13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸ੍ਰੀ ਨੰਗਲੀ ਅਕੈਡਮਿਕ ਪਬਲਿਕ ਸਕੂਲ ਵਿਖੇ ਵਿਦਿਆਰਥੀ ਕੌਂਸਲ ਦੀ ਚੋਣ

Ad Position 21
No active advertisement
ਅਜੀਤ ਡੈਸਕ 03-05-2026
ਗੁਰਦਾਸਪੁਰ, 2 ਮਈ (ਚੱਕਰਾਜਾ)-ਸ੍ਰੀ ਨੰਗਲੀ ਅਕੈਡਮਿਕ ਪਬਲਿਕ ਸਕੂਲ ਵਿਖੇ ਅਕਾਦਮਿਕ ਸੈਸ਼ਨ (2026–27) ਲਈ ਵਿਦਿਆਰਥੀ ਕੌਂਸਲ ਦੀ ਚੋਣ ਨੰੂ ਲੈ ਕੇ ਇਨਵੈਸਚਰ ਸਮਾਗਮ ਕਰਵਾਇਆ ਗਿਆ | ਜਿਸ ਦੀ ਸ਼ੁਰੂਆਤ ਨਵੇਂ ਨਿਯੁਕਤ ਕੌਂਸਲ ਮੈਂਬਰਾਂ ਦੇ ਸ਼ਾਨਦਾਰ ਮਾਰਚ -ਪਾਸ ਨਾਲ ਹੋਈ | ਜਿਸ ਦੀ ਅਗਵਾਈ ਹੱੈਡ ਬੁਆਏ, ਹੈੱਡ ਗਰਲ, ਹਾਊਸ ਕੈਪਟਨ, ਵਾਈਸ ਕੈਪਟਨ ਅਤੇ ਹੋਰ ਅਹੁਦੇਦਾਰਾਂ ਨੇ ਕੀਤੀ | ਸਕੂਲ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੀ ਸੁਰੀਲੀ ਅਰਦਾਸ ਨੇ ਸਮਾਗਮ ਦਾ ਮਾਹੌਲ ਭਾਵੁਕ ਗੰਭੀਰ ਬਣਾਇਆ | ਇਸ ਮੌਕੇ ਸ਼ਾਮਿਲ ਹੋਏ ਚੇਅਰਮੈਨ ਡਾ: ਮੋਹਿਤ ਮਹਾਜਨ, ਡਾਇਰੈਕਟਰ ਡਾ: ਰਾਘਵ ਮਹਾਜਨ, ਡਾਇਰੈਕਟਰ ਵਿਨਾਇਕ ਮਹਾਜਨ ਅਤੇ ਪਿ੍ੰਸੀਪਲ ਸ਼ਿਖਾ ਮਦਾਨ ਦਾ ਹੈੱਡ ਬੁਆਏ ਅਤੇ ਹੱੈਡ ਗਰਲ ਵਲੋਂ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ, ਜਿਨ੍ਹਾਂ ਵਲੋਂ ਕੁੱਲ 26 ਨਵੇਂ ਵਿਦਿਆਰਥੀ ਨੇਤਾਵਾਂ ਨੂੰ ਬੈਜ ਅਤੇ ਹਾਊਸ ਸੈਸ਼ ਪਹਿਨਾ ਕੇ ਸਨਮਾਨਿਤ ਕੀਤਾ ਗਿਆ | ਡਾ: ਮੋਹਿਤ ਮਹਾਜਨ ਅਤੇ ਸ਼ਿਖਾ ਮਦਾਨ ਨੇ ਵਿਦਿਆਰਥੀਆਂ ਨੂੰ ਨੈਤਿ੍ਤਵ ਤੇ ਅਨੁਸ਼ਾਸਨ ਬਾਰੇ ਪੇ੍ਰਰਨਾਦਾਇਕ ਸੰਬੋਧਨ ਦਿੱਤਾ | ਵਿਦਿਆਰਥੀ ਕੌਂਸਲ ਵਿਚ ਜੈਸਲ ਨੰੂ ਹੈਡ ਬੁਆਏ ਅਤੇ ਸਾਨਵੀ ਸ਼ਰਮਾ ਨੰੂ ਹੈਡ ਗਰਲ ਚੁਣਿਆ ਗਿਆ | ਜਦੋਂ ਕਿ ਸੀ.