ਪਠਾਨਕੋ,ਟ 16 ਮਈ (ਵਿਨੋਦ)-ਆਦਮੀ ਪਾਰਟੀ ਨੇ ਸੁਜਾਨਪੁਰ ਨਗਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਦੇ ਫਾਰਮ ਡੀ.ਸੀ ਦਫ਼ਤਰ ਵਿਖੇ ਆਮ ਆਦਮੀ ਪਾਰਟੀ ਦੇ ਮੀਤ ਪ੍ਰਧਾਨ ਸਵਰਨ ਸਲਾਰੀਆ ਅਤੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸੰਧੂ ਦੀ ਅਗਵਾਈ ਵਿਚ ਜਮਾ ਕਰਵਾਏ ਗਏ | ਜਿਸ ਵਿਚ ਵਾਰਡ ਨੰਬਰ 1 ਤੋਂ ਸੁਦੇਸ਼ ਕੁਮਾਰੀ, ਵਾਰਡ ਨੰਬਰ 2 ਤੋਂ ਡਿੰਪਲ ਸ਼ਰਮਾ, ਵਾਰਡ ਨੰਬਰ 3 ਤੋਂ ਨੇਹਾ ਕੁਮਾਰੀ, ਵਾਰਡ ਨੰਬਰ 4 ਤੋਂ ਬਲਵੀਰ ਮਨਹਾਸ, ਵਾਰਡ ਨੰਬਰ 5 ਤੋਂ ਸੁਖਜੀਤ ਕੌਰ, ਵਾਰਡ ਨੰਬਰ 6 ਤੋਂ ਪੁਨੀਤ ਕੁਮਾਰ, ਵਾਰਡ ਨੰਬਰ 7 ਤੋਂ ਰਿਤਿਕਾ, ਵਾਰਡ ਨੰਬਰ 8 ਤੋਂ ਅਨਿਲ ਕੁਮਾਰ, ਵਾਰਡ ਨੰਬਰ 9 ਤੋਂ ਰਾਜੇਸ਼ ਕੁਮਾਰ ਰਾਜੂ, ਵਾਰਡ ਨੰਬਰ 10 ਤੋਂ ਮੋਹਿਤ ਆਰੀਆ, ਵਾਰਡ ਨੰਬਰ 11 ਤੋਂ ਸੁਰੇਂਦਰ ਮਨਹਾਸ ਦੀ ਪਤਨੀ ਨੀਤੂ ਮਨਹਾਸ, ਵਾਰਡ ਨੰਬਰ 12 ਤੋਂ ਰਾਣਾ ਪ੍ਰਤਾਪ ਵਾਰਡ, ਵਾਰਡ ਨੰਬਰ 13 ਤੋਂ ਸੁਰੇਖਾ ਦੇਵੀ, ਵਾਰਡ ਨੰਬਰ 14 ਤੋਂ ਸੁਰੇਂਦਰ ਕੁਮਾਰ ਸ਼ਰਮਾ, ਵਾਰਡ ਨੰਬਰ 15 ਤੋਂ ਨੀਲਮ ਸ਼ਾਮਿਲ ਸਨ | ਇਸ ਮੌਕੇ ਸੁਰਿੰਦਰ ਮਨਹਾਸ, ਐਡਵੋਕੇਟ ਭਾਨੂੰ ਪ੍ਰਤਾਪ ਸਿੰਘ, ਪੁਸ਼ਪਿੰਦਰ ਪਠਾਨੀਆ ਆਦਿ ਹਾਜ਼ਰ ਸਨ |