ਬਟਾਲਾ, 24 ਅਪ੍ਰੈਲ (ਸਤਿੰਦਰ ਸਿੰਘ)- ਲਾਰੈਂਸ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀ ਕੌਂਸਲ ਦਾ ਗਠਨ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਨਿਰਪੱਖ ਤਰੀਕੇ ਨਾਲ ਕੀਤਾ ਗਿਆ | ਵਿਦਿਆਰਥੀ ਜੀਵਨ ਵਿਚ ਇਸ ਦੀ ਬਹੁਤ ਮਹੱਤਤਾ ਹੁੰਦੀ ਹੈ | ਵਿਦਿਆਰਥੀ ਕੌਂਸਲ ਦੇ ਗਠਨ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਵਿਚ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਿਕਸਿਤ ਕਰਨਾ ਅਤੇ ਆਪਣੀ ਅੰਦਰੂਨੀ ਸ਼ਕਤੀ ਨੂੰ ਜਾਨਣਾ ਤੇ ਵਿਕਸਿਤ ਕਰਨਾ ਹੁੰਦਾ ਹੈ | ਇਸ ਉਦੇਸ਼ ਨੂੰ ਲੈ ਕੇ ਪਿ੍ੰਸੀਪਲ ਉਪਮਾ ਮਹਾਜਨ ਵਲੋਂ ਵਿਦਿਆਰਥੀ ਕੌਂਸਲ ਦੀ ਚੋਣ ਬਿਲਕੁਲ ਹੀ ਨਿਰਪੱਖ ਤਰੀਕੇ ਨਾਲ ਕਰਵਾਈ ਗਈ | ਕੌਂਸਲ ਚੋਣ ਦੀ ਪ੍ਰਕਿਰਿਆ 3 ਪੜਾਵਾਂ ਵਿਚੋਂ ਲੰਘ ਕੇ ਸੰਪੂਰਨ ਕੀਤੀ ਗਈ | ਚੁਣੇ ਹੋਏ ਵਿਦਿਆਰਥੀਆਂ ਵਿਚੋਂ ਮਨਰਾਜ ਸਿੰਘ ਮੁੱਖ ਲੜਕਾ, ਰੁਦੇਵ ਸ਼ਰਮਾ ਉਪ ਮੁੱਖ ਲੜਕਾ, ਗੁਰਸੀਰਤ ਕੌਰ ਮੁੱਖ ਲੜਕੀ, ਮਨਸੀਰਤ ਕੌਰ ਉਪ ਮੁੱਖ ਲੜਕੀ ਦੇ ਤੌਰ 'ਤੇ ਚੁਣੇ ਗਏ | ਹਾਊਸ ਕੈਪਟਨ ਦੇ ਤੌਰ 'ਤੇ ਆਰਮ ਸਟਰੌਗ ਹਾਊਸ ਦੇ ਕੈਪਟਨ ਅਦਾਪ੍ਰੀਤ ਕੌਰ, ਉਪ ਹਾਊਸ ਕੈਪਟਨ ਹਰਪ੍ਰੀਤ ਕੌਰ, ਜੂਨੀਅਰ ਹਾਊਸ ਕੈਪਟਨ ਜਸਮੀਤ ਕੌਰ, ਹਾਊਸ ਪ੍ਰਫੈਕਟ ਮਨਮੀਤ ਕੌਰ, ਈਅਰ ਹਾਰਟ ਹਾਊਸ ਦੇ ਕੈਪਟਨ ਮੰਨਤ ਸ਼ਰਮਾ, ਉਪ ਹਾਊਸ ਕੈਪਟਨ ਦਿਵਨੂਰ ਕੌਰ, ਜੂਨੀਅਰ ਹਾਊਸ ਕੈਪਟਨ ਅਵਲੀਨ ਕੌਰ, ਹਾਊਸ ਪ੍ਰਫੈਕਟ ਮਨਸੀਰਤ ਕੌਰ, ਕਿੰਗਸਲੈਅ ਹਾਊਸ ਦੇ ਕੈਪਟਨ ਸਹਿਜਦੀਪ ਕੌਰ, ਉਪ ਹਾਊਸ ਕੈਪਟਨ ਨਵਪ੍ਰੀਤ ਕੌਰ, ਜੂਨੀਅਰ ਹਾਊਸ ਕੈਪਟਨ ਅਵਰੀਤ ਕੌਰ, ਹਾਊਸ ਪ੍ਰਫੈਕਟ ਦੀਆ ਅਗਰਵਾਲ, ਮੈਗਲੈਨ ਹਾਊਸ ਦੇ ਕੈਪਟਨ ਅਨਮੋਲਦੀਪ ਸਿੰਘ, ਉਪ ਹਾਊਸ ਕੈਪਟਨ ਅਰਾਧਿਆ ਸ਼ਰਮਾ, ਜੂਨੀਅਰ ਹਾਊਸ ਕੈਪਟਨ ਰਣਬੀਰ ਸਿੰਘ, ਹਾਊਸ ਪ੍ਰਫੈਕਟ ਕਰਨਜੋਤ ਸਿੰਘ ਨੂੰ ਚੁਣਿਆ ਗਿਆ | ਖੇਡ ਕੈਪਟਨ ਗੁਰਲੀਨ ਕੌਰ ਅਤੇ ਉਪ ਖੇਡ ਕੈਪਟਨ ਗੁਰਨੂਰ ਕੌਰ ਨੂੰ ਚੁਣਿਆ ਗਿਆ ਅਤੇ ਕਲਚਰਲ ਹੈੱਡ ਪੀ.ਆਰ.ਓ. ਮਨਮੀਤ ਕੌਰ ਤੇ ਡਸਿਪਲਿਨ ਇੰਚਾਰਜ ਪੀ.ਆਰ.ਓ. ਹਰਸਿਮਰਤ ਕੌਰ ਨੂੰ ਚੁਣਿਆ ਗਿਆ | ਕੌਂਸਲ ਮੈਂਬਰਾਂ ਲਈ ਮਨੋਜ ਸ਼ਰਮਾ ਦੁਆਰਾ ਕੋਡ ਆਫ ਕੰਡਕਟ ਨੂੰ ਪੜਿ੍ਹਆ ਗਿਆ | ਪਿ੍ੰਸੀਪਲ ਉਪਮਾ ਮਹਾਜਨ ਵਲੋਂ ਚੁਣੇ ਹੋਏ ਕੌਂਸਲ ਮੈਂਬਰਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ | ਇਸ ਖ਼ਾਸ ਮੌਕੇ 'ਤੇ ਸਕੂਲ ਪ੍ਰਬੰਧਕਾਂ ਵਲੋਂ ਚੇਅਰਮੈਨ ਸ: ਬਲਜਿੰਦਰ ਸਿੰਘ ਬੈਂਸ ਮੱਲਿਆਂਵਾਲ, ਉਪ ਚੇਅਰਮੈਨ ਸ: ਕੁਲਦੀਪ ਸਿੰਘ ਬੈਂਸ, ਡਾਇਰੈਕਟਰ ਸਲਾਹਕਾਰ ਸ: ਗੁਰਜੀਤ ਸਿੰਘ ਬੈਂਸ ਦੁਆਰਾ ਚੁਣੇ ਹੋਏ ਕੌਂਸਲ ਮੈਂਬਰਾਂ ਨੂੰ ਬੈਜਸ ਦਿੱਤੇ ਗਏ ਤੇ ਇਸ ਉਪਰੰਤ ਸਹੁੰ ਚੁਕਾਉਣ ਦੀ ਰਸਮ ਅਦਾ ਕੀਤੀ ਗਈ | ਪਿ੍ੰਸੀਪਲ ਵਲੋਂ ਉਨ੍ਹਾਂ ਨੂੰ ਦਿੱਤੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਸਮੂਹ ਪ੍ਰਬੰਧਕਾਂ, ਡਾਇਰੈਕਟਰ ਡਾ. ਗੁਰਿੰਦਰ ਕੌਰ ਮਾਨ ਤੇ ਸਮੂਹ ਅਧਿਆਪਕ ਵਰਗ ਵਲੋਂ ਚੁਣੇ ਹੋਏ ਕੌਂਸਲ ਮੈਂਬਰਾਂ ਨੂੰ ਮੁਬਾਰਕਾਂ ਦਿੱਤੀਆਂ |