01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਹੂਲਤਾਂ ਤੋਂ ਪੱਛੜੇ ਸਰਕਾਰੀ ਸਕੂਲ ਨੂੰ ਵਾਰੀਅਰਜ਼ ਸੋਸ਼ਲ ਵੈੱਲਫੇਅਰ ਕਲੱਬ ਵਲੋਂ ਪੱਖੇ ਭੇਟ

Ad Position 21
No active advertisement
ਅਜੀਤ ਡੈਸਕ 12-05-2026
ਪਠਾਨਕੋਟ, 11 ਮਈ (ਸੰਧੂ)-ਵਾਰੀਅਰਜ਼ ਸੋਸ਼ਲ ਵੈਲਫੇਅਰ ਕਲੱਬ ਵਜੋਂ ਪ੍ਰਧਾਨ ਸੰਜੇ ਆਨੰਦ ਤੇ ਸਰਪ੍ਰਸਤ ਉਮੇਸ਼ ਕੋਹਲੀ ਦੀ ਪ੍ਰਧਾਨਗੀ ਹੇਠ ਸਰਕਾਰੀ ਹਾਈ ਸਕੂਲ, ਜਨਿਆਲ ਨੂੰ 6 ਪੱਖੇ ਭੇਟ ਕੀਤੇ ਗਏ | ਇਸ ਮੌਕੇ ਚੇਅਰਮੈਨ ਸੁਸ਼ੀਲ ਮਹਿੰਦਰੂ, ਸਰਪ੍ਰਸਤ ਰਮਨ ਹਾਂਡਾ, ਡਾ. ਓ.ਪੀ. ਵਿੱਗ, ਐਨ.ਪੀ. ਧਵਨ, ਪੁਨੀਤ ਕਪੂਰ, ਲਲਿਤ ਤ੍ਰੇਹਨ, ਸੰਦੀਪ ਕਪੂਰ, ਡਾ. ਰਾਕੇਸ਼ ਮਹਿੰਦਰੂ, ਉੱਜਵਲ ਭੰਡਾਰੀ, ਨੀਰਜ ਸੇਖੜੀ, ਦੀਪਕ ਕੱਕੜ, ਅਭਿਨੰਦਨ ਭੰਡਾਰੀ, ਸਕੂਲ ਪਿ੍ੰਸੀਪਲ ਸੁਧੀਰ ਕੁਮਾਰ, ਮਾਸਟਰ ਵਿਕਰਾਂਤ ਸਿੰਘ ਅਤੇ ਮਾਸਟਰ ਪਰਮਜੀਤ ਸਿੰਘ ਇਸ ਮੌਕੇ ਹਾਜ਼ਰ ਸਨ | ਪ੍ਰਧਾਨ ਸੰਜੇ ਆਨੰਦ ਤੇ ਚੇਅਰਮੈਨ ਸੁਸ਼ੀਲ ਮਹਿੰਦਰੂ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ, ਜਨਿਆਲ ਸਰਹੱਦ 'ਤੇ ਸਥਿਤ ਹੈ ਤੇ ਸਹੂਲਤਾਂ ਤੋਂ ਬਹੁਤ ਪਛੜਿਆ ਹੋਇਆ ਸਕੂਲ ਹੈ | ਗਰਮੀ ਨੂੰ ਦੇਖਦੇ ਹੋਏ, ਬੱਚਿਆਂ ਦੀ ਸਹੂਲਤ ਲਈ ਬਿਜਲੀ ਦੇ ਪੱਖਿਆਂ ਦੀ ਘਾਟ ਸੀ | ਕਲੱਬ ਦੇ ਮੈਂਬਰਾਂ ਨੇ ਮੌਕੇ 'ਤੇ ਸਥਿਤੀ ਦਾ ਮੁਆਇਨਾ ਕੀਤਾ ਤੇ ਪ੍ਰੋਜੈਕਟ ਚੇਅਰਮੈਨ ਅਭਿਨੰਦਨ ਭੰਡਾਰੀ ਦੀ ਸਹਾਇਤਾ ਨਾਲ ਅੱਜ ਸਕੂਲ ਪਿ੍ੰਸੀਪਲ ਨੂੰ ਪੱਖੇ ਭੇਟ ਕੀਤੇ | ਜਨਿਆਲ ਹਾਈ ਸਕੂਲ ਦੇ ਪਿ੍ੰਸੀਪਲ ਸੁਧੀਰ ਕੁਮਾਰ ਨੇ ਕਿਹਾ ਕਿ ਕਲੱਬ ਵਲੋਂ ਕੀਤੇ ਗਏ ਯਤਨ ਸ਼ਲਾਘਾਯੋਗ ਹਨ ਤੇ ਉਹ ਇਸ ਪ੍ਰੋਜੈਕਟ ਲਈ ਕਲੱਬ ਮੈਂਬਰਾਂ ਦਾ ਧੰਨਵਾਦ ਕਰਦੇ ਹਨ |
Ad Position 22
No active advertisement
ਪਿਛਲੀ ਖ਼ਬਰ 4 ਸਾਲ ਬੀਤਣ ਤੋਂ ਬਾਅਦ ਵੀ ਮੌਜੂਦਾ ਸਰਕਾਰ ਮਾਈਨਿੰਗ ਰੋਕਣ 'ਚ ਰਹੀ ਨਾਕਾਮ-ਰਾਜ ਕੁਮਾਰ ਸਿਹੋੜਾ ਅਗਲੀ ਖ਼ਬਰ ਮਾਡਰਨ ਐਂਜਲ ਪਬਲਿਕ ਹਾਈ ਸਕੂਲ ਗੜਮਲ ਦੀ ਵਿਦਿਆਰਥਣ ਸੁਹਾਨੀ ਸ਼ਰਮਾ ਨੇ ਜ਼ਿਲ੍ਹੇ ਭਰ 'ਚ ਕੀਤਾ ਤੀਜਾ ਸਥਾਨ ਹਾਸਿਲ
Ad Position 24