09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਆਕਾਸ਼ ਹਸਪਤਾਲ ਬਟਾਲਾ ਵਿਖੇ ਵਾਇਸ ਆਫ਼ ਬਟਾਲਾ ਅਤੇ ਬੁੱਧੀਜੀਵੀਆਂ ਦੀ ਮੀਟਿੰਗ ਹੋਈ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਬਟਾਲਾ, 24 ਅਪ੍ਰੈਲ (ਸਤਿੰਦਰ ਸਿੰਘ)- ਆਕਾਸ਼ ਹਸਪਤਾਲ ਬਟਾਲਾ ਵਿਖੇ ਵਾਇਸ ਆਫ਼ ਬਟਾਲਾ ਅਤੇ ਬੁੱਧੀਜੀਵੀਆਂ ਦੀ ਮੀਟਿੰਗ ਹੋਈ | ਵਾਇਸ ਆਫ਼ ਬਟਾਲਾ ਦੇ ਪ੍ਰਧਾਨ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਵਾਇਸ ਆਫ਼ ਬਟਾਲਾ ਦੇ ਕੰਮ ਕਾਜ ਦਾ ਹੁਣ ਤੱਕ ਦਾ ਲੇਖਾ-ਜੋਖਾ ਕੀਤਾ ਗਿਆ ਅਤੇ ਸਮੁੱਚੇ ਮੈਂਬਰਾਂ ਨੇ ਵਾਇਸ ਆਫ਼ ਬਟਾਲਾ ਦੇ ਸੁੰਗੜ ਰਹੇ ਵਿੱਤੀ ਸਰੋਤਾਂ ਬਾਰੇ ਚਿੰਤਾ ਜਾਹਿਰ ਕੀਤੀ ਤੇ ਹੋਰ ਸਰੋਤ ਜਟਾਉਣ ਲਈ ਕੋਸ਼ਿਸ਼ ਕਰਨ ਦਾ ਪ੍ਰਣ ਕੀਤਾ | ਇਸ ਮੌਕੇ ਵਾਇਸ ਆਫ਼ ਬਟਾਲਾ ਵਲੋਂ ਛੇਤੀ ਹੀ ਸ਼ੁਰੂ ਕੀਤੀ ਜਾ ਰਹੀ ਜੰਗ 'ਸਿਰਫ਼ ਇਕ ਰੁਪਏ ਨਾਲ ਪ੍ਰਦੂਸ਼ਣ ਵਿਰੁੱਧ ਜਿੱਤਣੀ ਜੰਗ' ਬਾਰੇ ਵੀ ਵਿਚਾਰ ਚਰਚਾ ਕੀਤੀ ਗਈ | ਇਸ ਤੋਂ ਇਲਾਵਾ ਰਵਾਇਤੀ ਦਰਖ਼ਤ ਜਿਵੇਂ ਪਿੱਪਲ ਅਤੇ ਬੋਹੜ ਦੀ ਘੱਟ ਰਹੀ ਗਿਣਤੀ ਅਤੇ ਛੋਟੇ ਜੰਗਲ ਲਗਾਉਣ ਲਈ ਵੀ ਚਰਚਾ ਹੋਈ ਤੇ ਇਸ ਵਿਚ ਸਰਕਾਰ ਦੇ ਸਹਿਯੋਗ ਦੀ ਮੰਗ ਕੀਤੀ ਗਈ | ਇਸ ਮੌਕੇ ਸੇਵਾ ਮੁਕਤ ਕਮਾਡੈਂਟ, ਰਾਸ਼ਟਰਪਤੀ ਐਵਾਰਡੀ ਤੇ ਉਪ ਗਵਰਨਰ ਰੋਟਰੀ ਕਲੱਬ ਹਰਦੀਪ ਸਿੰਘ ਬਾਜਵਾ, ਸਮਾਜ-ਸੇਵੀ ਸੇਵਾ ਮੁਕਤ ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਡਾਕਟਰ ਰੰਧਾਵਾ ਬੀ.ਏ.ਐੱਮ.ਐੱਸ. ਡਾਕਟਰ ਯੂਨੀਅਨ ਦੇ ਪ੍ਰਧਾਨ, ਬੇਦੀ ਪ੍ਰਧਾਨ ਅਰਬਨ ਅਸਟੇਟ ਬਟਾਲਾ, ਬਲਦੇਵ ਸਿੰਘ ਬਸਰਾ ਅਰਬਨ ਅਸਟੇਟ ਬਟਾਲਾ, ਸੇਵਾ-ਮੁਕਤ ਪਿ੍ੰਸੀਪਲ ਬਲਵਿੰਦਰ ਸਿੰਘ ਕਾਹਲੋਂ, ਡਾ. ਰਛਪਾਲ ਸਿੰਘ ਅੰਮਿ੍ਤਸਰ ਡੈਂਟਲ ਕਲੀਨਿਕ ਬਟਾਲਾ, ਹਰਭਿੰਦਰ ਸਿੰਘ ਕਾਹਲੋਂ ਲਾਡੇ ਸ਼ਾਹ ਭਾਗੋਵਾਲ, ਮਲਕੀਤ ਸਿੰਘ ਸੇਵਾ-ਮੁਕਤ ਚੀਫ਼ ਫਾਰਮੇਸੀ ਅਫ਼ਸਰ, ਮੁਨੀਰ ਤੇ ਐਡਵੋਕੇਟ ਰਾਣਾ ਨੇ ਉਚੇਚੇ ਤੌਰ 'ਤੇ ਹਿੱਸਾ ਲਿਆ |

Ad Position 22
No active advertisement
ਪਿਛਲੀ ਖ਼ਬਰ ਲਾਰੈਂਸ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀ ਕੌਂਸਲ ਦਾ ਗਠਨ <br/> ਅਗਲੀ ਖ਼ਬਰ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ 'ਚ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਦੇ ਹੁਕਮ ਜਾਰੀ
Ad Position 24