ਬਟਾਲਾ, 6 ਮਈ (ਸਤਿੰਦਰ ਸਿੰਘ)-ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ, ਜਦੋਂ ਹਲਕਾ ਬਟਾਲਾ ਤੋਂ ਸਾਬਕਾ ਕੌਂਸਲਰ (ਵਾਰਡ ਨੰਬਰ 10) ਤੇ ਭਾਜਪਾ ਦੇ ਸਾ. ਸਿਵਲ ਲਾਇਨ ਮੰਡਲ ਪ੍ਰਧਾਨ ਜਸਬੀਰ ਸਿੰਘ ਨੀਟਾ ਨੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ | ਇਹ ਸ਼ਮੂਲੀਅਤ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਹੋਈ, ਜਿਨ੍ਹਾਂ ਨੇ ਪਾਰਟੀ 'ਚ ਨਵੇਂ ਆਏ ਮੈਂਬਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਇਸ ਮੌਕੇ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਤੇ ਵਿਕਾਸਸ਼ੀਲ ਸੋਚ ਤੋਂ ਪ੍ਰਭਾਵਿਤ ਹੋ ਕੇ ਲੋਕ ਵੱਡੀ ਗਿਣਤੀ 'ਚ ਪਾਰਟੀ ਨਾਲ ਜੁੜ ਰਹੇ ਹਨ | ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਕਾਂਗਰਸ ਪਾਰਟੀ ਨਗਰ ਨਿਗਮ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਲੋਕਾਂ ਦਾ ਕਾਂਗਰਸ ਨਾਲ ਜੁੜਨਾ ਇਹ ਸਾਬਿਤ ਕਰ ਕਰਦਾ ਹੈ ਕਿ ਜਿੱਤ ਕਾਂਗਰਸ ਪਾਰਟੀ ਦੀ ਹੋਵੇਗੀ | ਜਸਬੀਰ ਸਿੰਘ ਨੀਟਾ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ, ਨੇਤ੍ਰਤਵ ਤੇ ਅਮਨਦੀਪ ਜੈਂਤੀਪੁਰ ਦਾ ਲੋਕਾਂ ਪ੍ਰਤੀ ਪਿਆਰ ਦੇ ਕੇ ਪ੍ਰਭਾਵਿਤ ਹੋ ਕੇ ਕਾਂਗਰਸ 'ਚ ਸ਼ਾਮਲ ਹੋਏ ਹਨ ਤੇ ਆਉਣ ਵਾਲੀਆਂ ਚੋਣਾਂ ਵਿਚ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ | ਸਥਾਨਕ ਆਗੂਆਂ ਦਾ ਮੰਨਣਾ ਹੈ ਕਿ ਇਸ ਸ਼ਮੂਲੀਅਤ ਨਾਲ ਬਟਾਲਾ ਵਿਚ ਕਾਂਗਰਸ ਨੂੰ ਕਾਫ਼ੀ ਫਾਇਦਾ ਹੋਵੇਗਾ ਤੇ ਨਗਰ ਨਿਗਮ ਚੋਣਾਂ ਵਿਚ ਪਾਰਟੀ ਹੋਰ ਮਜ਼ਬੂਤ ਸਥਿਤੀ ਵਿਚ ਨਜ਼ਰ ਆਵੇਗੀ | ਇਸ ਮੌਕੇ ਕੌਂਸਲਰ ਸੁਖਦੇਵ ਸਿੰਘ ਬਾਜਵਾ, ਕੌਂਸਲਰ ਕਸਤੂਰੀ ਲਾਲ, ਰਮਨ ਨਈਅਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਸੇਵਾ ਦਲ, ਲਵਲੀ ਕੌਂਸਲ, ਤਰਸੇਮ ਸਿੰਘ, ਕੌਂਸਲਰ ਅਸ਼ੋਕ, ਐਡਵੋਕੇਟ ਚੰਦਰ ਚੰਦਾ, ਸਟੀਫਨ, ਰਮੇਸ਼ ਬੂਰਾ, ਸੋਨੂੰ ਸ਼ੇਰਗਿੱਲ, ਸੰਨੀ ਬੱਬਰ, ਸੋਨੂੰ ਭਗਤ, ਰੂਬਲ ਸ਼ੇਰੇ ਪੰਜਾਬ, ਸੰਜੀਵ ਖੋਸਲਾ ਆਦਿ ਹਾਜ਼ਰ ਸਨ |