12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ੍ਰੀ ਗੁਰੂ ਨਾਨਕ ਦੇਵ ਸਕੂਲ ਕੰਡਿਆਲ ਦਾ 12ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ

Ad Position 21
No active advertisement
ਅਜੀਤ ਡੈਸਕ 15-05-2026
ਬਟਾਲਾ, 14 ਮਈ (ਹਰਦੇਵ ਸਿੰਘ ਸੰਧੂ)-ਸ੍ਰੀ ਗੁਰੂ ਨਾਨਕ ਦੇਵ ਸੀਨੀਅਰ ਸੰਕੈਡਰੀ ਸਕੂਲ ਕੰਡਿਆਲ ਦਾ ਬਾਰਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ ਹੈ | ਸਕੂਲ ਪਿ੍ੰ. ਅਮਨਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਸਕੂਲ ਦੇ ਕੁਲ 60 ਵਿਦਿਆਰਥਾੀਆਂ ਨੇ ਹਿੱਸਾ ਲਿਆ ਤੇ ਸਾਰੇ ਵਿਦਿਆਰਥੀ ਬਹੁਤ ਚੰਗੇ ਅੰਕਾਂ ਨਾਲ ਪਾਸ ਹੋਏ | ਉਨ੍ਹਾਂ ਦੱਸਿਆ ਕਿ ਬਾਰਵੀਂ ਜਮਾਤ ਦੀ ਨਵਰੂਪ ਕੌਰ ਨੇ 99.2 ਫੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ, ਸਿਮਰਨਜੀਤ ਕੌਰ ਨੇ 97 ਫੀਸਦੀ ਅੰਕਾਂ ਨਾਲ ਦੂਜਾ ਤੇ ਹਰਪ੍ਰੀਤ ਕੌਰ ਨੇ 96 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਸੇ ਤਰ੍ਹਾਂ ਜਸਮੀਤ ਕੌਰ ਨੇ 96.6 ਫੀਸਦੀ ਅੰਕ, ਸਿਮਰਨਜੀਤ ਕੌਰ, ਖੁਸ਼ਪ੍ਰੀਤ ਕੌਰ, ਅਮਰ ਸ਼ਹਿਬਾਜ ਤੇ ਸਾਹਿਬਜੋਤ ਸਿੰਘ ਨੇ 95 ਫੀਸਦੀ, ਕੋਮਲ, ਸਿਮਰਨਜੀਤ ਕੌਰ, ਮਾਨਵਯਾ, ਦਿਵਿਆ, ਗੁਰਲੀਨ ਕੌਰ ਤੇ ਰਵਨੀਤ ਕੌਰ ਨੇ 94 ਫੀਸਦੀ, ਜੋਤਸਰੂਪ ਸਿੰਘ, ਮਨਜੀਤ ਸਿੰਘ, ਗੁਰਨੂਰ ਸਿੰਘ ਤੇ ਪਵਨਜੀਤ ਕੌਰ ਨੇ 93.4 ਫੀਸਦੀ ਅੰਕ ਹਾਸਿਲ ਕੀਤੇ ਹਨ | ਬਾਕੀ ਸਾਰੇ ਬੱਚੇ ਵੀ ਚੰਗੇ ਅੰਕਾਂ ਨਾਲ ਪਾਸ ਹੋਏ ਹਨ | ਇਨ੍ਹਾਂ ਵਿਦਿਆਰਥੀਆਂ ਦੇ ਸਨਮਾਨ ਲਈ ਸਮਾਗਮ ਵਿਚ ਡਿਪਟੀ ਡੀ.ਈ.ਓ. ਗੁਰਦਾਸਪੁਰ ਅਨਿਲ ਸ਼ਰਮਾ ਵਿਸ਼ੇਸ ਤੌਰ 'ਤੇ ਪਹੁੰਚੇ ਅਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਕਾਮਯਾਬੀ ਲਈ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸਕੂਲ ਚੇਅਰਮੈਨ ਹਰਚਰਨ ਸਿੰਘ ਰੰਧਾਵਾ, ਐਮ.ਡੀ. ਰਾਜਿੰਦਰ ਸਿੰਘ ਰੰਧਾਵਾ, ਪਿੰ੍ਰ. ਸੁਖਮਿੰਦਰ ਕੌਰ, ਸੀਨੀ. ਲੈਕ. ਗੁਰਮੀਤ ਕੌਰ, ਸੀਨੀਅਰ ਕੋਆਰਡੀਨੇਟਰ ਮਨਪ੍ਰੀਤ ਕੌਰ, ਗੁਰਕੀਰਤ ਸਿੰਘ ਰੰਧਾਵਾ, ਹਰਪ੍ਰੀਤ ਕੌਰ, ਰਾਜਬੀਰ ਸਿੰਘ ਤੇ ਸਮੂਹ ਸਟਾਫ ਤੇ ਵਿਦਿਆਰਥੀ ਮੌਜ਼ੂਦ ਸਨ |
Ad Position 22
No active advertisement
ਪਿਛਲੀ ਖ਼ਬਰ ਫਤਹਿਗੜ੍ਹ ਚੂੜੀਆਂ ਐੱਸ. ਡੀ. ਐੱਮ. ਦਫ਼ਤਰ ਵਿਖੇ ਦੂਜੇ ਦਿਨ ਵੀ ਕਿਸੇ ਵੀ ਉਮੀਦਵਾਰ ਨੇ ਕਾਗਜ਼ ਦਾਖ਼ਲ ਨਹੀਂ ਕਰਵਾਏ <br... ਅਗਲੀ ਖ਼ਬਰ ਦਿਲਪ੍ਰੀਤ ਕੌਰ ਨੇ ਯੂਨੀਵਰਸਿਟੀ 'ਚੋਂ ਦੂਸਰਾ ਸਥਾਨ ਕੀਤਾ ਹਾਸਿਲ
Ad Position 24