ਗੁਰਦਾਸਪੁਰ, 9 ਮਈ (ਅਸ਼ੋਕ ਸ਼ਰਮਾ)-ਲਿਟਲ ਫਲਾਵਰ ਕਾਨਵੈਂਟ ਸਕੂਲ ਪੁਰਾਣਾ ਸ਼ਾਲਾ ਵਿਖੇ ਮਾਂ ਦੇ ਪਿਆਰ ਨੰੂ ਸਮਰਪਿਤ ਯਾਦਗਾਰ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਵਲੋਂ ਮਾਂਵਾਂ ਲਈ ਵੱਖ-ਵੱਖ ਮਨੋਰੰਜਕ ਅਤੇ ਰਚਨਾਤਮਿਕ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਮਾਂਵਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਸਮਾਗਮ ਦੀ ਸ਼ੁਰੂਆਤ ਪ੍ਰਾਰਥਨਾ ਤੇ ਸਵਾਗਤੀ ਸ਼ਬਦਾਂ ਨਾਲ ਕੀਤੀ ਗਈ | ਜਿਸ ਤੋਂ ਬਾਅਦ ਮਦਰ ਡੇ ਬੈੱਸਟ ਡਰੈੱਸ ਮੁਕਾਬਲੇ 'ਚ ਮਾਂਵਾਂ ਨੇ ਸੁੰਦਰ ਅਤੇ ਆਕਰਸ਼ਕ ਪਹਿਰਾਵਿਆਂ ਨਾਲ ਸਭ ਦਾ ਮਨ ਮੋਹ ਲਿਆ | ਫ਼ੈਸਟੀਵਲ ਲੁੱਕ ਮੁਕਾਬਲੇ 'ਚ ਭਾਗ ਲੈਣ ਵਾਲੀਆਂ ਮਾਂਵਾਂ ਨੇ ਰੰਗ-ਬਿਰੰਗੇ ਪਰੰਪਰਿਕ ਅਤੇ ਮਾਡਰਨ ਲੁੱਕ ਪੇਸ਼ ਕਰਕੇ ਪ੍ਰੋਗਰਾਮ ਦੀ ਰੌਣਕ ਵਧਾ ਦਿੱਤੀ | ਨੇਲ ਆਰਟ ਮੁਕਾਬਲੇ ਦੌਰਾਨ ਮਾਂਵਾਂ ਦੀ ਰਚਨਾਤਮਿਕ ਕਲਾ ਅਤੇ ਨਵੀਂ ਸੋਚ ਦੇਖਣ ਨੂੰ ਮਿਲੀ | ਜਦਕਿ ਮਹਿੰਦੀ ਮੁਕਾਬਲੇ ਵਿਚ ਸੁੰਦਰ ਡਿਜ਼ਾਈਨਾਂ ਨੇ ਸਭ ਨੂੰ ਪ੍ਰਭਾਵਿਤ ਕੀਤਾ | ਇਸ ਤੋਂ ਇਲਾਵਾ ਹੇਅਰ ਸਟਾਈਲ ਮੁਕਾਬਲੇ 'ਚ ਵੱਖ-ਵੱਖ ਸਟਾਈਲਾਂ ਅਤੇ ਨਵੇਂ ਲੁੱਕ ਨੇ ਦਰਸ਼ਕਾਂ ਦੀ ਵਾਹ ਵਾਹ ਖੱਟੀ | ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਮਾਂ ਦਾ ਸਥਾਨ ਜੀਵਨ ਵਿਚ ਸਭ ਤੋਂ ਉੱਚਾ ਹੁੰਦਾ ਹੈ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਬੱਚਿਆਂ ਤੇ ਮਾਂਵਾਂ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ | ਸਮਾਗਮ ਦੇ ਅੰਤ ਵਿਚ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰੀਆਂ ਮਾਂਵਾਂ ਨੂੰ ਮਦਰ ਡੇ ਦੀਆਂ ਵਧਾਈਆਂ ਦਿੱਤੀਆਂ ਗਈਆਂ |