ਾਕਾਦੀਆਂ, 27 ਅਪ੍ਰੈਲ (ਕੁਲਵਿੰਦਰ ਸਿੰਘ)-ਨਜ਼ਦੀਕ ਪਿੰਡ ਨੱਤ ਮੋਕਲ ਵਿਖੇ ਕਰਵਾਏ ਗਏ ਫਰੀਡਮ ਕਿ੍ਕਟ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਬਹੁਤ ਹੀ ਰੋਮਾਂਚਕ ਅਤੇ ਦਿਲਚਸਪ ਰਿਹਾ, ਜਿਸ ਵਿਚ ਅਹਿਮਦੀਆ ਕਿ੍ਕਟ ਕਲੱਬ ਕਾਦੀਆਂ ਨੇ ਕੰਡੀਲਾ ਕਿ੍ਕਟ ਅਕੈਡਮੀ ਨੂੰ ਹਰਾ ਕੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਕੱਪ ਆਪਣੇ ਨਾਂਅ ਕਰ ਲਿਆ | ਇਸ ਟੂਰਨਾਮੈਂਟ ਵਿਚ ਜ਼ਿਲ੍ਹੇ ਦੀਆਂ 16 ਪ੍ਰਸਿੱਧ ਅਤੇ ਮਜ਼ਬੂਤ ਕਿ੍ਕਟ ਟੀਮਾਂ ਨੇ ਹਿੱਸਾ ਲਿਆ | ਫਾਈਨਲ ਮੈਚ ਦੇ ਅੰਤ ਵਿਚ ਖਿਡਾਰੀਆਂ ਦੇ ਵਧੀਆ ਪ੍ਰਦਰਸ਼ਨ ਨੂੰ ਵੇਖਦੇ ਹੋਏ ਸਨਮਾਨਿਤ ਇਨਾਮ ਵੰਡੇ ਗਏ | ਵਿਕਾਸ ਅਹਿਮਦ ਨਾਸਿਰ ਨੂੰ ਵਧੀਆ ਗੇਂਦਬਾਜ ਘੋਸ਼ਿਤ ਕਰਦਿਆਂ 2100 ਰੁਪਏ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਿੱਤਣ ਵਾਲੀ ਟੀਮ ਅਹਿਮਦੀਆ ਕਿ੍ਕਟ ਕਲੱਬ ਨੂੰ 31000 ਰੁਪਏ ਤੇ ਟਰਾਫ਼ੀ ਅਤੇ ਦੂਜੇ ਨੰਬਰ 'ਤੇ ਰਹੀ ਕੰਡੀਲਾ ਕਿ੍ਕਟ ਅਕੈਡਮੀ ਨੂੰ 21000 ਰੁਪਏ ਦਾ ਇਨਾਮ ਦਿੱਤਾ ਗਿਆ | ਇਸ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਪ੍ਰਬੰਧਕ ਕਮੇਟੀ ਦੀ ਵੀ ਸ਼ਾਲਾਘਾ ਕੀਤੀ ਗਈ, ਜਿਨ੍ਹਾਂ ਵਲੋਂ ਖਿਡਾਰੀਆਂ ਲਈ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਅਤੇ ਮੈਚਾਂ ਨੂੰ ਸੁਚੱਜੇ ਢੰਗ ਨਾਲ ਕਰਵਾਇਆ ਗਿਆ | ਸਥਾਨਕ ਲੋਕਾਂ ਨੇ ਵੀ ਇਸ ਪ੍ਰੋਗਰਾਮ ਨੂੰ ਵੱਡੀ ਗਿਣਤੀ ਵਿਚ ਹਾਜ਼ਰੀ ਲਗਾ ਕੇ ਸਫ਼ਲ ਬਣਾਇਆ | ਇਹ ਟੂਰਨਾਮੈਂਟ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਰੁਝਾਨ ਵਧਾਉਣ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਕ ਸ਼ਾਲਾਘਾਯੋਗ ਉਪਰਾਲਾ ਸਾਬਤ ਹੋਇਆ |