20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸ਼ਿਵਾਲਿਕ ਇੰਟਰਨੈਸ਼ਨਲ ਸਕੂਲ ਮੁਸਤਫਾਬਾਦ ਜੱਟਾਂ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 19-05-2026
ਗੁਰਦਾਸਪੁਰ, 18 ਮਈ (ਚੱਕਰਾਜਾ)-ਸ਼ਿਵਾਲਿਕ ਇੰਟਰਨੈਸ਼ਨਲ ਸਕੂਲ ਮੁਸਤਫਾਬਾਦ ਜੱਟਾਂ ਦਾ ਸੀ.ਬੀ.ਐਸ.ਈ ਬੋਰਡ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਵਿਦਿਆਰਥੀ ਸੁਖਮਨਪ੍ਰੀਤ ਕੌਰ ਨੇ 83 ਫ਼ੀਸਦੀ ਨਾਲ ਪਹਿਲਾ, ਸਾਹਿਲਪ੍ਰੀਤ ਸਿੰਘ ਨੇ 80 ਫ਼ੀਸਦੀ ਨਾਲ ਦੂਜਾ, ਜੈਸਮੀਨ ਕੌਰ ਨੇ 78 ਫ਼ੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ | ਜਦੋਂ ਕਿ ਪਿ੍ੰਸਪ੍ਰੀਤ ਸਿੰਘ ਨੇ 76 ਫ਼ੀਸਦੀ, ਲਵਪ੍ਰੀਤ ਕੌਰ ਨੇ 75 ਫ਼ੀਸਦੀ, ਵਰਸ਼ਾ ਨੇ 74 ਫ਼ੀਸਦੀ, ਸਮਾਇਲ, ਮਨਰਾਜ ਸਿੰਘ ਤੇ ਨਵਜੋਤ ਸਿੰਘ ਨੇ 72 ਫ਼ੀਸਦੀ, ਅਮਨਪ੍ਰੀਤ ਸਿੰਘ ਨੇ 71 ਫ਼ੀਸਦੀ, ਹਿਮਾਂਸ਼ੂ ਨੇ 70 ਫ਼ੀਸਦੀ, ਗੁਰਬਾਜ਼ ਸਿੰਘ ਨੇ 69 ਫ਼ੀਸਦੀ, ਸਿਮਰਨ ਸਿੰਘ ਨੇ 66 ਫ਼ੀਸਦੀ, ਯੁਗਰਾਜ ਸਿੰਘ ਨੇ 62 ਫ਼ੀਸਦੀ, ਗੁਰਕਮਲਪ੍ਰੀਤ ਸਿੰਘ ਨੇ 61 ਫ਼ੀਸਦੀ, ਕੋਮਲਪ੍ਰੀਤ ਸਿੰਘ ਨੇ 55 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਐਮ.ਡੀ ਰਿਸ਼ਬਦੀਪ ਸਿੰਘ ਤੇ ਪਿ੍ੰਸੀਪਲ ਮੈਡਮ ਨੇ ਇਸ ਸ਼ਾਨਦਾਰ ਨਤੀਜੇ ਲਈ ਸਟਾਫ਼ ਮੈਂਬਰਾਂ, ਵਿਦਿਆਰਥੀਆਂ ਤੇ ਮਾਪਿਆਂ ਨੰੂ ਵਧਾਈ ਦਿੱਤੀ | ਉਨ੍ਹਾਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਤੇ ਹੌਸਲਾ ਅਫ਼ਜਾਈ ਕੀਤੀ |
Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਦਲ ਪੰਜਾਬ ਦੀ ਸਰਬਸੰਮਤੀ ਨਾਲ ਚੋਣ ਅਗਲੀ ਖ਼ਬਰ ਵੱਖ-ਵੱਖ ਮਾਮਲੇ 'ਚ ਹੈਰੋਇਨ, ਨਾਜਾਇਜ਼ ਸ਼ਰਾਬ, ਡਰੱਗ ਮਨੀ ਸਮੇਤ 7 ਦੋਸ਼ੀ ਗਿ੍ਫ਼ਤਾਰ
Ad Position 24