ਗੁਰਦਾਸਪੁਰ, 12 ਮਈ (ਚੱਕਰਾਜਾ)-ਬੀਬੀ ਰਹਿਮਤੇ ਕ੍ਰਿਸਚਨ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥਣਾਂ ਵਲੋਂ ਪਿ੍ੰਸੀਪਲ ਮੈਡਮ ਰੋਮਨ ਦੀ ਅਗਵਾਈ ਹੇਠ ਮਹਾਨ ਸ਼ਖ਼ਸੀਅਤ ਫਲੋਰੈਂਸ ਨਾਈਟਿੰਗੇਲ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਮੁਨੱਵਰ ਮਸੀਹ, ਪਿ੍ੰਸ ਸਹੋਤਰਾ ਤੇ ਪਿ੍ਆ ਸਹੋਤਰਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ, ਜਿਨ੍ਹਾਂ ਨੇ ਵਿਦਿਆਰਥਣਾਂ ਨਾਲ ਮਿਲ ਕੇ ਕੇਕ ਕੱਟਿਆ | ਪ੍ਰੋਗਰਾਮ ਦੀ ਸ਼ੁਰੂਆਤ ਪਿ੍ੰਸੀਪਲ ਤੇ ਸਟਾਫ਼ ਨੇ ਦੀਪ ਜਗਾ ਕੇ ਕੀਤੀ | ਇਸ ਮੌਕੇ ਮੁਨੱਵਰ ਮਸੀਹ ਨੇ ਕਿਹਾ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇਸ ਮਹਾਨ ਸ਼ਖ਼ਸੀਅਤ ਦਾ ਜਨਮ ਦਿਨ ਅਸੀਂ ਸਾਰੇ ਮਿਲ ਕੇ ਮਨਾ ਰਹੇ ਹਾਂ | ਉਨ੍ਹਾਂ ਕਿਹਾ ਕਿ ਸਾਨੰੂ ਮਹਾਨ ਸ਼ਖ਼ਸੀਅਤ ਤੋਂ ਸਿੱਖਣ ਦੀ ਲੋੜ ਹੈ ਕਿ ਜਿਸ ਤਰ੍ਹਾਂ ਫਲੋਰੈਂਸ ਨਾਈਟਿੰਗੇਲ ਨੇ ਭਲਾਈ ਦਾ ਕੰਮ ਕਰਕੇ ਪੂਰੇ ਸੰਸਾਰ 'ਚ ਦੁਖੀ, ਰੋਗੀ ਤੇ ਗ਼ਰੀਬ ਲੋਕਾਂ ਦੀ ਸੇਵਾ ਕਰਕੇ ਆਪਣੇ ਨਾਮ ਨੰੂ ਮਿਹਨਤ ਨਾਲ ਕਮਾਇਆ ਹੈ | ਉਨ੍ਹਾਂ ਵਿਦਿਆਰਥਣਾਂ ਨੰੂ ਕਿਹਾ ਕਿ ਜਦੋਂ ਵੀ ਉਨ੍ਹਾਂ ਨੰੂ ਕਿਸੇ ਸੰਸਥਾ ਵਿਚ ਪੜ੍ਹਾਉਣ ਜਾਂ ਹਸਪਤਾਲ ਵਿਚ ਸੇਵਾ ਦਾ ਮੌਕਾ ਮਿਲੇ ਤਾਂ ਜਾਤ ਪਾਤ ਤੋਂ ਉੱਪਰ ਉੱਠ ਕੇ ਲੋਕਾਂ ਦੀ ਸੇਵਾ ਕਰਕੇ ਜੀਵਨ ਵਿਚ ਅੱਗੇ ਵਧਣ | ਇਸ ਮੌਕੇ ਮੈਡਮ ਮੋਨਿਕਾ, ਰਿਆਜ਼, ਰਿਚਾ, ਨਿਕਿਤਾ, ਮਨੀਸ਼ਾ, ਪਿ੍ਯੰਕਾ, ਨਗ਼ਮਾ, ਕਿਰਨ, ਚਾਹਤ, ਕੋਮਲ, ਰਿਤਿਕਾ, ਨਿਕਿਤਾ, ਸ਼ਾਲਿਨੀ, ਰਚਨਾ, ਅੰਜਲੀ, ਸਿਮਰਨ, ਵਾਰਡਨ ਵਿਜੇ, ਵਾਰਡਨ ਕੋਮਲ ਆਦਿ ਹਾਜ਼ਰ ਸਨ |