ਬਟਾਲਾ, 14 ਮਈ (ਸਤਿੰਦਰ ਸਿੰਘ)-ਐਸ.ਐਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਦਾ 12ਵੀਂ ਜਮਾਤ ਦਾ ਸੀਬੀਐਸਈ ਬੋਰਡ ਪ੍ਰੀਖਿਆ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਸਕੂਲ ਦੇ ਵਿਦਿਆਰਥੀਆਂ ਨੇ ਉੱਤਮ ਪ੍ਰਦਰਸ਼ਨ ਕਰਦਿਆਂ ਨਾਨ-ਮੈਡੀਕਲ ਵਿਚ ਪਹਿਲਾ ਦਰਜਾ ਹਾਸਲ ਕੀਤਾ | 34 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਫਸਟ ਡਵੀਜ਼ਨ ਵਿਚ ਪਾਸ ਕੀਤੀ | ਮੈਡੀਕਲ ਗਰੁੱਪ ਵਿਚ ਪ੍ਰਭਸ਼ਾਨ ਕੌਰ ਨੇ 86 ਫ਼ੀਸਦੀ ਅੰਕ ਲੈ ਕੇ ਪਹਿਲਾ, ਕਿਰਨਪ੍ਰੀਤ ਕੌਰ ਨੇ 85 ਫ਼ੀਸਦੀ ਅੰਕ ਲੈ ਕੇ ਦੂਜਾ ਤੇ ਸਿਮਰਨਪ੍ਰੀਤ ਕੌਰ ਨੇ 81 ਫ਼ੀਸਦੀ ਅੰਕ ਲੈ ਕੇ ਤੀਜਾ, ਨਾਨ-ਮੈਡੀਕਲ ਗਰੁੱਪ ਵਿਚ ਰਮਨਪ੍ਰੀਤ ਸਿੰਘ ਨੇ 93 ਫ਼ੀਸਦੀ ਅੰਕ ਲੈ ਕੇ ਪਹਿਲਾ, ਮਾਨਵਪ੍ਰੀਤ ਸਿੰਘ ਨੇ 91 ਫ਼ੀਸਦੀ ਅੰਕ ਲੈ ਕੇ ਦੂਜਾ ਤੇ ਗੁਰਜੀਵਨਜੋਤ ਸਿੰਘ ਨੇ 78 ਫ਼ੀਸਦੀ ਅੰਕ ਲੈ ਕੇ ਤੀਜਾ, ਕਾਮਰਸ ਗਰੁੱਪ ਵਿਚ ਭਾਵਿਸ਼ ਨੇ 86 ਫ਼ੀਸਦੀ ਅੰਕ ਲੈ ਕੇ ਪਹਿਲਾ, ਪ੍ਰਦੀਪ ਕੌਰ ਨੇ 80 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਅਰਸ਼ਦੀਪ ਸਿੰਘ ਨੇ 78 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਵਿਦਿਆਰਥੀਆਂ ਨੇ ਹਰ ਵਿਸ਼ੇ ਵਿਚ ਵਧੀਆ ਅੰਕ ਪ੍ਰਾਪਤ ਕਰ ਕੇ ਆਪਣੀ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪੰਜਾਬੀ ਵਿਚ 100 ਅੰਕ, ਕੈਮਿਸਟਰੀ ਵਿਚ 97, ਹੈਲਥ ਕੇਅਰ ਵਿਚ 94, ਸ਼ਾਰੀਰਿਕ ਸਿੱਖਿਆ ਵਿਚ 93, ਅੰਗਰੇਜ਼ੀ ਵਿਚ 90, ਫਿਜ਼ਿਕਸ ਵਿਚ 88, ਅਕਾਊਾਟਸ ਵਿਚ 85, ਬਾਇਓਲੋਜੀ ਵਿਚ 85, ਇਕਨਾਮਿਕਸ ਵਿਚ 87, ਬੀ.ਐਸ.ਟੀ. ਵਿਚ 82, ਗਣਿਤ ਵਿਚ 82 ਅਤੇ ਕੰਪਿਊਟਰ ਵਿਚ 100 ਅੰਕ ਪ੍ਰਾਪਤ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਕੂਲ ਦੇ ਪ੍ਰਧਾਨ ਡਾ. ਰਾਜੇਸ਼ ਕੁਮਾਰ ਸ਼ਰਮਾ, ਡਾਇਰੈਕਟਰ ਅਤੇ ਰਾਸ਼ਟਰੀ ਪੁਰਸਕਾਰ ਵਿਜੇਤਾ ਸ੍ਰੀ ਐਮ.ਐਲ. ਸ਼ਰਮਾ, ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ, ਪਿ੍ੰਸੀਪਲ ਕੋਮਲ ਅਗਰਵਾਲ ਅਤੇ ਉਪ ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੱਤੀ | ਉਨ੍ਹਾਂ ਬਾਕੀ ਵਿਦਿਆਰਥੀਆਂ ਨੂੰ ਵੀ ਮਿਹਨਤ ਕਰ ਕੇ ਚੰਗੇ ਅੰਕ ਹਾਸਲ ਕਰਨ ਅਤੇ ਜੀਵਨ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਤੁਹਾਡੀ ਇਹ ਸਫਲਤਾ ਤੁਹਾਡੇ ਪਰਿਵਾਰ ਅਤੇ ਅਧਿਆਪਕਾਂ ਲਈ ਮਾਣ ਵਾਲੀ ਗੱਲ ਹੈ | ਨਾਲ ਹੀ ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਦਿਲੋਂ ਵਧਾਈ ਦਿੱਤੀ |