26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮੋਟਰਸਾਈਕਲਾਂ ਦੀ ਸਿੱਧੀ ਟੱਕਰ- ਬੇਟੇ ਦੀ ਮੌਤ - ਪਿਤਾ ਜਖ਼ਮੀ

Ad Position 21
No active advertisement
ਅਜੀਤ ਡੈਸਕ 02-05-2026
ਬਟਾਲਾ, 1 ਮਈ (ਰਾਕੇਸ਼ ਰੇਖੀ)-ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿਚ ਇਕ ਨੌਜਵਾਨ ਤੀ ਮੌਤ ਹੋ ਗਈ ਤੇ ਉਸ ਦਾ ਪਿਤਾ ਜ਼ਖ਼ਮੀ ਹੋ ਗਿਆ | ਥਾਣਾ ਸਦਰ ਦੇ ਏੇ.ਐਸ.ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਪਿੰਡ ਮਰੜ ਦੇ ਰਹਿਣ ਵਾਲੇ ਸੁਖਦੇਵ ਸਿੰਘ ਪੁੱਤਰ ਨੱਥਾ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਬੀਤੀ ਸ਼ਾਮ ਨੂੰ ਉਹ ਅਤੇ ਉਸ ਦਾ ਬੇਟਾ ਆਕਾਸ਼ਦੀਪ ਸਿੰਘ ਕਿਸੇ ਕੰਮ ਲਈ ਜੈਂਤੀਪੁਰ ਗਏ ਸਨ | ਵਾਪਸੀ 'ਤੇ ਜਦੋਂ ਉਹ ਘਰ ਵਾਪਸ ਆ ਰਹੇ ਸੀ ਤਾਂ ਰਾਤ ਕਰੀਬ 8:30 ਵਜੇ ਜਦੋਂ ਉਹ ਪਿੰਡ ਮਰੜ ਦੇ ਲੁੱਕ ਪਲਾਂਟ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇਕ ਮੋਟਰਸਾਈਕਲ ਸਵਾਰ ਨੇ ਤੇਜ ਰਫ਼ਤਾਰੀ ਕਰਦਿਆਂ ਮੋਟਰਸਾਈਕਲ ਚਲਾ ਰਹੇ ਆਕਾਸ਼ਦੀਪਸ ਨੂੰ ਸਿੱਧੀ ਟੱਕਰ ਮਾਰ ਦਿੱਤੀ | ਟੱਕਰ ਏਨੀ ਜ਼ੋਰਦਾਰ ਸੀ ਕਿ ਆਕਾਸ਼ਦੀਪ ਉੱਛਲ ਕੇ ਪੱਕੀ ਸੜਕ 'ਤੇ ਜਾ ਡਿੱਗਾ | ਪੱਕੀ ਸੜਕ 'ਤੇ ਸਿਰ ਵੱਜਣ ਕਰ ਕੇ ਆਕਾਸ਼ਦੀਪ ਗੰਭੀਰ ਜਖ਼ਮੀ ਹੋ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਕੱਚੇ ਪਾਸੇ ਡਿੱਗਣ ਕਰ ਕੇ ਉਸ ਨੂੰ ਵੀ ਸੱਟਾਂ ਲੱਗੀਆਂ | ਟੱਕਰ ਮਾਰਨ ਤੋਂ ਬਾਅਦ ਉਕਤ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਿਆ, ਜੋ ਮਰੜ ਦਾ ਰਹਿਣ ਵਾਲਾ ਗੁਰਜੰਟ ਸਿੰਘ ਸੀ | ਪੁਲਿਸ ਨੇ ਗੁਰਜੰਟ ਸਿੰਘ ਦੇ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਖੱਬੇ ਪੱਖੀਆਂ ਨੇ ਮਈ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਗਲੀ ਖ਼ਬਰ ਸ਼ੇਰੇ ਬੱਬਰ ਕ੍ਰਿਸਚਨ ਸਮਾਜ ਸੇਵਾ ਦਲ ਵਲੋਂ ਮਜ਼ਦੂਰ ਦਿਵਸ ਮਨਾਇਆ
Ad Position 24