08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਧਰਤੀ ਦਿਵਸ ਮੌਕੇ ਐਕਸੈਲਸੀਅਰ ਸਕੂਲ 'ਚ ਜਾਗਰੂਕਤਾ ਪ੍ਰੋਗਰਾਮ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਕਿਲ੍ਹਾ ਲਾਲ ਸਿੰਘ, 24 ਅਪ੍ਰੈਲ (ਬਲਬੀਰ ਸਿੰਘ)- ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ 'ਚ ਧਰਤੀ ਦਿਵਸ ਉਤਸ਼ਾਹ ਤੇ ਜਾਗਰੂਕਤਾ ਨਾਲ ਮਨਾਇਆ ਗਿਆ | ਇਸ ਮੌਕੇ ਸਵੇਰ ਦੀ ਸਭਾ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਕਵਿਤਾ, ਭਾਸ਼ਣ ਤੇ ਨਾਟਕ ਰਾਹੀਂ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦਿੱਤਾ | ਇਸ ਮੌਕੇ ਵਿਦਿਆਰਥੀਆਂ ਨੇ ਵਾਤਾਵਰਣ ਦੀ ਸੁਰੱਖਿਆ ਤੇ ਧਰਤੀ ਨੂੰ ਬਚਾਉਣ ਦਾ ਪ੍ਰਣ ਵੀ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਇਕ ਸੁੰਦਰ ਕਵਿਤਾ ਪਾਠ ਨਾਲ ਹੋਈ ਜਿਸ ਵਿਚ ਵਿਦਿਆਰਥਣ ਮਨਪ੍ਰੀਤ ਨੇ ਕੁਦਰਤ ਦੀ ਸੁੰਦਰਤਾ ਤੇ ਇਸ ਦੀ ਰੱਖਿਆ 'ਤੇ ਚਾਨਣਾ ਪਾਇਆ | ਵਿਦਿਆਰਥੀਆਂ ਨੇ ਗਲੋਬਲ ਵਾਰਮਿੰਗ ਪਲਾਸਟਿਕ ਪ੍ਰਦੂਸ਼ਣ, ਰੁੱਖ ਲਗਾਉਣ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਆਪਣੇ ਵਿਚਾਰ ਪੇਸ਼ ਕੀਤੇ | ਸਕੂਲ ਪਿ੍ੰਸੀਪਲ ਤੇਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਧਰਤੀ ਦਿਵਸ ਮਨਾਉਣ ਦਾ ਉਦੇਸ਼ ਵਾਤਾਵਰਨ ਸੁਰੱਖਿਆ ਵੱਲ ਸਾਰਿਆਂ ਦਾ ਧਿਆਨ ਖਿੱਚਣਾ ਹੈ ਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਾ ਹੈ ਕਿ ਹਰ ਕੋਈ ਧਰਤੀ ਨੂੰ ਖੁਸ਼ਹਾਲ ਰੱਖਣ 'ਚ ਯੋਗਦਾਨ ਪਾਵੇ | ਉਪ ਚੇਅਰਮੈਨ ਨਵਤੇਜ ਸਿੰਘ ਐਡਵੋਕੇਟ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਦੇ ਲਈ ਕੀਤੇ ਗਏ ਯਤਨਾਂ ਲਈ ਪ੍ਰਸ਼ੰਸਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਧਰਤੀ ਦਿਵਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਬੂਟੇ ਵੰਡੇ ਅਗਲੀ ਖ਼ਬਰ ਆਰ.ਆਰ. ਬਾਵਾ ਕਾਲਜ ਦੀ ਐਮ.ਏ. ਹਿੰਦੀ ਦੀ ਵਿਦਿਆਰਥਣ ਨੀਤੂ ਕੌਰ ਯੂਨੀਵਰਸਿਟੀ 'ਚੋਂ ਰਹੀ ਅੱਵਲ <br/>
Ad Position 24