26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮਜ਼ਦੂਰ ਦਿਵਸ ਮੌਕੇ ਹੋਲੀ ਚਾਇਲਡ ਸਕੂਲ ਛੋਹਣ 'ਚ ਨਾਨ ਟੀਚਿੰਗ ਸਟਾਫ਼ ਨੂੰ ਬੈਂਡ ਦੀ ਸਲਾਮੀ

Ad Position 21
No active advertisement
ਅਜੀਤ ਡੈਸਕ 02-05-2026
ਕਲਾਨੌਰ, 1 ਮਈ (ਪੁਰੇਵਾਲ)-ਨੇੜਲੇ ਪਿੰਡ ਛੋਹਣ 'ਚ ਸਥਿਤ ਹੋਲੀ ਚਾਇਲਡ ਸਕੂਲ ਵਿਖੇ ਪਿ੍ੰਸੀਪਲ ਸਿਸਟਰ ਸ਼ੈਰੀਨ ਦੀ ਅਗਵਾਈ 'ਚ ਮਜ਼ਦੂਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਸਹਿਯੋਗੀ ਸਟਾਫ਼ ਦਾ ਸਵਾਗਤ ਸਕੂਲ ਦੇ ਬੈਂਡ ਵਲੋਂ ਸਲਾਮੀ ਦੇ ਕੇ ਕੀਤਾ ਗਿਆ | ਉਪਰੰਤ ਮੈਡਮ ਰੀਟਾ ਵਲੋਂ ਸਹਿਯੋਗੀ ਸਟਾਫ਼ ਦੀ ਤੰਦਰੁਸਤੀ ਤੇ ਪ੍ਰਮਾਤਮਾ ਅੱਗੇ ਉਨ੍ਹਾਂ ਦੇ ਹਮੇਸ਼ਾ ਅੰਗ-ਸੰਗ ਰਹਿਣ ਲਈ ਪ੍ਰਾਰਥਨਾ ਕੀਤੀ ਗਈ | ਇਸ ਮੌਕੇ ਜਮਾਤ ਯੂ.ਕੇ.ਜੀ., 5ਵੀਂ ਤੇ 6ਵੀਂ ਦੇ ਬੱਚਿਆਂ ਵਲੋਂ ਮਜ਼ਦੂਰ ਦਿਵਸ ਨਾਲ ਸੰਬੰਧਿਤ ਡਾਂਸ, ਸਕਿੱਟ, ਦਿ੍ਸ਼ ਪੇਸ਼ ਕਰਕੇ ਸਹਿਯੋਗੀ ਸਟਾਫ਼ ਦੇ ਸਾਡੇ ਜੀਵਨ 'ਚ ਮਹੱਤਤਾ 'ਤੇ ਚਾਨਣਾ ਪਾਇਆ ਗਿਆ ਤੇ ਕਿਸੇ ਵੀ ਕੰਮ ਨੂੰ ਛੋਟਾ ਜਾਂ ਵੱਡਾ ਨਾ ਸਮਝਦੇ ਹੋਏ ਹਰ ਕੰਮ ਕਰਨ ਵਾਲੇ ਦਾ ਸਤਿਕਾਰ ਕਰਨ ਦਾ ਸੰਦੇਸ਼ ਦਿੱਤਾ ਗਿਆ | ਇਸ ਮੌਕੇ ਮੈਨੇਜਰ ਸਿਸਟਰ ਦੀਪਿਕਾ ਨੇ ਸਹਿਯੋਗੀ ਸਟਾਫ਼ ਨੂੰ ਵਧਾਈ ਦਿੰਦੇ ਹੋਏ ਸਕੂਲ ਦੇ ਸੁਚਾਰੂ ਪ੍ਰਬੰਧਨ ਵਿਚ ਉਨ੍ਹਾਂ ਦੇ ਯੋਗਦਾਨ ਦੀ ਸ਼ਾਲਾਘਾ ਕਰਦੇ ਹੋਏ ਉਨ੍ਹਾਂ ਦੀ ਚੰਗੀ ਸਿਹਤ ਤੇ ਤੰਦਰੁਸਤੀ ਲਈ ਕਾਮਨਾ ਕੀਤੀ | ਸਮਾਗਮ ਦੇ ਅੰਤ 'ਚ ਸਹਿਯੋਗੀ ਸਟਾਫ਼ ਦੇ ਮੁਖੀ ਅਸ਼ੋਕ ਮਸੀਹ ਵਲੋਂ ਸਾਰੀ ਮੈਨੇਜ਼ਮੈਂਟ, ਅਧਿਆਪਕਾਂ ਤੇ ਬੱਚਿਆਂ ਦਾ ਇਸ ਸ਼ਾਨਦਾਰ ਪ੍ਰੋਗਰਾਮ ਅਤੇ ਹਮੇਸ਼ਾਂ ਉਨ੍ਹਾਂ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ | ਇਸ ਮੌਕੇ 'ਤੇ ਪਿ੍ੰਸੀਪਲ ਸਿਸਟਰ ਸ਼ੈਰੀਨ, ਉਪ ਪਿ੍ੰਸੀਪਲ ਸਿਸਟਰ ਪ੍ਰਮਿਤਾ, ਕੋਆਰਡੀਨੇਟਰ ਸੁਖਬੀਰ ਕੌਰ, ਲਲਿਤਾ, ਕਵਲਜੀਤ ਕੌਰ, ਸੁਮਨ ਬਾਲਾ, ਅਜੇਬੀਰ ਕੌਰ, ਰਾਧਾ ਰਾਣੀ, ਟੋਨੀ, ਅਮਰ ਆਦਿ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਹਰਵਿੰਦਰਪਾਲ ਸਿੰਘ ਸ਼ਾਹਬਾਦ ਨੇ ਹਾਦਸੇ 'ਚ ਮਾਰੇ ਗਏ 3 ਜੀਆਂ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਜੀ.ਟੀ.ਬੀ. ਇੰਟਰਨੈਸ਼ਨਲ ਸਕੂਲ ਕਲਿਆਣਪੁਰ ਦੇ ਵਿਦਿਆਰਥੀਆਂ ਨੇ ਦਸਵੀਂ ਤੇ ਬਾਰ੍ਹਵੀਂ ਦੇ ਨਤੀਜੇ 'ਚ ਮਾਰੀਆਂ ਮੱਲਾਂ
Ad Position 24