16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪਿੰਡ ਪੱਖੋਚੱਕ 'ਚ ਮੀਟਰ ਦੇ ਬਕਸਿਆਂ ਦੀ ਹਾਲਤ ਹੋਈ ਖਸਤਾ-ਪਿੰਡ ਵਾਸੀ ਪ੍ਰੇਸ਼ਾਨ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਤਾਰਾਗੜ੍ਹ, 15 ਮਈ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਅਧੀਨ ਪੈਂਦੇ ਪਿੰਡ ਪੱਖੋਚੱਕ ਵਿਚ ਬਿਜਲੀ ਵਿਭਾਗ ਵਲੋਂ ਲਗਾਏ ਗਏ ਮੀਟਰ ਬਾਕਸ ਜਿਸ ਵਿਚ 18 ਤੋਂ 20 ਘਰਾਂ ਦੇ ਮੀਟਰ ਲੱਗੇ ਹੋਏ ਹਨ, ਦੀ ਹਾਲਤ ਕਾਫੀ ਤਰਸਯੋਗ ਬਣੀ ਹੋਈ ਹੈ | ਪਿੰਡ ਪੱਖੋਚੱਕ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਵਿਚ ਬਿਜਲੀ ਵਿਭਾਗ ਵਲੋਂ ਘਰਾਂ ਦੇ ਮੀਟਰ ਬਾਹਰ ਕੱਢ ਕੇ ਮੀਟਰ ਬਾਕਸ ਵਿਚ ਲਗਪਗ 18 ਤੋਂ 20 ਮੀਟਰ ਲੱਗੇ ਹੋਏ ਹਨ | ਪਰ ਇਨ੍ਹਾਂ ਮੀਟਰਾਂ ਦੀ ਕੋਈ ਦੇਖਭਾਲ ਨਹੀਂ ਕੀਤੀ ਜਾ ਰਹੀ | ਪਿੰਡ ਵਾਸੀਆਂ ਨੇ ਕਿਹਾ ਕਿ ਇਹ ਮੀਟਰ ਬਾਕਸ ਤਕਰੀਬਨ ਖੁੱਲ੍ਹੇ ਹੀ ਰਹਿੰਦੇ ਹਨ | ਇਨ੍ਹਾਂ ਮੀਟਰਾਂ ਦੀਆਂ ਤਾਰਾਂ ਵੀ ਨੰਗੀਆਂ ਹੀ ਰਹਿੰਦੀਆਂ ਹਨ, ਜੇ ਕੋਈ ਅਣਹੋਣੀ ਹੋ ਗਈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ | ਪਿੰਡ ਵਾਸੀਆਂ ਨੇ ਦੱਸਿਆ ਕਿ ਕਈ ਮੀਟਰ ਬਾਕਸਾਂ 'ਚ ਪੰਛੀਆਂ ਨੇ ਆਲ੍ਹਣੇ ਬਣਾਏ ਹੋਏ ਹਨ | ਪਿੰਡ ਵਾਸੀਆਂ ਨੇ ਕਿਹਾ ਕਿ ਦੋ ਮਹੀਨੇ ਵਿਚ ਕੇਵਲ ਇਕ ਵਾਰ ਮੀਟਰ ਰੀਡਰ ਆਉਂਦਾ ਹੈ ਅਤੇ ਰੀਡਿੰਗ ਕਰਕੇ ਚਲਾ ਜਾਂਦਾ ਹੈ ਤੇ ਬਿੱਲ ਬਣਾ ਕੇ ਮੀਟਰ ਬਾਕਸਾਂ ਵਿਚ ਹੀ ਛੱਡ ਜਾਂਦਾ ਹੈ | ਕਈ ਵਾਰ ਤਾਂ ਪਿੰਡ ਵਾਸੀਆਂ ਨੰੂ ਪਤਾ ਵੀ ਨਹੀਂ ਚੱਲਦਾ ਕਿ ਸਾਡਾ ਬਿੱਲ ਆਇਆ ਹੈ ਕਿ ਨਹੀਂ | ਦੱਸ ਦੇਈਏ ਕਿ ਮੀਟਰ ਰੀਡਰ ਨੇ ਜਦੋਂ ਵੀ ਬਿੱਲ ਕੱਢਣਾ ਹੁੰਦਾ ਹੈ ਤਾਂ ਉਸ ਨੇ ਬਿੱਲ ਘਰ-ਘਰ ਦੇਣਾ ਹੁੰਦਾ ਹੈ, ਪਰ ਉਹ ਬਿੱਲ ਨਹੀਂ ਦਿੰਦਾ | ਜਿਸ ਕਾਰਨ ਬਿੱਲ ਮੀਟਰ ਬਾਕਸਾਂ ਵਿਚ ਹੀ ਰਹਿ ਜਾਂਦਾ ਹੈ | ਪਿੰਡ ਵਾਸੀ ਬਹੁਤ ਹੀ ਪ੍ਰੇਸ਼ਾਨ ਹੁੰਦੇ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਮੀਟਰ ਬਾਕਸ ਦਿਨ ਰਾਤ ਖੁੱਲ੍ਹੇ ਹੋਣ ਨਾਲ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ | ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਨੰੂ ਅਪੀਲ ਕੀਤੀ ਹੈ ਕਿ ਇਨ੍ਹਾਂ ਮੀਟਰ ਬਕਸਿਆਂ ਨੰੂ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ ਅਤੇ ਇਨ੍ਹਾਂ ਦੀ ਚੰਗੀ ਤਰ੍ਹਾਂ ਨਾਲ ਦੇਖਭਾਲ ਕਰਵਾਈ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਵੀ ਕਿਸਮ ਦੀ ਕੋਈ ਅਣਹੋਣੀ ਘਟਨਾ ਨਾ ਵਾਪਰ ਸਕੇ |
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਨਗਰ ਨਿਗਮ ਚੋਣਾਂ-ਨਾਮਜ਼ਦਗੀਆਂ ਸ਼ੁਰੂ ਅਗਲੀ ਖ਼ਬਰ ਸਰਹੱਦੀ ਪਿੰਡ ਕੋਟਲੀ ਜਵਾਹਰ ਵਿਚ ਮਿਲਿਆ ਸੰਦੇਹਜਨਕ ਉਪਕਰਨ
Ad Position 24