ਦੀਨਾਨਗਰ, 1 ਮਈ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਸੀ.ਪੀ.ਆਈ, ਸੀ.ਪੀ.ਐਮ ਤੇ ਆਰ.ਪੀ.ਆਈ ਬਲਾਕ ਦੀਨਾਨਗਰ ਵਲੋਂ ਮਈ ਦਿਹਾੜੇ ਮੌਕੇ ਦੀਨਾਨਗਰ ਵਿਖੇ ਕਾਮਰੇਡ ਸੁਭਾਸ਼ ਕੈਰੇ, ਕਾਮਰੇਡ ਧੀਰ ਸਿੰਘ ਸੰਧੂ, ਕਾਮਰੇਡ ਮੰਗਤ ਚੰਚਲ ਤੇ ਕਾਮਰੇਡ ਬੂਆ ਸਿੰਘ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਸੀ.ਪੀ.ਆਈ ਦੇ ਬਲਾਕ ਸਕੱਤਰ ਬਲਬੀਰ ਸਿੰਘ ਕੱਤੋਵਾਲ, ਬਲਵਿੰਦਰ ਸਿੰਘ ਉਧੀਪੁਰ, ਬਲਬੀਰ ਸਿੰਘ ਮੱਲ੍ਹੀ, ਗੁਰਦੀਪ ਸਿੰਘ ਕੈਰੇ, ਗੁਰਚਰਨ ਸਿੰਘ ਵਾਲੀਆ, ਦਰਸ਼ਨ ਕੁਮਾਰ ਆਹਲੂਵਾਲ, ਮੋਹਨ ਲਾਲ ਬੇਰੀਆਂ, ਸ਼ਿਵ ਦੱਤ, ਦਰਸ਼ਨ ਗਾਜੀਕੋਟ, ਤਿਲਕ ਰਾਜ, ਦਰਸ਼ਨ ਸਿੰਘ ਉਧੀਪੁਰ, ਬੂਟਾ ਰਾਮ, ਗੁਰਜੀਤ ਸਿੰਘ ਡੋਡੀ, ਮਦਨ ਲਾਲ ਸਿੱਧਪੁਰ, ਸੁਰਿੰਦਰ ਸਿੰਘ, ਜਗਦੀਸ਼ ਰਾਜ ਸ਼ਾਦੀਪੁਰ, ਵਿਕਰਮ ਸਿੰਘ ਝੱਖੜ ਪਿੰਡੀ, ਮਹਿੰਦਰ ਪਾਲ, ਕਰਨ ਕੁਮਾਰ, ਬੱਬੂ ਕੁੰਢੇ, ਹੰਸ ਰਾਜ ਕੈਂਪ, ਓਮ ਪ੍ਰਕਾਸ਼ ਕੈਂਪ, ਰਮੇਸ਼ ਸਦਾਨਾ, ਅਜੀਤ ਸਿੰਘ, ਸਵਰਨ ਸਿੰਘ ਸਦਾਨਾ ਅਤੇ ਸੀ.ਪੀ.ਐਮ ਆਗੂ ਮੋਹਨ ਸਿੰਘ ਚੌਹਾਨ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਨ ਮਗਰੋਂ ਪਾਰਟੀ ਦਫ਼ਤਰ ਵਿਖੇ ਲਾਲ ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਮੋਹਨ ਸਿੰਘ ਵਲੋਂ ਅਦਾ ਕੀਤੀ ਗਈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਨੂੰ ਸਰਮਾਏਦਾਰਾਂ ਕੋਲ ਗਹਿਣੇ ਰੱਖ ਦਿੱਤਾ ਹੈ | ਜਦੋਂਕਿ ਆਮ ਲੋਕਾਂ ਨੂੰ ਸਿਵਾਏ ਝੂਠੇ ਲਾਰਿਆਂ ਦੇ ਹੋਰ ਕੁਝ ਨਹੀਂ ਦਿੱਤਾ ਜਾ ਰਿਹਾ | ਲੋਕ ਰੁਜ਼ਗਾਰ, ਸਿੱਖਿਆ ਤੇ ਸਿਹਤ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹੋ ਰਹੇ ਹਨ | ਪਰ ਦੇਸ਼ ਦੇ ਹਾਕਮਾਂ ਨੂੰ ਇਸ ਗੱਲ ਦੀ ਕੋਈ ਫ਼ਿਕਰ ਨਹੀਂ ਹੈ | ਬੁਲਾਰਿਆਂ ਨੇ ਲੋਕਾਂ ਨੂੰ ਦੇਸ਼ ਦੇ ਹਾਕਮਾਂ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਣ ਲਈ ਤਿਆਰ ਰਹਿਣ ਦੀ ਅਪੀਲ ਕੀਤੀ | ਇਸ ਮੌਕੇ ਦੀਪਕ ਕੁਮਾਰ, ਰਾਮ ਸ਼ਰਨ, ਰੋਹਿਤ ਕੋਠੇ, ਦਵਿੰਦਰ ਕੁਮਾਰ, ਸਰੂਪ ਸਿੰਘ, ਕਸ਼ਮੀਰ ਸਿੰਘ, ਹਰਦੀਪ ਸਿੰਘ, ਮਾਸਟਰ ਮੁਰਾਰੀ ਲਾਲ, ਪੂਰਨ ਚੰਦ, ਤਰਸੇਮ ਲਾਲ, ਦਰਸ਼ਨ ਅਵਾਂਖਾ ਅਤੇ ਕਾਲਾ ਅਵਾਂਖਾ ਵੀ ਮੌਜੂਦ ਸਨ |