25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਪੰਚਾਇਤੀ ਰਾਜ ਦਿਵਸ 'ਤੇ ਹਰਭਜਨ ਸਿੰਘ ਨਾਗਰਾ ਨੇ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ 'ਗੱਲਾਂ ਤੇ ਗੀਤ' 'ਚ ਕੀਤੀ ਸ਼ਿਰਕਤ <br/>

Ad Position 21
No active advertisement
ਅਜੀਤ ਡੈਸਕ 27-04-2026
ਬਟਾਲਾ, 26 ਅਪ੍ਰੈਲ (ਸਤਿੰਦਰ ਸਿੰਘ)- ਪੰਚਾਇਤੀ ਰਾਜ ਦਿਵਸ ਮੌਕੇ 'ਤੇ ਜਲੰਧਰ ਦੂਰਦਰਸ਼ਨ ਵਲੋਂ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ 'ਗੱਲਾਂ ਤੇ ਗੀਤ' ਵਿਚ ਪੰਚਾਇਤੀ ਰਾਜ ਸੰਸਥਾਵਾਂ ਦੇ ਅਧਿਕਾਰ, ਫ਼ਰਜ ਅਤੇ ਜ਼ਿੰਮੇਵਾਰੀਆਂ ਸਬੰਧੀ ਦਰਸ਼ਕਾਂ ਨੂੰ ਜਾਣਕਾਰੀ ਦੇਣ ਲਈ ਹਰਭਜਨ ਸਿੰਘ ਨਾਗਰਾ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ | ਇਸ ਪ੍ਰੋਗਰਾਮ ਵਿਚ ਜਿੱਥੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ ਉਥੇ ਦਰਸ਼ਕਾਂ ਨੂੰ ਆਪਣੇ ਅਧਿਕਾਰਾਂ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਮੁਹੱਈਆ ਕਰਵਾਈ ਗਈ | ਇਸ ਮੌਕੇ ਹਰਭਜਨ ਸਿੰਘ ਨਾਗਰਾ ਵਲੋਂ ਲਿਖੀਆਂ ਗਈਆਂ 2 ਕਿਤਾਬਾਂ ਸਰਪੰਚ ਦੇ ਅਧਿਕਾਰ ਅਤੇ ਸਰਪੰਚ ਦੇ ਨਿਆਇਕ ਅਧਿਕਾਰ ਦੋਹਾਂ ਕਿਤਾਬਾਂ ਬਾਰੇ ਦਰਸ਼ਕਾਂ ਨੂੰ ਦੱਸਿਆ ਗਿਆ ਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਆ ਰਹੀ ਤੀਸਰੀ ਕਿਤਾਬ ਚੇਅਰਮੈਨ ਪੰਚਾਇਤ ਸੰਮਤੀ ਦੇ ਅਧਿਕਾਰ ਤੇ ਫ਼ਰਜ਼ ਤੇ ਜ਼ਿੰਮੇਵਾਰੀਆਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ | ਪਿੰਡ ਪੱਧਰ 'ਤੇ ਪ੍ਰਸ਼ਾਸਕੀ ਅਤੇ ਵਿਕਾਸ ਦੀ ਗੱਲ ਕਰਦਿਆਂ ਪੰਚਾਇਤੀ ਰਾਜ ਵਿਚ ਲੋਕ ਰਾਏ ਤੇ ਲੋਕ ਸ਼ਮੂਲੀਅਤ ਵਧੇਰੇ ਹੋਵੇ 'ਤੇ ਚਾਨਣਾ ਪਾਇਆ ਗਿਆ | ਪ੍ਰੋਗਰਾਮ ਦੌਰਾਨ ਮੁੱਢਲੇ ਤੌਰ 'ਤੇ ਪੰਚਾਇਤੀ ਰਾਜ ਦੇ ਨੁਮਾਇੰਦਿਆਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਵਾਸਤੇ ਵਿਸਥਾਰ ਸਹਿਤ ਜਾਣੂ ਕਰਵਾਇਆ ਗਿਆ | ਸ: ਨਾਗਰਾ ਨੇ ਕਿਹਾ ਕਿ ਜੇਕਰ ਇਨ੍ਹਾ ਸੰਸਥਾਵਾਂ ਦੇ ਨੁਮਾਇੰਦੇ ਆਪਣੇ ਅਧਿਕਾਰਾਂ, ਫ਼ਰਜ਼ਾਂ ਤੇ ਜ਼ਿੰਮੇਵਾਰੀਆਂ ਤੋਂ ਜਾਣੂ ਹੋਣ ਤਾਂ ਜੋ ਇਹ ਮੁੱਢਲੀਆਂ ਸੰਸਥਾਵਾਂ ਹੋਰ ਵਧੇਰੇ ਤਾਕਤ ਤੇ ਹੌਂਸਲੇ ਦੇ ਨਾਲ ਅੱਗੇ ਹੋ ਕੇ ਕੰਮ ਕਰਨ |

Ad Position 22
No active advertisement
ਪਿਛਲੀ ਖ਼ਬਰ ਭੈਣੀ ਮੀਆਂ ਖਾਂ ਦੀ ਬਦਲੇਗੀ ਨੁਹਾਰ, 2 ਕਰੋੜ ਦੀ ਲਾਗਤ ਨਾਲ ਹੋਣਗੇ ਵਿਕਾਸ ਕਾਰਜ : ਐਡਵੋਕੇਟ ਸੇਖਵਾਂ ਅਗਲੀ ਖ਼ਬਰ ਪਿੰਡ ਮਿਸ਼ਰਪੁਰ ਵਿਖੇ ਕਬਾੜ ਦੇ ਗੁਦਾਮ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਸਾਮਾਨ ਸੜਿਆ
Ad Position 24