21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਮੁਫ਼ਤ ਸੇਵਾਵਾਂ ਦਾ ਲੋਕਾਂ ਨੂੰ ਲਾਭ ਲੈਣਾ ਚਾਹੀਦਾ-ਐਡਵੋਕੇਟ ਭਾਰਤ ਭੂਸ਼ਨ

Ad Position 21
No active advertisement
ਅਜੀਤ ਡੈਸਕ 17-05-2026
ਨਰੋਟ ਜੈਮਲ ਸਿੰਘ, 16 ਮਈ (ਸ਼ਸ਼ੀ ਕੁਮਾਰ)-ਜ਼ਿਲ੍ਹਾ ਕਨੂਨੀ ਸੇਵਾਵਾਂ ਅਥਾਰਟੀ ਵਲੋਂ ਨਵ ਨਿਯੁਕਤ ਸੈਸ਼ਨ ਜੱਜ ਤੇ ਚੇਅਰਮੈਨ ਰਜਨੀਸ਼ ਗਰਗ ਤੇ ਸਕੱਤਰ ਪ੍ਰਭਜੋਤ ਕੌਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲੇ੍ਹ ਅੰਦਰ ਲੋਕਾਂ ਨੂੰ ਅਥਾਰਟੀ ਵਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਕਾਨੂੰਨੀ ਸਹਾਇਤਾ ਨੂੰ ਲੈ ਕੇ ਸਰਕਾਰੀ ਵਕੀਲਾਂ ਤੇ ਪੈਰਾ ਲੀਗਲ ਵਲੰਟੀਅਰਾਂ ਵਲੋਂ ਵੱਖ-ਵੱਖ ਪਿੰਡਾਂ 'ਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ | ਅੱਜ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਵੱਡਾ ਤਲੂਰ ਵਿਖੇ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਐਡਵੋਕੇਟ ਭਾਰਤ ਭੂਸ਼ਣ ਤੇ ਪੀ.ਐਲ.ਵੀ ਜਗੀਰ ਸਿੰਘ ਲਾਲਕਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ, ਜਿਨ੍ਹਾਂ ਨੇ ਅਨੁਸੂਚਿਤ ਜਾਤੀ ਮਹਿਲਾ ਤੇ ਬੱਚੇ, ਅਪੰਗ ਵਿਅਕਤੀ, ਜੇਲ੍ਹ ਵਿਚ ਬੰਦ ਕੈਦੀ, ਰੋਡ ਐਕਸੀਡੈਂਟ, ਬਿਜਲੀ ਦੇ ਬਿੱਲ, ਪਾਣੀ ਦੇ ਬਿੱਲ, ਬੈਂਕ ਨਾਲ ਸਬੰਧਿਤ ਕੇਸ, ਲੜਾਈ ਝਗੜੇ, ਮੀਡੀਏਸ਼ਨ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਜੋ ਲੋਕ ਜਨਰਲ ਜਾਤੀ ਨਾਲ ਸੰਬੰਧ ਰੱਖਦੇ ਹਨ, ਉਨ੍ਹਾਂ ਦੀ ਸਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ, ਉਨ੍ਹਾਂ ਨੂੰ ਮੁਫ਼ਤ ਵਕੀਲ ਅਤੇ ਕੇਸ 'ਤੇ ਹੋਣ ਵਾਲਾ ਸਾਰਾ ਖਰਚਾ ਅਥਾਰਟੀ ਵਲੋਂ ਦਿੱਤਾ ਜਾਵੇਗਾ | ਇਸ ਮੌਕੇ ਤੇ ਨੇਹਾ ਦੇਵੀ, ਲਲਿਤਾ ਦੇਵੀ, ਮੀਨੂੰ ਬਾਲਾ, ਆਸੂ ਦੇਵੀ, ਰਾਜ ਕੁਮਾਰ, ਰਵੀਕਾਂਤ, ਧਰਮਪਾਲ, ਰਜਿੰਦਰ ਕੁਮਾਰ, ਮੋਹਿਤ ਕੁਮਾਰ ਨੇ ਅਥਾਰਟੀ ਵੱਲੋਂ ਆਏ ਵਕੀਲ ਅਤੇ ਪੈਰਾਲਿਗਲ ਵਲੰਟੀਅਰ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੀ. ਐਮ. ਸ੍ਰੀ ਸਕੂਲ ਜੇ.ਐਨ.ਵੀ ਨਾਜੋਚੱਕ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਸੁਜਾਨਪੁਰ ਵਿਖੇ ਕਾਂਗਰਸ ਪਾਰਟੀ ਨੇ ਨਗਰ ਕੌਂਸਲ ਚੋਣਾਂ ਲਈ 15 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ
Ad Position 24