ਫਤਹਿਗੜ੍ਹ ਚੂੜੀਆਂ, 14 ਮਈ (ਐਮ.ਐਸ. ਫੁੱਲ)-ਫਤਹਿਗੜ੍ਹ ਚੂੜੀਆਂ ਸਬ ਡਵੀਜਨ ਦੀ ਐੱੱਸ.ਡੀ.ਐੱਮ. ਡਾ. ਨਵਜੋਤ ਸ਼ਰਮਾ ਨੇ ਦੱਸਿਆ ਕਿ 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ 13 ਤੋਂ 16 ਮਈ ਤੱਕ 11 ਤੋਂ 3 ਵਜੇ ਤੱਕ ਵੱਖ -ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾਏ ਜਾਣੇ ਹਨ | ਉਨ੍ਹਾਂ ਦੱਸਿਆ ਕਿ 18 ਮਈ ਨੂੰ ਕਾਗਜਾਂ ਦੀ ਪੜਤਾਲ ਹੋਵੇਗੀ | 19 ਮਈ ਨੂੰ ਕਾਗਜ਼ ਵਾਪਿਸ ਹੋਣਗੇ ਅਤੇ ਸ਼ਾਮ ਨੂੰ ਫਾਈਨਲ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ | ਡਾ. ਨਵਜੋਤ ਸ਼ਰਮਾ ਨੇ ਦੱਸਿਆ ਕਿ ਫਤਹਿਗੜ੍ਹ ਚੂੜੀਆਂ 'ਚ ਕੁੱਲ 13 ਵਾਰਡਾਂ ਲਈ 17 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਅੱਜ ਕਾਗਜ ਦਾਖਲੇ ਦੇ ਦੂਜੇ ਦਿਨ ਵੀ ਕਿਸੇ ਵੀ ਉਮੀਦਵਾਰ ਵਲੋਂ ਕੋਈ ਵੀ ਨਾਮਜ਼ਦਗੀ ਕਾਗਜ ਦਾਖਲ ਨਹੀ ਕਰਵਾਏ |