23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਪਰਿਵਾਰ ਦੇ 3 ਜੀਆਂ ਦੀ ਸੜਕ ਹਾਦਸੇ 'ਚ ਮੌਤ ਕਾਰਨ ਪਿੰਡ ਬੱਲੜਵਾਲ 'ਚ ਸੋਗ ਦੀ ਲਹਿਰ

Ad Position 21
No active advertisement
ਅਜੀਤ ਡੈਸਕ 27-04-2026
ਘੁਮਾਣ, 26 ਅਪ੍ਰੈਲ (ਬੰਮਰਾਹ)- ਨਜ਼ਦੀਕੀ ਪਿੰਡ ਪੁਰਾਣਾ ਬੱਲੜਵਾਲ ਦੇ ਇਕ ਪਰਿਵਾਰ ਦੇ ਤਿੰਨ ਜੀਆਂ ਦੇ ਸੜਕ ਹਾਦਸੇ ਵਿਚ ਮੌਤ ਹੋਣ ਕਾਰਨ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ | ਪਿੰਡ ਦੇ ਸਰਪੰਚ ਜਸਬੀਰ ਸਿੰਘ ਨੇ ਦੱਸਿਆ ਕਿ ਰੇਸ਼ਮ ਸਿੰਘ (40), ਉਸ ਦੀ ਪਤਨੀ ਸੀਮਾ (38) ਅਤੇ ਬੇਟੀ ਕਵਲਦੀਪ ਕੌਰ (17) ਨਾਲ ਸਕੂਟੀ 'ਤੇ ਭੋਏਵਾਲ ਪਿੰਡ ਤੋਂ ਆਪਣੀ ਭੈਣ ਨੂੰ ਮਿਲ ਕੇ ਭੱਟੀਕੇ ਆਪਣੀ ਲੜਕੀ ਕੋਲ ਜਾ ਰਹੇ ਸੀ, ਜਦੋਂ ਇਹ ਪਰਿਵਾਰ ਅੰਮਿ੍ਤਸਰ ਵਲੋਂ ਮਹਿਤਾ ਵਾਲੇ ਪਾਸੇ ਨੂੰ ਆ ਰਹੇ ਸਨ ਕਿ ਸਾਹਮਣੇ ਮਹਿਤਾ ਤੋਂ ਅੰਮਿ੍ਤਸਰ ਵੱਲ ਨੂੰ ਆ ਰਹੀ ਤੇਜ਼ ਰਫਤਾਰ ਕਰੇਟਾ ਗੱਡੀ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਸਕੂਟੀ 'ਤੇ ਸਵਾਰ ਤਿੰਨੇ ਪਰਿਵਾਰਕ ਮੈਂਬਰਾਂ ਦੇ ਚੀਥੜੇ ਉਡਾ ਦਿੱਤੇ | ਇਥੋਂ ਤੱਕ ਕਿ ਔਰਤ ਸੀਮਾ ਦੀ ਬਾਂਹ ਲੱਥ ਕੇ ਗੱਡੀ ਦੀ ਛੱਤ 'ਤੇ ਲਮਕਦੀ ਦਿਖਾਈ ਦਿੱਤੀ | ਸਥਾਨਕ ਲੋਕਾਂ ਨੇ ਇਨ੍ਹਾਂ ਨੂੰ ਹਸਪਤਾਲ ਵਿਖੇ ਲਿਆਂਦਾ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ | ਉਨ੍ਹਾਂ ਕਿਹਾ ਕਿ ਇਹ ਹਾਦਸਾ ਸ਼ਾਮ ਕਰੀਬ 5 ਵਜੇ ਵਾਪਰਿਆ | ਉਨ੍ਹਾਂ ਕਿਹਾ ਕਿ ਰੇਸ਼ਮ ਸਿੰਘ ਦੀ ਇਕ ਧੀ ਭੱਟੀਕੇ ਪਿੰਡ ਵਿਆਹੀ ਸੀ ਤੇ ਦੂਸਰੀ ਉਸ ਦੇ ਨਾਲ ਸਕੂਟੀ 'ਤੇ ਸਵਾਰ ਸੀ | ਉਹ ਆਪਣੇ ਪਿੱਛੇ ਪੁੱਤਰ ਅਭਿਸ਼ੇਕ ਸਿੰਘ (15) ਨੂੰ ਛੱਡ ਗਏ ਹਨ | ਉਨ੍ਹਾਂ ਕਿਹਾ ਕਿ ਮਿ੍ਤਕ ਰੇਸ਼ਮ ਸਿੰਘ ਨੇ 29 ਅਪ੍ਰੈਲ ਨੂੰ ਰੋਜ਼ੀ-ਰੋਟੀ ਲਈ ਦੁਬਈ ਜਾਣਾ ਸੀ | ਉਨ੍ਹਾਂ ਕਿਹਾ ਕਿ ਇਸ ਪਰਿਵਾਰ 'ਤੇ ਪਹਿਲਾਂ ਵੀ ਇਕ ਸਾਲ ਪਹਿਲਾਂ ਦੁੱਖਾਂ ਦਾ ਵੱਡਾ ਪਹਾੜ ਟੁੱਟਿਆ ਜਿਸ ਵਿਚ ਉਨ੍ਹਾਂ ਦੇ ਪਿਤਾ-ਮਾਤਾ ਤੇ ਭਰਾ ਦੀ ਮੌਤ ਹੋ ਗਈ | ਹਾਦਸੇ ਤੋਂ ਬਾਅਦ ਪੁਲਿਸ ਵਲੋਂ ਕਾਰ ਚਾਲਕ ਖਿਲਾਫ਼ ਮੁਕੱਦਮਾ ਦਰਜ ਕਰ ਕੇ ਮਿ੍ਤਕਾਂ ਦਾ ਪੋਸਟਮਾਰਟਮ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਹਸਪਤਾਲ ਤੋਂ ਕਰਵਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਉਣ ਸੰੰਬੰਧੀ ਜਥੇਬੰਦੀਆਂ ਦੀ ਹੋਈ ਇਕੱਤਰਤਾ ਅਗਲੀ ਖ਼ਬਰ ਪੰਜਾਬ ਨਾਲ ਗੱਦਾਰੀ ਕਰਨ ਵਾਲੇ ਲੋਕਾਂ ਨੂੰ ਪੰਜਾਬੀ ਕਦੇ ਵੀ ਮੁਆਫ਼ ਨਹੀਂ ਕਰਨਗੇ-ਜੋਬਨ ਰੰਧਾਵਾ
Ad Position 24