ਬਟਾਲਾ, 6 ਮਈ (ਰਾਕੇਸ਼ ਰੇਖੀ)-ਕਿਸੇ ਕੰਮ ਲਈ ਘਣੀਏ ਕੇ ਬੇਟ ਵੱਲ ਜਾ ਰਹੇ ਨੌਜਵਾਨ ਦੀ ਅਣਪਛਾਤੇ ਵਾਹਨ ਦੀ ਟੱਕਰ ਵੱਜਣ ਨਾਲ ਮੌਤ ਹੋ ਗਈ | ਥਾਣਾ ਡੇਰਾ ਬਾਬਾ ਨਾਨਕ ਦੇ ਏ.ਐਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡ ਠੇਠਰਕੇ ਕਲਾਂ ਦੇ ਰਹਿਣ ਵਾਲੇ ਬਲਕਾਰ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਦਾ ਭਤੀਜਾ ਮਨਦੀਪ ਸਿੰਘ ਉਰਫ ਕਾਲੂ ਆਪਣੇ ਦੋਸਤ ਕਰਨ ਮਸੀਹ ਨਾਲ ਕਿਸੇ ਕੰਮ ਲਈ ਘਣੀਏ ਕੇ ਬੇਟ ਦੀ ਤਰਫ ਜਾ ਰਿਹਾ ਸੀ | ਰਾਤ ਕਰੀਬ 9 ਵਜੇ ਕਿਸੇ ਅਣਪਛਾਤੇ ਵਾਹਨ ਦੇ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਮਨਦੀਪ ਸਿੰਘ ਉਰਫ ਕਾਲੂ ਦੀ ਮੌਤ ਹੋ ਗਈ ਤੇ ਕਰਨ ਮਸੀਹ ਨੂੰ ਸੱਟਾਂ ਲੱਗੀਆਂ | ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |