12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨਗਰ ਨਿਗਮ ਚੋਣ 2026 ਲਈ ਭਾਜਪਾ ਨੇ 38 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

Ad Position 21
No active advertisement
ਅਜੀਤ ਡੈਸਕ 15-05-2026
ਪਠਾਨਕੋਟ, 14 ਮਈ (ਸੁਮਿਤ)-ਪਠਾਨਕੋਟ ਨਗਰ ਨਿਗਮ ਚੋਣ 2026 ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੇ 38 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ | ਰਾਜ ਜਨਰਲ ਸਕੱਤਰ ਰਾਕੇਸ਼ ਰਾਠੌਰ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਪਾਰਟੀ ਨੇ ਸਾਰੇ ਵਾਰਡਾਂ ਵਿਚ ਆਪਣੀ ਪੂਰੀ ਤਾਕਤ ਨਾਲ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ | ਸੂਚੀ ਵਿਚ ਜਨਰਲ, ਅਨੁਸੂਚਿਤ ਜਾਤੀ, ਪਿਛੜਾ ਵਰਗ ਅਤੇ ਮਹਿਲਾ ਉਮੀਦਵਾਰ ਸ਼ਾਮਿਲ ਹਨ | ਵਾਰਡ-1 ਤੋਂ 39 ਤੱਕ ਕੁੱਲ 38 ਵਾਰਡਾਂ ਵਿਚ ਭਾਜਪਾ ਨੇ ਆਪਣੇ ਉਮੀਦਵਾਰ ਖੜੇ ਕੀਤੇ ਹਨ | ਮੁੱਖ ਉਮੀਦਵਾਰਾਂ ਵਿਚ ਬਲਵਿੰਦਰ ਲਾਲ, ਪਾਰਸ ਕਸ਼ਯਪ, ਰਿਜੁਲ ਰਸਵਾਨ, ਨਮਨ ਮਹਾਜਨ, ਹਰਿੰਦਰ ਸਿੰਘ ਅਤੇ ਮਹਿਲਾ ਉਮੀਦਵਾਰ ਮਿਨੀ ਸ਼ਰਮਾ, ਪੂਜਾ ਗੁਪਤਾ, ਅੰਕਿਤਾ ਅਤੇ ਸੰਦੀਪ ਕੌਰ ਆਦਿ ਸ਼ਾਮਿਲ ਹਨ | ਭਾਜਪਾ ਦਾ ਦਾਅਵਾ ਹੈ ਕਿ ਇਸ ਸੂਚੀ ਵਿਚ ਅਨੁਭਵੀ ਅਤੇ ਨਵੀਂ ਪੀੜ੍ਹੀ ਦੇ ਆਗੂਆਂ ਦਾ ਸੰਤੁਲਿਤ ਮਿਸ਼ਰਨ ਹੈ | ਪਾਰਟੀ ਨੇ ਸਾਰੇ ਵਾਰਡਾਂ ਵਿਚ ਜਿੱਤ ਲਈ ਰਣਨੀਤੀ ਬਣਾਈ ਹੈ ਅਤੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ | ਉਮੀਦਵਾਰਾਂ ਦੇ ਐਲਾਨ ਨਾਲ ਨਿਗਮ ਚੋਣਾਂ ਦੀ ਸਰਗਰਮੀ ਤੇਜ਼ ਹੋ ਗਈ ਹੈ | ਪਾਰਟੀ ਇਹ ਵੀ ਕਹਿੰਦੀ ਹੈ ਕਿ ਮਹਿਲਾਵਾਂ, ਪਿਛੜੇ ਵਰਗ ਅਤੇ ਅਨੁਸੂਚਿਤ ਜਾਤੀਆਂ ਦੇ ਪ੍ਰਤੀਨਿਧੀਆਂ ਨੂੰ ਯਥਾਯੋਗ ਸਥਾਨ ਦੇ ਕੇ ਸਾਰੇ ਸਮੁਦਾਇ ਸ਼ਾਮਿਲ ਕੀਤੇ ਗਏ ਹਨ | ਆਉਣ ਵਾਲੀਆਂ ਚੋਣਾਂ ਵਿਚ ਪਠਾਨਕੋਟ ਦੇ ਨਾਗਰਿਕਾਂ ਦੀ ਭਾਗੀਦਾਰੀ ਲਈ ਸਾਰੇ ਉਮੀਦਵਾਰ ਤਿਆਰ ਹਨ |
Ad Position 22
No active advertisement
ਪਿਛਲੀ ਖ਼ਬਰ ਥਾਣਾ ਸ਼ਾਹਪੁਰ ਕੰਢੀ ਪੁਲਿਸ ਨੇ ਮੁਲਜ਼ਮ ਨੰੂ ਚੋਰੀ ਦੇ ਮੋਟਰਸਾਈਕਲ ਸਮੇਤ ਕੀਤਾ ਕਾਬੂ ਅਗਲੀ ਖ਼ਬਰ ਐੱਸ.ਐੱਸ. ਬਾਜਵਾ ਸਕੂਲ ਕਾਦੀਆਂ ਦੀ ਸੀ.ਬੀ.ਐੱਸ.ਈ. 12ਵੀਂ ਦੀ ਪ੍ਰੀਖਿਆ ਵਿਚ ਝੰਡੀ
Ad Position 24