ਵੀ ਰਮਨ ਹਾਊਸ ਲਈ ਇੰਚਾਰਜ ਨੇਹਾ ਮਹਾਜਨ, ਕੈਪਟਨ ਰਾਇਨ ਸ਼ਰਮਾ ਤੇ ਨਿਸ਼ਠਾ ਅਤੇ ਵਾਈਸ ਕੈਪਟਨ ਜੈਦੀਪ ਸਿੰਘ ਤੇ ਇਕਸ਼ਿਤਾ ਹਨ | ਸ਼ਿਵਾ ਜੀ ਹਾਊਸ ਲਈ ਇੰਚਾਰਜ ਰੁਚੀ ਮਹਾਜਨ, ਕੈਪਟਨ ਨਵਦੀਪ ਅਤੇ ਰਾਇਸਾ ਅਤੇ ਵਾਈਸ ਕੈਪਟਨ ਭਵਿਆ ਤੇ ਸੀਆ ਹਨ | ਟੈਗੋਰ ਹਾਊਸ ਲਈ ਇੰਚਾਰਜ ਆਰਤੀ ਸ਼ਰਮਾ, ਕੈਪਟਨ ਗੌਰਾਂਗ ਮਹਾਜਨ, ਹਰਮਨਪ੍ਰੀਤ ਕੌਰ ਅਤੇ ਵਾਈਸ ਕੈਪਟਨ ਅਮਨ ਤੇ ਪਲਕਦੀਪ ਕੌਰ ਹਨ | ਵਿਵੇਕਾਨੰਦ ਹਾਊਸ ਲਈ ਇੰਚਾਰਜ ਤਨੂ ਸ਼ਰਮਾ, ਕੈਪਟਨ ਹਰਗੁਰਕੀਰਤ ਸਿੰਘ ਤੇ ਜੇਸ਼ਨਾ ਅਤੇ ਵਾਈਸ ਕੈਪਟਨ ਰਾਜਬੀਰ ਸਿੰਘ ਤੇ ਰਾਧਿਕਾ ਵਰਮਾ ਹਨ | ਹੈਡ ਆਫ ਕ੍ਰੀਏਟਿਵ ਆਰਟ ਰਿਥਮਪ੍ਰੀਤ ਕੌਰ, ਸਪੋਰਟਸ ਕੈਪਟਨ ਸਾਗਰ ਅਤੇ ਗੁਰਦੀਪ, ਈਕੋ ਗਾਰਡੀਅਨ ਪਾਲਕ, ਡਿਜ਼ਿਟਲ ਡਿਸਪੈਚਰ ਭੂਵਨ, ਹੈਡ ਆਫ ਇੰਟਰਨੈਸ਼ਨਲ ਪੈੱ੍ਰਸ ਹਿਤੇਨ ਕੋਹਲੀ, ਡੀਨ ਆਫ ਕੰਡਕਟ ਰਵਜੋਤ ਅਤੇ ਹੱੈਡ ਆਫ ਇਨਫ੍ਰਾਸਟਰਕਚਰ ਪਰਮੀਤ ਸਿੰਘ ਚੁਣੇ ਗਏ | ਪਿ੍ੰਸੀਪਲ ਸ਼ਿਖਾ ਮਦਾਨ ਨੇ ਕੌਂਸਲ ਮੈਂਬਰਾਂ ਨੂੰ ਸਹੁੰ ਚੁਕਾਈ ਅਤੇ ਉਨ੍ਹਾਂ ਨੂੰ ਮਜ਼ਬੂਤ ਰਹਿਣ ਤੇ ਅਨੁਸ਼ਾਸਨ ਦਾ ਪਾਲਨ ਕਰਨ ਦੀ ਸਲਾਹ ਦਿੱਤੀ | ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ |
Ad Position 22
No active advertisement
ਪਿਛਲੀ ਖ਼ਬਰ ਸੂਬੇ ਦੇ ਨੌਜਵਾਨ ਵਿਦੇਸ਼ ਦਾ ਖਹਿੜਾ ਛੱਡ ਪੰਜਾਬ ਨੂੰ ਦੇਸ਼ ਦੀ ਅਗਵਾਈ ਕਰਨ ਦੇ ਯੋਗ ਬਣਾਓ- ਪਰਮਜੀਤ ਸਿੰਘ ਗਿੱਲ <br/... ਅਗਲੀ ਖ਼ਬਰ ਐਡਵੋਕੇਟ ਜਗਰੂਪ ਸਿੰਘ ਵਲੋਂ ਪਿੰਡ ਭੱਟੀਆਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਰਵਾਨਾ
Ad Position 24