16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪਠਾਨਕੋਟ ਨਗਰ ਨਿਗਮ ਚੋਣਾਂ-ਨਾਮਜ਼ਦਗੀਆਂ ਸ਼ੁਰੂ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਪਠਾਨਕੋਟ, 15 ਮਈ (ਸੰਧੂ)-ਪਠਾਨਕੋਟ ਨਗਰ ਨਿਗਮ ਚੋਣਾਂ ਲਈ ਸਾਬਕਾ ਸੀਨੀਅਰ ਡਿਪਟੀ ਮੇਅਰ ਤੇ ਕੌਂਸਲਰ ਵਿਕਰਮ ਮਹਾਜਨ ਦੀ ਨੂੰ ਹ ਅਨਮੋਲ ਮਿਨਹਾਸ, ਜਿਨ੍ਹਾਂ ਨੂੰ ਵਾਰਡ ਨੰਬਰ-28 ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ, ਨੇ ਵੱਡੀ ਗਿਣਤੀ ਵਿਚ ਆਪਣੇ ਸਮਰਥਕਾਂ ਦੇ ਨਾਲ ਨਾਮਜ਼ਦਗੀ ਪੱਤਰ ਦਾਖਲ ਕੀਤੇ | ਸੁੰਦਰ ਨਗਰ ਵਿਚ ਸਾਬਕਾ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਦੇ ਦਫ਼ਤਰ ਦੇ ਬਾਹਰ ਵਸਨੀਕਾਂ ਤੇ ਸਮਰਥਕਾਂ ਦੀ ਇਕ ਵੱਡੀ ਭੀੜ ਇਕੱਠੀ ਹੋਈ | ਇਸ ਤੋਂ ਬਾਅਦ ਉਨ੍ਹਾਂ ਨੇ ਸ਼ਕਤੀ ਪ੍ਰਦਰਸ਼ਨ ਵਜੋਂ ਇਕ ਰੋਡ ਸ਼ੋਅ ਕੀਤਾ ਅਤੇ ਸਮਰਥਕਾਂ ਦੀ ਇਕ ਵੱਡੀ ਭੀੜ ਵਿਚਕਾਰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ | ਇਸ ਮੌਕੇ ਕਾਂਗਰਸ ਉਮੀਦਵਾਰ ਅਨਮੋਲ ਮਿਨਹਾਸ ਨੇ ਪਾਰਟੀ ਦਾ ਉਨ੍ਹਾਂ ਨੂੰ ਟਿਕਟ ਦੇਣ ਲਈ ਧੰਨਵਾਦ ਕੀਤਾ | ਉਸ ਨੇ ਕਿਹਾ ਕਿ ਉਹ ਆਪਣੇ ਸਹੁਰੇ ਵਿਕਰਮ ਮਹਾਜਨ ਦੇ ਤਜਰਬੇ ਨੂੰ ਨੌਜਵਾਨਾਂ ਦੀ ਨਵੀਂ ਸੋਚ ਨਾਲ ਜੋੜ ਕੇ ਲੋਕਾਂ ਦੀ ਭਲਾਈ ਲਈ ਕੰਮ ਕਰੇਗੀ | ਉਸ ਨੇ ਅੱਗੇ ਕਿਹਾ ਕਿ ਜਦੋਂ ਔਰਤਾਂ ਅੱਗੇ ਆਉਣਗੀਆਂ, ਤਾਂ ਸਮਾਜ ਵਿਚ ਸਮਾਨਤਾ ਦਾ ਇਕ ਨਵਾਂ ਯੁੱਗ ਉੱਭਰੇਗਾ | ਇਸ ਦੌਰਾਨ ਸਾਬਕਾ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਨੇ ਕਿਹਾ ਕਿ ਮਹਿਲਾ ਸ਼ਸ਼ਕਤੀਕਰਨ ਸਿਰਫ਼ ਇਕ ਨਾਅਰਾ ਨਹੀਂ ਹੋਣਾ ਚਾਹੀਦਾ, ਜਿੱਥੇ ਔਰਤਾਂ ਦੇ ਨਾਮ ਸਿਰਫ਼ ਕਾਗ਼ਜ਼ਾਂ 'ਤੇ ਹੋਣ ਜਦੋਂ ਕਿ ਕੰਮ ਕੋਈ ਹੋਰ ਕਰੇ | ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਸਲ ਸ਼ਸ਼ਕਤੀਕਰਨ ਜ਼ਮੀਨੀ ਪੱਧਰ 'ਤੇ ਹੋਵੇ, ਜਿਸ ਵਿਚ ਪੜ੍ਹੇ-ਲਿਖੇ ਅਤੇ ਸਮਰੱਥ ਉਮੀਦਵਾਰ ਜ਼ਿੰਮੇਵਾਰੀ ਸੰਭਾਲਣ | ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਜਦੋਂ ਅਨਮੋਲ ਆਪਣੀਆਂ ਯੋਗਤਾਵਾਂ ਦਾ ਪ੍ਰਦਰਸ਼ਨ ਕਰੇਗੀ, ਤਾਂ ਉਹ ਦੂਜਿਆਂ ਨਾਲੋਂ ਵੀ ਵਧੀਆ ਪ੍ਰਦਰਸ਼ਨ ਕਰੇਗੀ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ 100 ਫੀਸਦੀ ਅਗਲੀ ਖ਼ਬਰ ਪਿੰਡ ਪੱਖੋਚੱਕ 'ਚ ਮੀਟਰ ਦੇ ਬਕਸਿਆਂ ਦੀ ਹਾਲਤ ਹੋਈ ਖਸਤਾ-ਪਿੰਡ ਵਾਸੀ ਪ੍ਰੇਸ਼ਾਨ
Ad Position 24