ਧਾਰੀਵਾਲ, 24 ਅਪ੍ਰੈਲ (ਜੇਮਸ ਨਾਹਰ)- ਉੱਘੇ ਵਾਤਾਵਰਣ ਪ੍ਰੇਮੀ ਸਮਾਜ ਸੇਵੀ ਅਤੇ ਪ੍ਰਸਿੱਧ ਵੈਦ ਐਸ. ਯੂਸਫ ਵਲੋਂ ਵਿਸ਼ਵ ਧਰਤੀ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਗੁਰਦੁਆਰਾ ਗੜੀ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਮੈਨੇਜਰ ਹਰਮੀਤ ਸਿੰਘ ਨੂੰ ਬੂਟੇ ਭੇਟ ਕਰ ਕੇ ਵਿਸ਼ਵ ਧਰਤੀ ਦਿਵਸ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਦਾ ਮੁੱਖ ਮੰਤਵ ਇਹ ਹੈ ਕਿ ਭਵਿੱਖ ਵਿਚ ਧਰਤੀ ਵੱਖ-ਵੱਖ ਫਲਦਾਰ ਤੇ ਛਾਂਦਾਰ ਬੂਟਿਆਂ ਨਾਲ ਭਰੀ ਰਹੇ ਤੇ ਹਰਿਆਵਲ ਲੈ ਕੇ ਆਵੇ, ਉਸੇ ਤਰ੍ਹਾਂ ਹੀ ਹਰੇਕ ਇਨਸਾਨ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਦੀ ਸ਼ੁੱਧਤਾ ਤੇ ਆਕਸੀਜਨ ਦੀ ਭਰਪੂਰੀ ਲਈ ਆਪਣਾ ਅਹਿਮ ਰੋਲ ਅਦਾ ਕਰੇ | ਉਨ੍ਹਾਂ ਕਿਹਾ ਕਿ ਉਹ ਸੂਬੇ ਪੰਜਾਬ ਸਮੇਤ ਸਾਰੇ ਦੇਸ਼ਾਂ 'ਚ ਵੱਸਦੇ ਲੋਕਾਂ ਨੂੰ ਬੂਟੇ ਲਗਾਉਣ ਤੇ ਲਗਾਏ ਹੋਏ ਬੂਟਿਆਂ ਦੀ ਦੇਖਭਾਲ ਤੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਆਉਣ ਵਾਲੇ ਸਮੇਂ ਵਿਚ ਵੀ ਜਾਗਰੂਕ ਕਰਦੇ ਰਹਿਣਗੇ |