12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਹਿ ਸਿੰਘ ਖਾਲਸਾ ਪਬਲਿਕ ਸਕੂਲ ਦਾ ਨਤੀਜਾ 100 ਫੀਸਦੀ ਰਿਹਾ

Ad Position 21
No active advertisement
ਸਾਹਿਬਜਾਦਾ ਜੋਰਾਵਰ ਸਿੰਘ ਫਤਹਿ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਧਾਰੀਵਾਲ ਦੇ ਪਹਿਲੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀ <br/> 15-05-2026
ਧਾਰੀਵਾਲ, 14 ਮਈ (ਸਵਰਨ ਸਿੰਘ)-ਸਾਹਿਬਜ਼ਾਦਾ ਜੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਧਾਰੀਵਾਲ ਦਾ ਨਤੀਜਾ 100 ਫੀਸਦੀ ਰਿਹਾ | ਪਿ੍ੰਸੀਪਲ ਡਾ. ਗਗਨਜੀਤ ਕੌਰ ਨੇ ਦੱਸਿਆ ਕਿ ਸਾਇੰਸ ਗਰੁੱਪ ਦੇ ਕੱੁਲ 119 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿਚੋਂ ਚਰਨਜੀਤ ਕੌਰ 90 ਫੀਸਦੀ, ਮੇਹਰ ਮਸੀਹ 88 ਫੀਸਦੀ, ਨਵਜੋਤ ਕੌਰ 88 ਫੀਸਦੀ, ਅਨਮੋਲਪ੍ਰੀਤ ਸਿੰਘ 87 ਫੀਸਦੀ, ਹਰਪ੍ਰੀਤ ਕੌਰ 86 ਫੀਸਦੀ ਅੰਕ ਲੈ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਨ੍ਹਾਂ ਵਿਚੋਂ 85 ਫੀਸਦੀ ਤੋਂ ਉੱਪਰ 9 ਵਿਦਿਆਰਥੀ, 80 ਫੀਸਦੀ ਤੋਂ ੳੱੁਪਰ 18, 70 ਫੀਸਦੀ ਤੋਂ ਉੱਪਰ 50 ਅਤੇ 60 ਫੀਸਦੀ ਤੋਂ ਉੱਪਰ 42 ਵਿਦਿਆਰਥੀਆਂ ਨੇ ਅੰਕ ਹਾਸਲ ਕੀਤੇ | ਇਸੇ ਤਰ੍ਹਾਂ ਕਾਮਰਸ ਦੇ ਕੁੱਲ 18 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿਚੋਂ ਮਨਪ੍ਰੀਤ ਸਿੰਘ ਚਾਹਲ ਨੇ 84 ਫੀਸਦੀ, ਸੁਹੇਲ ਸਹੋਤਾ 83 ਫੀਸਦੀ ਅੰਕ ਪ੍ਰਾਪਤ ਕੀਤੇ, ਜਿਸ ਵਿਚ 80 ਫੀਸਦੀ ਤੋਂ ਉੱਪਰ 6 ਵਿਦਿਆਰਥੀ, 70 ਫੀਸਦੀ ਤੋਂ ਉੱਪਰ 12 ਵਿਦਿਆਰਥੀ ਰਹੇ | ਹਿਊਮਨਟੀਜ਼ ਦੇ ਕੱੁਲ 9 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿਚੋਂ ਕੰਚਨ 82 ਫੀਸਦੀ, ਗੁਰਜੋਤ ਸਿੰਘ 75 ਫੀਸਦੀ ਅੰਕ ਪ੍ਰਾਪਤ ਕੀਤੇ | ਇਸ ਵਿਚ 80 ਫੀਸਦੀ ਤੋਂ ਉੱਪਰ ਇਕ ਵਿਦਿਆਰਥੀ, 70 ਫੀਸਦੀ ਤੋਂ ਉੱਪਰ 2 ਤੇ 60 ਫੀਸਦੀ ਤੋਂ ਉੱਪਰ 06 ਵਿਦਿਆਰਥੀ ਰਹੇ | ਇਨ੍ਹਾਂ ਸ਼ਾਨਦਾਰ ਨਤੀਜਿਆਂ ਨੂੰ ਲੈ ਕੇ ਪਿ੍ੰਸੀਪਲ ਡਾ. ਗਗਨਜੀਤ ਕੌਰ, ਪ੍ਰਧਾਨ ਗੁਰਦੇਵ ਸਿੰਘ ਸੋਹਲ (ਐਡਵੋਕੇਟ), ਸਕੱਤਰ ਕੁਲਦੀਪ ਸਿੰਘ ਪਟਵਾਰੀ, ਗੁਰਜੀਤ ਸਿੰਘ ਲੇਹਲ ਅਤੇ ਕੁਲਦੀਪ ਸਿੰਘ ਸੋਹਲ ਨੇ ਮਿਹਨਤੀ ਸਟਾਫ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਐੱਸ.ਐੱਸ. ਬਾਜਵਾ ਸਕੂਲ ਕਾਦੀਆਂ ਦੀ ਸੀ.ਬੀ.ਐੱਸ.ਈ. 12ਵੀਂ ਦੀ ਪ੍ਰੀਖਿਆ ਵਿਚ ਝੰਡੀ ਅਗਲੀ ਖ਼ਬਰ ਫੋਕਲ ਪੁਆਇੰਟ ਬਟਾਲਾ 'ਚੋਂ ਪੁਲਿਸ ਨੇ ਬਰਾਮਦ ਕੀਤੀ 300 ਪੇਟੀਆਂ ਨਾਜਾਇਜ਼ ਸ਼ਰਾਬ
Ad Position 24