26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਆਈ.ਸੀ.ਐਸ.ਈ./ਏ.ਐਸ.ਆਈ.ਐਸ.ਸੀ. ਜ਼ੋਨਲ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 10-05-2026
ਧਾਰੀਵਾਲ, 9 ਮਈ (ਸਵਰਨ ਸਿੰਘ)-ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿਖੇ ਡਾਇਰੈਕਟਰ ਫਾਦਰ ਜੋਸ਼ ਪਡਿਆਟੀ ਦੇ ਪ੍ਰਬੰਧਾਂ ਹੇਠ ਤੇ ਪਿ੍ੰਸੀਪਲ ਸਿਸਟਰ ਦਿਵਿਆ ਦੀ ਦੇਖ-ਰੇਖ ਹੇਠ ਆਈ.ਸੀ.ਐਸ.ਈ./ਏ.ਐਸ.ਆਈ.ਐਸ.ਸੀ. ਜ਼ੋਨਲ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ, ਜਿਸ 'ਚ ਜ਼ਿਲ੍ਹਾ ਪਠਾਨਕੋਟ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਸਕੂਲਾਂ ਨੇ ਭਾਗ ਲਿਆ | ਇਸ ਪ੍ਰਸ਼ਨੋਤਰੀ ਮੁਕਾਬਲਿਆਂ 'ਚ ਬਤੌਰ ਜੱਜ ਪਿ੍ੰਸੀਪਲ ਕਿਰਨ ਕੇਸਰ ਤੇ ਅਬਜਰਵਰ ਪ੍ਰੋਫੈਸਰ ਸੁਰੇਖਾ ਨੇ ਭੂਮਿਕਾ ਨਿਭਾਈ | ਇਨ੍ਹਾਂ ਮੁਕਾਬਲਿਆਂ ਦੀ ਸੀਨੀਅਰ ਵਰਗ 'ਚ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਨੇ ਪਹਿਲਾ, ਸੇਂਟ ਫਰਾਂਸਿਸ ਕਾਨਵੈਂਟ ਸਕੂਲ ਫਤਹਿਗੜ੍ਹ ਚੂੜੀਆਂ ਨੇ ਦੂਜਾ ਅਤੇ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਨੇ ਤੀਸਰਾ ਸਥਾਨ ਹਾਸਿਲ ਕੀਤਾ | ਜੂਨੀਅਰ ਵਰਗ 'ਚ ਬੇਰਿੰਗ ਸਕੂਲ ਬਟਾਲਾ ਨੇ ਪਹਿਲਾ, ਲਿਟਲ ਫਲਾਵਰ ਕਾਨਵੈਂਟ ਸਕੂਲ ਦੀਨਾਨਗਰ ਨੇ ਦੂਜਾ ਤੇ ਐਚ.ਆਰ.ਏ. ਸਕੂਲ ਗੁਰਦਾਸਪੁਰ ਨੇ ਤੀਸਰਾ ਸਥਾਨ ਹਾਸਿਲ ਕੀਤਾ | ਸਬ ਜੂੂਨੀਅਰ 'ਚ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਨੇ ਪਹਿਲਾ, ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਨੇ ਦੂਜਾ ਤੇ ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਸਟਾਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ | ਪਿ੍ੰਸੀਪਲ ਤੇ ਕਨਵੀਨਰ ਸਿਸਟਰ ਦਿਵਿਆ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ ਤੇ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪੀ.ਆਰ.ਓ. ਸਵਰਨ ਸਿੰਘ, ਨਾਰਮਲ ਇਜੈਕੀਅਲ, ਨਿਧੀ ਮੋਦਗਿਲ, ਮਿੰਨੀ, ਜਸਮੀਤ ਕੌਰ, ਅੰਜੂ ਖੋਖਰ, ਸੁਖਜੀਤ ਕੌਰ, ਸਾਂਤੀ, ਜੰਗ ਬਹਾਦੁਰ ਥਾਪਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਐਕਸਾਇਜ਼ ਨੀਤੀ 2026 ਦੀ ਉਲੰਘਣਾ ਨਿਯਮਾਂ ਦੀ ਪਾਲਣਾ ਕਰਵਾਉਣ ਦੀ ਬਜਾਏ ਕੇਵਲ ਨਾਜਾਇਜ਼ ਦੇਸੀ ਸ਼ਰਾਬ ਫੜਨ ਤੱ... ਅਗਲੀ ਖ਼ਬਰ ਰਸ਼ੀਆ ਤੇ ਯੂਕਰੇਨ ਦੀ ਜੰਗ 'ਚ ਪਿੰਡ ਬੋਹਝਾ ਦੇ 24 ਸਾਲਾ ਨੌਜਵਾਨ ਦੀ ਮੌਤ
Ad Position 24