ਪਠਾਨਕੋਟ, 1 ਮਈ (ਸੁਮਿਤ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿਚ ਪਿ੍ੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਬੀ.ਏ., ਐਮ.ਏ. ਹਿੰਦੀ ਤੇ ਐਮ.ਏ. ਅੰਗਰੇਜ਼ੀ ਦੇ ਆਖ਼ਰੀ ਸਾਲ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ 'ਵਿੰਗਜ਼ ਟੂ ਫਲਾਈ-2026' ਉਤਸ਼ਾਹ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾ ਕੇ ਤੇ ਸਰਸਵਤੀ ਵੰਦਨਾ ਨਾਲ ਹੋਈ | ਵਿਦਾਇਗੀ ਸਮਾਗਮ 'ਚ ਵਿਦਿਆਰਥੀਆਂ ਨੇ ਰੰਗ-ਬਿਰੰਗੀਆਂ ਸੱਭਿਆਚਾਰਕ ਪੇਸ਼ਕਾਰੀਆਂ ਗੀਤ, ਨਾਚ ਤੇ ਮਨੋਰੰਜਕ ਗਤੀਵਿਧੀਆਂ ਰਾਹੀਂ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ | ਇਸ ਮੌਕੇ ਬੀ.ਏ. ਵਰਗ 'ਚ ਕਵਿਤਾ ਨੂੰ 'ਮਿਸ ਜੀ.ਐਨ.ਡੀ.ਯੂ., ਭਰਤ ਨੂੰ 'ਮਿਸਟਰ ਜੀ.ਐਨ.ਡੀ.ਯੂ.', ਰਿਤਿਕਾ ਨੂੰ 'ਮਿਸ ਚਾਰਮਿੰਗ', ਕੋਮਲ ਨੂੰ 'ਮਿਲੀਅਨ ਡਾਲਰ ਸਮਾਈਲ', ਮਨੀ ਨੂੰ 'ਜੀ.ਐਨ.ਡੀ.ਯੂ. ਪਾਪੂਲਰ', ਜਗਮੀਤ ਨੂੰ 'ਜੀ.ਐਨ.ਡੀ.ਯੂ. ਵੈਲ ਡ੍ਰੈਸਡ' ਤੇ ਸਮਤਾ ਨੂੰ 'ਡਾਂਸਿੰਗ ਦੀਵਾ' ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ | ਐਮ.ਏ. ਅੰਗਰੇਜ਼ੀ ਵਰਗ ਵਿਚ ਨੀਰਜ ਨੂੰ 'ਮਿਸਟਰ ਜੀ.ਐਨ.ਡੀ.ਯੂ', ਅੰਜਲੀ ਨੂੰ 'ਮਿਸ ਜੀ.ਐਨ.ਡੀ.ਯੂ.' ਤੇ ਦੀਪਤੀ ਨੂੰ 'ਮਿਸ ਚਾਰਮਿੰਗ' ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਐਮ.ਏ. ਹਿੰਦੀ ਵਰਗ ਵਿਚ ਰੋਹਿਨੀ ਨੂੰ 'ਮਿਸ ਜੀ.ਐਨ.ਡੀ.ਯੂ.', ਹਰਮਨਪ੍ਰੀਤ ਨੂੰ 'ਮਿਸ ਚਾਰਮਿੰਗ' ਤੇ ਰੂਬੀ ਨੂੰ 'ਮਿਸ ਕਾਨਫੀਡੈਂਟ' ਦੇ ਖ਼ਿਤਾਬ ਨਾਲ ਨਿਵਾਜਿਆ ਗਿਆ | ਸੰਬੋਧਨ 'ਚ ਪਿ੍ੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਨੂੰ ਜੀਵਨ ਵਿਚ ਲਗਾਤਾਰ ਅੱਗੇ ਵਧਣ, ਆਪਣੇ ਲਕਸ਼ ਉੱਚੇ ਰੱਖਣ ਤੇ ਸਮਾਜ ਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਸਮਾਗਮ 'ਚ ਕਾਲਜ ਦੇ ਸਮੂਹ ਸਹਾਇਕ ਪ੍ਰੋਫੈਸਰ ਵੀ ਮੌਜੂਦ ਰਹੇ |