17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਨਰਸਿਜ਼ ਵੀਕ 2026 ਮੌਕੇ ਮਿਨਰਵਾ ਕਾਲਜ ਆਫ਼ ਨਰਸਿੰਗ ਵਿਚ ਖੇਡ ਮੁਕਾਬਲਿਆਂ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 13-05-2026
ਪਠਾਨਕੋਟ, 12 ਮਈ (ਸੰਧੂ)-ਮਿਨਰਵਾ ਗਰੁੱਪ ਆਫ਼ ਕਾਲਜਿਜ਼ ਅਧੀਨ ਚੱਲ ਰਹੇ ਮਿਨਰਵਾ ਕਾਲਜ ਆਫ਼ ਨਰਸਿੰਗ ਵਿਚ ਨਰਸਿਜ਼ ਵੀਕ 2026 ਮੌਕੇ ਉਤਸ਼ਾਹ, ਜੋਸ਼ ਤੇ ਖੇਡ ਭਾਵਨਾ ਨਾਲ ਵੱਖ-ਵੱਖ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ | ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ 'ਚ ਸਰੀਰਕ ਤੰਦਰੁਸਤੀ, ਟੀਮ ਭਾਵਨਾ, ਅਨੁਸ਼ਾਸਨ ਤੇ ਖੇਡਾਂ ਪ੍ਰਤੀ ਰੁਚੀ ਨੂੰ ਪ੍ਰੋਤਸਾਹਿਤ ਕਰਨਾ ਸੀ | ਪ੍ਰੋਗਰਾਮ ਦਾ ਸ਼ੱੁਭ ਆਰੰਭ ਮਿਨਰਵਾ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਇੰਜੀਨੀਅਰ ਜੇ.ਐਸ. ਪਟਿਆਲ, ਡੀਨ ਪ੍ਰੋਫੈਸਰ ਬੀ.ਡੀ. ਸ਼ਰਮਾ, ਡਾਇਰੈਕਟਰ ਵਿਨੋਦ ਸ਼ਰਮਾ, ਮਿਨਰਵਾ ਕਾਲਜ ਆਫ਼ ਨਰਸਿੰਗ ਦੇ ਪਿ੍ੰਸੀਪਲ ਅਮਨ ਕੁਮਾਰ ਪਰਾਸ਼ਰ, ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਦੀ ਗਰਿਮਾਮਈ ਹਾਜ਼ਰੀ ਵਿਚ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਮਹਿਮਾਨਾਂ ਨੇ ਨਰਸਿੰਗ ਖੇਤਰ ਵਿਚ ਸਰੀਰਕ ਤੇ ਮਾਨਸਿਕ ਸਿਹਤ ਦੀ ਮਹੱਤਤਾ 'ਤੇ ਚਾਨਣਾ ਪਾਇਆ | ਸਮਾਗਮ ਦੌਰਾਨ ਇੰਡੋਰ ਤੇ ਆਊਟਡੋਰ ਖੇਡ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚ ਦੌੜ ਮੁਕਾਬਲੇ, ਰੱਸਾਕਸੀ, ਖੋ-ਖੋ, ਬੈਡਮਿੰਟਨ, ਵਾਲੀਬਾਲ, ਮਿਊਜ਼ੀਕਲ ਚੇਅਰ ਸਮੇਤ ਕਈ ਮਨੋਰੰਜਕ ਖੇਡਾਂ ਸ਼ਾਮਿਲ ਰਹੀਆਂ | ਵਿਦਿਆਰਥੀਆਂ ਨੇ ਸਭ ਮੁਕਾਬਲਿਆਂ 'ਚ ਵੱਧ-ਚੜ੍ਹ ਕੇ ਭਾਗ ਲੈਂਦਿਆਂ ਸ਼ਾਨਦਾਰ ਖੇਡ ਭਾਵਨਾ ਤੇ ਟੀਮ ਵਰਕ ਦਾ ਪ੍ਰਦਰਸ਼ਨ ਕੀਤਾ | ਸਟਾਫ਼ ਮੈਂਬਰਾਂ ਨੇ ਵੀ ਖੇਡ ਗਤੀਵਿਧੀਆਂ ਵਿਚ ਸਰਗਰਮ ਭਾਗੀਦਾਰੀ ਨਿਭਾਈ, ਜਿਸ ਨਾਲ ਪੂਰੇ ਕੈਂਪਸ ਵਿਚ ਖ਼ੁਸ਼ੀ ਤੇ ਉਤਸ਼ਾਹ ਦਾ ਮਾਹੌਲ ਬਣਿਆ ਰਿਹਾ | ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਉਨ੍ਹਾਂ ਦੇ ਬਿਹਤਰੀਨ ਪ੍ਰਦਰਸ਼ਨ ਲਈ ਸਨਮਾਨਿਤ ਅਤੇ ਇਨਾਮਿਤ ਕੀਤਾ ਗਿਆ | 100 ਮੀਟਰ ਦੌੜ ਵਿਚ ਰਿਤੂ, ਰੱਸਾਕਸ਼ੀ ਵਿਚ ਕਸਕ ਗਰੁੱਪ, ਖੋ-ਖੋ ਵਿਚ ਵੰਸ਼ਿਕਾ ਗਰੁੱਪ, ਬੀ.ਐਸ.ਸੀ. ਨਰਸਿੰਗ ਚੌਥਾ ਸਮੈਸਟਰ, 400 ਮੀਟਰ ਦੌੜ ਵਿਚ ਰਿਤੂ, ਜੀ.ਐਨ.ਐਮ. ਅਤੇ ਦੀਪਤੀ, ਬੀ.ਐਸ.ਸੀ. ਨਰਸਿੰਗ ਚੌਥਾ ਸਮੈਸਟਰ ਜੇਤੂ ਰਹੇ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਕੀਤਾ ਪ੍ਰੇਰਿਤ ਅਗਲੀ ਖ਼ਬਰ ਬੀਬੀ ਰਹਿਮਤੇ ਕ੍ਰਿਸਚਨ ਕਾਲਜ ਆਫ਼ ਨਰਸਿੰਗ ਵਿਖੇ ਫਲੋਰੈਂਸ ਨਾਈਟਿੰਗੇਲ ਦਾ ਜਨਮ ਦਿਨ ਮਨਾਇਆ
Ad Position 24