਤ ਕਾਬੂ ਕੀਤਾ ਗਿਆ | ਇਸ ਬਾਰੇ ਡੀ.ਐੱਸ.ਪੀ. ਸਿਟੀ ਸੁਖਇੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਿਵਲ ਲਾਇਨ ਮੁਖੀ ਐੱਸ.ਐੱਚ.ਓ. ਗੁਰਮੀਤ ਸਿੰਘ ਵਲੋਂ ਆਸ-ਪਾਸ ਦੇ ਇਲਾਕਿਆਂ ਵਿਚ ਗਸ਼ਤ ਕੀਤੀ ਜਾ ਰਹੀ ਸੀ ਕਿ ਨਵਾਂ ਪਿੰਡ ਮਹਿਮੋਵਾਲ ਵਿਖੇ 2 ਗੱੁਜਰਾਂ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ ਤਾਂ ਉਨ੍ਹਾਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ 401 ਗ੍ਰਾਮ ਹੈਰੋਇਨ ਤੇ ਇਕ ਬਿਜਲੀ ਵਾਲਾ ਕੰਡਾ ਬਰਾਮਦ ਹੋਇਆ | ਕਾਬੂ ਕੀਤੇ ਗੁੱਜਰਾਂ ਉਪਰ ਥਾਣਾ ਸਿਵਲ ਲਾਇਨ ਬਟਾਲਾ ਵਿਖੇ ਮਾਮਲਾ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਪੁੱਛਗਿੱਛ ਕੀਤੀ ਜਾਵੇਗੀ | ਗਿ੍ਫਤਾਰ ਕੀਤੇ ਮੁਲਜ਼ਮਾਂ ਦੀ ਪਹਿਚਾਣ ਸੁਰਮੂਦੀਨ ਪੁੱਤਰ ਮੁਨੀ ਵਾਸੀ ਖਤੀਬ ਤੇ ਦੀਨ ਮੁਹੰਮਦ ਪੁੱਤਰ ਸਮੀਦੀਨ ਵਾਸੀ ਨਵਾਂ ਪਿੰਡ ਮਹਿਮੋਵਾਲ ਵਜੋਂ ਹੋਈ |

Ad Position 22
No active advertisement
ਪਿਛਲੀ ਖ਼ਬਰ ਗੁਦਾਮ ਦੇ ਬਾਹਰ ਕਣਕ ਦੀਆਂ ਬੋਰੀਆਂ ਨਾਲ ਲੱਦੀ ਟਰਾਲੀ 'ਚ ਵੱਜੀ ਕਾਰ <br/> ਅਗਲੀ ਖ਼ਬਰ ਪੇਂਡੂ ਖੇਤਰ ਅੰਦਰ 14 ਘੰਟੇ ਤੋਂ ਵੱਧ ਸਮਾਂ ਲੱਗ ਰਹੇ ਨੇ ਬਿਜਲੀ ਕੱਟ <br/>
Ad Position 24