20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਅਧਿਆਪਕ ਦਲ ਪੰਜਾਬ ਦੀ ਸਰਬਸੰਮਤੀ ਨਾਲ ਚੋਣ

Ad Position 21
No active advertisement
ਅਜੀਤ ਡੈਸਕ 19-05-2026
ਅਧਿਆਪਕ ਦਲ ਪੰਜਬ ਦੇ ਚੁਣੇ ਅਹੁਦੇਦਾਰਾਂ ਨੂੰ ਸਨਮਾਨਿਤ ਕਰਦੇ ਆਗੂ | ਅਜੀਤ ਤਸਵੀਰ


ਬਟਾਲਾ, 18 ਮਈ (ਸਤਿੰਦਰ ਸਿੰਘ)-ਅਧਿਆਪਕ ਦਲ ਪੰਜਾਬ ਦੀ ਸੂਬਾ ਪੱਧਰੀ ਚੋਣ ਮੀਟਿੰਗ ਹੋਈ, ਜਿਸ ਦੌਰਾਨ ਸੂਬਾ ਭਰ 'ਚੋ 300 ਦੇ ਕਰੀਬ ਡੈਲੀਗੇਟਾਂ ਨੇ ਭਾਗ ਲਿਆ | ਇਸ ਮੌਕੇ ਅਧਿਆਪਕ ਦਲ ਦੇ ਸਰਪ੍ਰਸਤ ਹਰਦੇਵ ਸਿੰਘ ਜਵੰਧਾ, ਸੂਬਾ ਕਨਵੀਨਰ ਬਾਜ ਸਿੰਘ ਖਹਿਰਾ ਤੇ ਸੂਬਾ ਕਨਵੀਨਰ ਜਸਵਿੰਦਰ ਸਿੰਘ ਔਲਖ ਨੇ ਅਧਿਆਪਕ ਦਲ ਦੇ ਇਤਿਹਾਸ 'ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਅਧਿਆਪਕ ਦਲ ਪੰਜਾਬ ਦਾ ਮੁੱਖ ਮਕਸਦ ਹਮੇਸ਼ਾ ਸਰਬੱਤ ਦਾ ਭਲਾ ਰਿਹਾ ਹੈ ਤੇ ਸਮੇਂ-ਸਮੇਂ 'ਤੇ ਅਧਿਆਪਕ ਦਲ ਵਲੋਂ ਅਧਿਆਪਕ ਵਰਗ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਲਗਾਤਾਰ ਸੰਘਰਸ਼ ਕੀਤਾ ਗਿਆ ਹੈ | ਇਸ ਮੌਕੇ ਹਾਜ਼ਰ ਡੈਲੀਗੇਟਾਂ ਵਲੋਂ ਸਰਬਸੰਮਤੀ ਨਾਲ ਸਤਨਾਮ ਸਿੰਘ ਰੰਧਾਵਾ ਨੂੰ ਪੰਜਾਬ ਪ੍ਰਧਾਨ ਤੇ ਰਵਿੰਦਰਜੀਤ ਸਿੰਘ ਪੰਨੂੰ ਨੂੰ ਸਕੱਤਰ ਜਨਰਲ ਚੁਣਿਆ ਗਿਆ | ਇਸ ਮੌਕੇ ਭੁਪਿੰਦਰ ਸਿੰਘ ਨਾਗਰਾ ਨੂੰ ਚੰਡੀਗੜ੍ਹ ਇਕਾਈ ਦਾ ਕਨਵੀਨਰ ਤੇ ਗੁਰਸਿਮਰਤ ਸਿੰਘ ਜਖੇਪਲ ਨੂੰ ਇੰਚਾਰਜ ਚੁਣਿਆ ਗਿਆ | ਹਾਜ਼ਰ ਡੈਲੀਗੇਟਾਂ ਵਲੋਂ ਇਸ ਮੌਕੇ ਅਧਿਆਪਕ ਦਲ ਦੇ ਸੀਨੀਅਰ ਆਗੂਆਂ ਵਲੋਂ ਪਿਛਲੇ ਸਮੇਂ ਦੌਰਾਨ ਕੀਤੀ ਗਈ ਮਿਹਨਤ ਦੇ ਮੱਦੇਨਜ਼ਰ ਹਰਦੇਵ ਸਿੰਘ ਜਵੰਧਾ ਨੂੰ ਦੁਬਾਰਾ ਸੂਬਾ ਸਰਪ੍ਰਸਤ, ਬਾਜ ਸਿੰਘ ਖਹਿਰਾ ਨੂੰ ਸੂਬਾ ਕਨਵੀਨਰ ਤੇ ਜਸਵਿੰਦਰ ਸਿੰਘ ਅÏਲਖ ਨੂੰ ਸੂਬਾ ਕਨਵੀਨਰ ਚੁਣਿਆ ਗਿਆ | ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਵਰਿੰਦਰ ਸਿੰਘ ਕੰਬੋਜ ਵਲੋਂ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਸੁਖਦਿਆਲ ਸਿੰਘ ਝੰਡ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਸੁਖਦੇਵ ਸਿੰਘ ਦਕੋਹਾ, ਦਿਲਬਾਗ ਸਿੰਘ ਪੱਡਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਆਤਮਜੀਤ ਸਿੰਘ ਢਿੱਲੋਂ, ਤਰਪਿੰਦਰ ਸਿੰਘ ਭੱਟੀਵਾਲ, ਅਮਰਜੀਤ ਸਿੰਘ ਖਾਲਸਾ, ਜਸਪਾਲ ਸਿੰਘ ਢੀਂਡਸਾ, ਮਨਜੀਤ ਸਿੰਘ ਟਿਵਾਣਾ, ਭਜਨ ਸਿੰਘ ਮਾਨ, ਕੁਲਦੀਪ ਸਿੰਘ ਜਲੰਧਰ, ਅਮਰਜੀਤ ਸਿੰਘ ਖਾਲਸਾ, ਸੁਖਦੇਵ ਸਿੰਘ ਠੀਕਰੀਵਾਲ, ਜੋਗਾ ਸਿੰਘ, ਸੁਖਦੇਵ ਸਿੰਘ ਘੋੜੇਵਾਹ, ਤਰਲੋਕ ਸਿੰਘ ਨਾਥਪੁਰ, ਰਜਿੰਦਰ ਸਿੰਘ ਰੰਧਾਵਾ, ਭੁਪਿੰਦਰ ਸਿੰਘ ਕੁਹਾਲੀ, ਨਵਦੀਪ ਸਿੰਘ ਭੱਟੀਵਾਲ, ਰਜਿੰਦਰ ਸਿੰਘ ਸੈਣੀ, ਅਸ਼ੋਕ ਕੁਮਾਰ, ਕੁਲਦੀਪ ਸਿੰਘ ਭੈਣੀ, ਦਲਵਿੰਦਰ ਕੁਮਾਰ ਚਿੱਕਾ, ਅਮਰਜੀਤ ਸਿੰਘ ਖੋਸਾ, ਰਣਜੀਤ ਸਿੰਘ ਬਰਾੜ, ਮਨਜਿੰਦਰ ਸਿੰਘ ਧੰਜੂ, ਗੁਰਬਚਨ ਸਿੰਘ ਮੋਹਾਲੀ, ਕੁਲਦੀਪ ਸਿੰਘ, ਲਖਵੀਰ ਸਿੰਘ, ਨਪਿੰਦਰ ਸਿੰਘ ਖਹਿਰਾ, ਸਤਨਾਮ ਸਿੰਘ ਸੱਤਾ, ਰਵਿੰਦਰ ਸਿੰਘ ਦੁਗਰੀ, ਪੰਕਜ ਬੇਦੀ, ਗੁਰਿੰਦਰਪਾਲ, ਪ੍ਰਵੀਨ ਕੁਮਾਰ, ਜਗਮੋਹਨ ਪਾਲ, ਸੁਖਜਿੰਦਰ ਸਿੰਘ ਢੋਲਣ, ਮੱਖਣ ਸਿੰਘ ਲੁਧਿਆਣਾ, ਭੁਪਿੰਦਰ ਸਿੰਘ ਚਾਹਲ, ਬਲਜੀਤ ਸਿੰਘ, ਸੰਜੀਵ ਸ਼ਰਮਾ, ਰੁਪਿੰਦਰ ਸਿੰਘ, ਜਸਵਿੰਦਰ ਖੇੜਾ, ਸੁਰਿੰਦਰ ਵਸ਼ਿਸ਼ਟ, ਰਜੇਸ਼ ਅੱਤਰੀ, ਹਰਪ੍ਰੀਤ ਸਿੰਘ, ਅਰਜਨਜੀਤ ਸਿੰਘ, ਰਮੇਸ਼ ਕੁਮਾਰ ਭੇਟਾ, ਡਾਕਟਰ ਧਿਆਨ ਸਿੰਘ, ਮੰਨੂੰ ਪਰੈਸ਼ਰ ਗੁਰਮੀਤ ਸਿੰਘ ਖਾਲਸਾ, ਜਗਜੀਤ ਸਿੰਘ, ਦੇਸਰਾਜ, ਸੁਮਿਤ ਗੁਪਤਾ, ਕੁਲਦੀਪ ਸਿੰਘ ਬਾਜਵਾ, ਮਨਜੀਤ ਕੌਰ, ਰਵਨੀਤ ਕੌਰ, ਗੁਰਪ੍ਰੀਤ ਕੌਰ, ਕੁਲਜੀਤ ਕੌਰ, ਕਿਰਨਦੀਪ ਕੌਰ, ਸ਼ਰੂਤੀ ਦੁੱਗਲ, ਕਮਲਜੀਤ ਕੌਰ, ਹਰਿੰਦਰ ਕੌਰ, ਅੰਮਿ੍ਤਪਾਲ ਕੌਰ, ਮਨਜੀਤ ਕੌਰ, ਰੇਨੂ ਅਨੰਦ, ਤਲਵਿੰਦਰ ਸੈਣੀ, ਦੀਪਕ, ਮਨੋਹਰ ਸਿੰਘ, ਗੁਰਦਿਆਲ ਸਿੰਘ, ਅਮਰੀਕ ਸਿੰਘ, ਹਰਭਜਨ ਸਿੰਘ, ਤਰਸੇਮ ਸਿੰਘ ਸੈਣੀ, ਹਰਕਮਲ ਸਿੰਘ, ਕਰਮਜੀਤ ਸਿੰਘ ਲਾਡੀ, ਰਾਮ ਗੋਪਾਲ, ਸੁਰਿੰਦਰ ਵਿਸ਼ਿਸ਼ਟ, ਸੁਰਜਿੰਦਰ ਸਿੰਘ, ਮਨੋਜ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਰ.ਆਰ. ਬਾਵਾ ਕਾਲਜ ਦੀ ਐਮ.ਐਸ.ਸੀ. ਆਈ.ਟੀ. ਦੀ ਵਿਦਿਆਰਥਣ ਯੂਨੀਵਰਸਿਟੀ 'ਚੋਂ ਅੱਵਲ ਅਗਲੀ ਖ਼ਬਰ ਸ਼ਿਵਾਲਿਕ ਇੰਟਰਨੈਸ਼ਨਲ ਸਕੂਲ ਮੁਸਤਫਾਬਾਦ ਜੱਟਾਂ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ
Ad Position 24