26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਹਰਵਿੰਦਰਪਾਲ ਸਿੰਘ ਸ਼ਾਹਬਾਦ ਨੇ ਹਾਦਸੇ 'ਚ ਮਾਰੇ ਗਏ 3 ਜੀਆਂ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

Ad Position 21
No active advertisement
ਅਜੀਤ ਡੈਸਕ 02-05-2026
ਘੁਮਾਣ, 1 ਮਈ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਪੁਰਾਣਾ ਬੱਲੜਵਾਲ ਦੇ ਇਕੋ ਪਰਿਵਾਰ ਦੇ 3 ਜੀਆਂ ਦੀ ਪਿਛਲੇ ਦਿਨੀਂ ਸੜਕ ਹਾਦਸੇ 'ਚ ਮੌਤ ਹੋ ਗਈ ਸੀ, ਜਿਸ ਵਿਚ ਪਤੀ, ਪਤਨੀ ਤੇ ਉਨ੍ਹਾਂ ਦੀ ਧੀ ਦੀ ਜਾਨ ਚਲੀ ਗਈ ਸੀ | ਇਸ ਦਰਦਨਾਕ ਹਾਦਸੇ ਤੋਂ ਬਾਅਦ ਪਰਿਵਾਰ ਦਾ ਕੇਵਲ ਇਕ 15 ਸਾਲ ਦਾ ਲੜਕਾ ਹੀ ਵਾਰਿਸ ਬਚਿਆ ਸੀ | ਇਸ ਦੁੱਖ ਦੀ ਘੜੀ 'ਚ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸੀਨੀਅਰ ਕਾਗਰਸੀ ਆਗੂ ਤੇ ਕਿਸਾਨ ਵਿੰਗ ਦੇ ਜਨਰਲ ਸਕੱਤਰ ਹਰਵਿੰਦਰਪਾਲ ਸਿੰਘ ਸ਼ਾਹਬਾਦ ਨੇ ਪਿੰਡ ਪੁਰਾਣਾ ਬੱਲੜਵਾਲ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ 15 ਸਾਲ ਦੇ ਬੱਚੇ ਨੂੰ ਹੌਂਸਲਾ ਦਿੱਤਾ | ਉਨ੍ਹਾਂ ਕਿਹਾ ਕਿ ਇਸ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਾ ਹੈ | ਇਕੋ ਵੇਲੇ ਹੀ ਘਰ ਦੇ 3 ਜੀਆਂ ਦਾ ਇਸ ਦੁਨੀਆਂ ਤੋਂ ਚਲੇ ਜਾਣਾ ਬਹੁਤ ਹੀ ਦੁੱਖਦਾਇਕ ਭਾਣਾ ਹੈ | ਉਨ੍ਹਾਂ ਕਿਹਾ ਕਿ ਬਹੁਤ ਹੀ ਮਿਹਨਤ-ਮੁਸ਼ੱਕਤ ਕਰਨ ਵਾਲੇ ਪਰਿਵਾਰ 'ਚ ਇਕ ਹੀ ਜੀਅ ਬਚਿਆ ਹੈ, ਜਿਸ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਹਰ ਤਰੀਕੇ ਦੀ ਮਦਦ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜਿੱਥੇ ਪਿੰਡ ਦੇ ਸਰਪੰਚ ਤੇ ਸਮੁੱਚਾ ਪਿੰਡ ਪਰਿਵਾਰ ਨਾਲ ਖੜਾ ਹੈ, ਉਥੇ ਮੈਂ ਤੇ ਸਾਡੀ ਕਾਂਗਰਸ ਪਾਰਟੀ ਇਸ ਪਰਿਵਾਰ ਨਾਲ ਖੜੇ ਰਹਾਂਗੇ ਤੇ ਹਰ ਤਰੀਕੇ ਦੀ ਮਦਦ ਕੀਤੀ ਜਾਵੇਗੀ | ਇਸ ਮੌਕੇ ਸਰਪੰਚ ਜਸਬੀਰ ਸਿੰਘ, ਰਾਜਵਿੰਦਰ ਸਿੰਘ ਰਾਜੂ ਨਵਾਂ ਬੱਲੜਵਾਲ, ਹਰਜੀਤ ਸਿੰਘ ਬੱਦੋਵਾਲ ਬਲਾਕ ਸੰਮਤੀ ਮੈਂਬਰ, ਸ਼ੁੱਭਪ੍ਰੀਤ ਸਿੰਘ ਕਾਹਲੋਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ 'ਚ ਵਿਦਾਇਗੀ ਸਮਾਗਮ ਅਗਲੀ ਖ਼ਬਰ ਮਜ਼ਦੂਰ ਦਿਵਸ ਮੌਕੇ ਹੋਲੀ ਚਾਇਲਡ ਸਕੂਲ ਛੋਹਣ 'ਚ ਨਾਨ ਟੀਚਿੰਗ ਸਟਾਫ਼ ਨੂੰ ਬੈਂਡ ਦੀ ਸਲਾਮੀ
Ad Position 24