25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਜੀ.ਜੀ.ਬੀ. ਰਾਇਲ ਇੰਟਰਨੈਸ਼ਨਲ ਸਕੂਲ ਢਿਲਵਾਂ 'ਚ ਮਾਂ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 10-05-2026
ਕੋਟਲੀ ਸੂਰਤ ਮੱਲ੍ਹੀ, 9 ਮਈ (ਕੁਲਦੀਪ ਸਿੰਘ ਨਾਗਰਾ)-ਜੀ.ਜੀ.ਬੀ. ਰਾਇਲ ਇੰਟਰਨੈਸ਼ਨਲ ਢਿੱਲਵਾਂ ਵਿਚ ਵਿਦਿਆਰਥੀਆਂ ਨੂੰ ਮਾਂ ਦੀ ਮਹੱਤਤਾ ਅਤੇ ਮਾਂ ਦੇ ਨਿਸ਼ਕਾਮ ਪਿਆਰ ਤੋਂ ਜਾਗਰੂਕ ਕਰਨ ਲਈ ਮਾਂ ਦਿਵਸ ਬਹੁਤ ਹੀ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ | ਇਸ ਮੌਕੇ ਮਾਵਾਂ ਨੇ ਆਪਣੇ ਬੱਚਿਆਂ ਨਾਲ ਮਿਲ ਕੇ ਯਾਦਗਾਰ ਪਲ ਬਿਤਾਏ | ਸਮਾਗਮ ਦੌਰਾਨ ਮਾਤਾਵਾਂ ਲਈ ਮਨੋਰੰਜਕ ਖੇਡਾਂ, ਰੈਂਪ ਵਾਕ ਅਤੇ ਡਾਂਸ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਮਾਤਾਵਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਬੱਚਿਆਂ ਨੇ ਵੀ ਆਪਣੀਆਂ ਮਾਵਾਂ ਨਾਲ ਮਿਲ ਕੇ ਖੂਬ ਆਨੰਦ ਮਾਣਿਆ ਅਤੇ ਮਾਂ-ਬੱਚੇ ਦੇ ਪਿਆਰ ਭਰੇ ਰਿਸ਼ਤੇ ਦੀ ਸੋਹਣੀ ਝਲਕ ਪੇਸ਼ ਕੀਤੀ | ਪਿ੍ੰਸੀਪਲ ਸ਼ਰਨਜੀਤ ਕੌਰ ਨੇ ਦੱਸਿਆ ਕਿ ਸਮਾਗਮ ਦੌਰਾਨ ਵਿਸ਼ੇਸ ਖਿਤਾਬ ਵੀ ਦਿੱਤੇ ਗਏ, ਜਿਸ ਵਿਚ ਸੁਪਰ ਮਾਂ ਦਾ ਖਿਤਾਬ ਸੁਖਦੀਪ ਕੌਰ, ਸਪੋਰਟਿਵ ਮਾਂ ਦਾ ਖਿਤਾਬ ਪ੍ਰਭਜੋਤ ਕੌਰ, ਪ੍ਰੇਰਨਾਦਾਇਕ ਮਾਂ ਦਾ ਖਿਤਾਬ ਗੁਰਵਿੰਦਰ ਕੌਰ ਨੇ ਆਪਣੇ ਨਾਂਅ 'ਤੇ ਕੀਤਾ | ਪਿ੍ੰਸੀਪਲ ਸ਼ਰਨਜੀਤ ਕੌਰ ਨੇ ਆਈਆਂ ਸਾਰੀਆਂ ਮਾਂਵਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਕੂਲ ਅਧਿਆਪਕ ਤੇ ਵੱਡੀ ਗਿਣਤੀ ਵਿਚ ਬੱਚੇ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਾਰੈਂਸ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ 'ਮਾਂ ਦਿਵਸ' ਧੂਮ-ਧਾਮ ਨਾਲ ਮਨਾਇਆ ਅਗਲੀ ਖ਼ਬਰ 7 ਗ੍ਰਾਮ ਹੈਰੋਇਨ ਸਮੇਤ ਦੋਸ਼ੀ ਗਿ੍ਫ਼ਤਾਰ
Ad Position 24