19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਗੜ੍ਹ ਚੂੜੀਆਂ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 19-05-2026
ਫ਼ਤਹਿਗੜ੍ਹ ਚੂੜੀਆਂ, 18 ਮਈ (ਐੱਮ.ਐੱਸ. ਫੁੱਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 8ਵੀਂ, 10ਵੀਂ ਤੇ 12ਵੀਂ ਜਮਾਤ ਦੇ ਨਤੀਜਿਆਂ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਗੜ੍ਹ ਚੂੜੀਆਂ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ਅਨੀਤਾ ਅਰੋੜਾ ਨੇ ਦੱਸਿਆ ਕਿ ਵਿਦਿਆਰਥਣ ਪਲਕਪ੍ਰੀਤ ਕੌਰ ਨੇ 500 'ਚੋਂ 480 ਅੰਕ, ਪਲਕ ਸ਼ਰਮਾ ਨੇ 478 ਅੰਕ, ਨਵਪ੍ਰੀਤ ਕੌਰ ਸਾਇੰਸ ਨੇ 476 ਅੰਕ, ਮਨਪ੍ਰੀਤ ਕੌਰ ਨੇ 474, ਮਹਿਕ ਨੇ 451, ਮਨਪ੍ਰੀਤ ਕੌਰ ਆਰਟਸ ਨੇ 450, ਤਾਜਪ੍ਰੀਤ ਕੌਰ ਨੇ 419, ਅਰਸ਼ਪ੍ਰੀਤ ਕੌਰ ਨੇ 410, ਸਿਮਰਨਜੀਤ ਕੌਰ ਕਾਮਰਸ ਨੇ 407, ਭਾਗੋ ਤੇ ਸਹਿਜਪ੍ਰੀਤ ਦੋਵਾਂ ਵਿਦਿਆਰਥਣਾਂ ਨੇ 389, ਤਾਨੀਆ ਨੇ 382, ਹਰਗੁਰਲੀਨ ਕੌਰ ਨੇ 379 ਅੰਕ ਵੋਕੇਸ਼ਨਲ ਸਟਰੀਮ ਵਿਚੋਂ ਪ੍ਰਾਪਤ ਕੀਤੇ | ਇਸੇ ਤਰ੍ਹਾਂ 10ਵੀਂ ਦੀਆਂ ਵਿਦਿਆਰਥਣਾਂ ਜਗਪ੍ਰੀਤ ਸ਼ਰਮਾ ਨੇ 650 ਵਿਚੋਂ 612 ਅੰਕ, ਸੀਰਤ ਸ਼ਰਮਾ ਨੇ 609, ਆਸ਼ਨਾ ਕੁਸਵਾਹ ਨੇ 605 ਅੰਕ ਪ੍ਰਾਪਤ ਕੀਤੇ | 8ਵੀਂ ਜਮਾਤ ਦੀ ਵਿਦਿਆਰਥਣ ਅਮਰੀਨ ਕੌਰ ਨੇ 600 'ਚੋਂ 564 ਅੰਕ, ਸੰਦੀਪ ਕੌਰ ਨੇ 558, ਸਿਮਰਨ, ਹਰਸ਼ਦੀਪ ਕੌਰ, ਗੁਰਲੀਨ ਕੌਰ ਤਿੰਨਾਂ ਵਿਦਿਆਰਥਣਾਂ ਨੇ 557 ਅੰਕ ਪ੍ਰਾਪਤ ਕੀਤੇ | ਪਿ੍ੰਸੀਪਲ ਅਨੀਤਾ ਅਰੋੜਾ ਤੇ ਸਮੂਹ ਸਕੂਲ ਸਟਾਫ਼ ਵਲੋਂ ਬੋਰਡ ਦੀਆਂ ਜਮਾਤਾਂ 'ਚੋਂ ਪਹਿਲੇ, ਦੂਸਰੇ ਤੇ ਤੀਸਰੇ ਸਥਾਨ 'ਤੇ ਆਉਣ ਵਾਲੀਆਂ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਬੁਲਾ ਕੇ ਸਨਮਾਨਿਤ ਕੀਤਾ | ਪਿ੍ੰਸੀਪਲ ਅਨੀਤਾ ਅਰੋੜਾ ਨੇ ਕਿਹਾ ਕਿ ਇਹ ਸਭ ਵਿਦਿਆਰਥਣਾਂ ਦੀ ਮਿਹਨਤ, ਅਧਿਆਪਕਾਂ ਦੀ ਯੋਗ ਅਗਵਾਈ ਤੇ ਮਾਤਾ-ਪਿਤਾ ਦੇ ਸਹਿਯੋਗ ਸਦਕਾ ਸੰਭਵ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਦਲੇਲਪੁਰ ਵਿਖੇ ਜ਼ਮੀਨ ਦੀ ਹੋਈ ਨਿਸ਼ਾਨਦੇਹੀ ਨਾਲ ਇਲਾਕੇ 'ਚ ਛਿੜਿਆ ਵਾਦ-ਵਿਵਾਦ ਅਗਲੀ ਖ਼ਬਰ ਆਰ.ਆਰ. ਬਾਵਾ ਕਾਲਜ ਦੀ ਐਮ.ਐਸ.ਸੀ. ਆਈ.ਟੀ. ਦੀ ਵਿਦਿਆਰਥਣ ਯੂਨੀਵਰਸਿਟੀ 'ਚੋਂ ਅੱਵਲ
Ad Position 24