ਗੁਰਦਾਸਪੁਰ, 1 ਮਈ (ਪੰਕਜ ਸ਼ਰਮਾ)-ਗੁਰਦਾਸਪੁਰ ਤੋਂ ਕਾਂਗਰਸ ਦੇ ਸਾਬਕਾ ਉਪ ਚੇਅਰਮੈਨ ਪੰਜਾਬ ਰਾਜ ਮਸੀਹ ਭਲਾਈ ਬੋਰਡ ਅਤੇ ਪ੍ਰਧਾਨ ਸ਼ੇਰੇ ਬੱਬਰ ਪੰਜਾਬ ਕ੍ਰਿਸਚਨ ਸਮਾਜ ਸੇਵਾ ਦਲ ਵਲੋਂ ਵੱਖ-ਵੱਖ ਕਿਰਤੀਆਂ ਨਾਲ ਮਿਲ ਕੇ ਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਮੌਕੇ ਤਰਸੇਮ ਸਹੋਤਾ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਕਿਰਤੀ ਆਗੂਆਂ ਨੰੂ ਮਜ਼ਦੂਰ ਦਿਵਸ ਮੌਕੇ ਹਾਰ ਪਹਿਨਾ ਕੇ ਤੇ ਰਿਫਰੈਸ਼ਮੈਂਟ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਾਨੰੂ ਆਪਣੇ ਮਜ਼ਦੂਰ ਭਰਾਵਾਂ ਦੇ ਮਨੋਬਲ ਨੰੂ ਉੱਚਾ ਚੁੱਕਣਾ ਚਾਹੀਦਾ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਦੀ ਦਿਹਾੜੀ ਘੱਟੋ-ਘੱਟ 750 ਰੁਪਏ ਕੀਤੀ ਜਾਵੇ | ਇਸ ਮੌਕੇ ਮਜ਼ਦੂਰ ਆਗੂ ਮੰਗਾ ਮਸੀਹ, ਬਿੱਲਾ, ਸੁਰੇਸ਼ ਕੁਮਾਰ, ਰਜੇਸ਼ ਕੁਮਾਰ, ਰੌਸ਼ਨ ਲਾਲ, ਮਨੀਸ਼, ਧਰਮਿੰਦਰ, ਰਾਜਨ, ਅਜੇ ਕੁਮਾਰ, ਲੱਕੀ, ਜੀਵਨ ਅਤੇ ਹੋਰ ਸਾਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ |