25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਲਾਇਨਜ਼ ਕਲੱਬ ਪਠਾਨਕੋਟ ਪ੍ਰਾਈਡ ਵਲੋਂ ਕਾਮਧੇਨੂ ਗਊਸ਼ਾਲਾ ਨੂੰ ਇੱਕ ਲੱਖ ਰੁਪਏ ਸਹਾਇਤਾ ਰਾਸ਼ੀ ਭੇਟ

Ad Position 21
No active advertisement
ਅਜੀਤ ਡੈਸਕ 02-05-2026
ਪਠਾਨਕੋਟ, 1 ਮਈ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਪ੍ਰਾਈਡ ਵਲੋਂ ਪ੍ਰਧਾਨ ਮੁਨੀਸ਼ ਚੌਹਾਨ ਦੀ ਅਗਵਾਈ ਹੇਠ ਕਾਮਧੇਨੂ ਗਊਸ਼ਾਲਾ ਪਠਾਨਕੋਟ 'ਚ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ | ਇਸ ਮੌਕੇ ਪ੍ਰੋਜੈਕਟ ਚੇਅਰਮੈਨ ਲਾਇਨ ਉਪੇਸ਼ ਚੌਹਾਨ ਰਹੇ | ਸਮਾਗਮ ਦੌਰਾਨ ਕਲੱਬ ਵਲੋਂ ਗਊਸ਼ਾਲਾ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਪ੍ਰਧਾਨ ਮੁਨੀਸ਼ ਚੌਹਾਨ, ਪ੍ਰੋਜੈਕਟ ਚੇਅਰਮੈਨ ਉਪੇਸ਼ ਚੌਹਾਨ, ਵਿਜੇਂਦਰ ਚੌਹਾਨ, ਖ਼ਜ਼ਾਨਚੀ ਰਾਜਨ ਗੁਪਤਾ, ਅਮਿਤ ਚੌਹਾਨ, ਲਾਇਨ ਐਸ.ਡੀ. ਭੱਲਾ, ਲਾਇਨ ਰਿਤੇਸ਼ ਮਹਾਜਨ, ਲਾਇਨ ਵਿਸ਼ਾਲ ਗੁਪਤਾ, ਡਾ: ਮਨੂ ਸ਼ਰਮਾ, ਲਾਇਨ ਰਾਕੇਸ਼ ਖੰਨਾ ਤੇ ਹੋਰ ਮੈਂਬਰਾਂ ਵਲੋਂ ਗਊਸ਼ਾਲਾ ਦੇ ਪ੍ਰਧਾਨ ਕੇ. ਮਹਾਜਨ ਅਤੇ ਸੰਜੀਵ ਗੁਪਤਾ ਨੂੰ 1 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ | ਪ੍ਰਧਾਨ ਮੁਨੀਸ਼ ਚੌਹਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਗਊ ਸੇਵਾ ਸਭ ਤੋਂ ਉੱਚੀ ਸੇਵਾ ਹੈ | ਪ੍ਰੋਜੈਕਟ ਚੇਅਰਮੈਨ ਲਾਇਨ ਉਪੇਸ਼ ਚੌਹਾਨ ਨੇ ਕਿਹਾ ਕਿ ਗਊ ਰੱਖਿਆ ਤੇ ਗਊ ਸੇਵਾ ਸਾਡੀ ਸਮਰੱਥਾ ਅਤੇ ਖ਼ੁਸ਼ਹਾਲੀ ਦੀ ਕੁੰਜੀ ਹੈ | ਇਸ ਮੌਕੇ ਸੰਜੀਵ ਗੁਪਤਾ, ਸਰੋਜ ਸ਼ਰਮਾ, ਵਿਜੇਂਦਰ ਚੌਹਾਨ, ਉਪੇਸ਼ ਚੌਹਾਨ, ਅਮਿਤ ਚੌਹਾਨ, ਵਿਸ਼ਾਲ ਗੁਪਤਾ, ਡਾ: ਮਨੂ ਸ਼ਰਮਾ, ਮੋਹਿਤ ਮਹਾਜਨ, ਐਚ.ਡੀ. ਭੱਲਾ, ਰਾਜਨ ਗੁਪਤਾ, ਜਤਿਨ ਮਹਾਜਨ, ਆਕਾਸ਼ਦੀਪ ਮਹਾਜਨ, ਤਿ੍ਵੇਂਦਰ ਸਿੰਘ, ਗੌਤਮ ਮਹਾਜਨ, ਵਿਸ਼ਾਲ ਸ਼ਰਮਾ, ਦਿਨੇਸ਼ ਅਬਰੋਲ, ਰਾਕੇਸ਼ ਖੰਨਾ, ਸ੍ਰੀਜਲ ਗੁਪਤਾ, ਰਿਤੇਸ਼ ਮਹਾਜਨ, ਸੁਮਿਤ ਮਹਾਜਨ, ਅੰਕੁਸ਼ ਮਹਾਜਨ, ਪੰਕਜ ਅਰੋੜਾ, ਅਸ਼ਵਨੀ ਮਹਾਜਨ ਅਤੇ ਚੰਦਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਸ਼ਾਦੀਪੁਰ 'ਚ ਨਾੜ ਨੰੂ ਲਗਾਈ ਅੱਗ ਕਾਰਨ ਰਾਹਗੀਰ ਪ੍ਰੇਸ਼ਾਨ ਅਗਲੀ ਖ਼ਬਰ ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਦਾ ਲਿਆ ਅਹਿਦ-ਸੀਟੂ ਆਗੂ
Ad Position 24