19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਪਿੰਡ ਦਲੇਲਪੁਰ ਵਿਖੇ ਜ਼ਮੀਨ ਦੀ ਹੋਈ ਨਿਸ਼ਾਨਦੇਹੀ ਨਾਲ ਇਲਾਕੇ 'ਚ ਛਿੜਿਆ ਵਾਦ-ਵਿਵਾਦ

Ad Position 21
No active advertisement
ਪਿੰਡ ਦਲੇਲਪੁਰ ਖੇੜੇ ਵਿਖੇ ਜਾਣਕਾਰੀ ਦਿੰਦੇ ਹੋਏ ਕਿਸਾਨ | ਤਸਵੀਰ: ਅਸ਼ੋਕ ਸ਼ਰਮਾ <br/> 19-05-2026
ਗੁਰਦਾਸਪੁਰ, 18 ਮਈ (ਅਸ਼ੋਕ ਸ਼ਰਮਾ)-ਪਿੰਡ ਗੋਹਤ ਪੋਖਰ ਦੇ ਇਕ ਪਰਿਵਾਰ ਨੇ ਪਿੰਡ ਦਲੇਲਪੁਰ ਨੇੜੇ 20-25 ਏਕੜ ਜ਼ਮੀਨ ਖ਼ਰੀਦੀ ਸੀ ਤੇ ਉਨ੍ਹਾਂ ਵਲੋਂ ਲਈ ਗਈ ਨਿਸ਼ਾਨਦੇਹੀ ਦਰਿਆ ਧੁੱਸੀ ਵੱਲ ਵਧਣ ਕਰਕੇ ਕਿਸਾਨਾਂ ਅੰਦਰ ਭਾਰੀ ਰੋਸ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਇਕਬਾਲ ਸਿੰਘ ਪੁੱਤਰ ਸ਼ਰਮ ਸਿੰਘ ਵਾਸੀ ਜੰਡੀ ਨੇ ਦੱਸਿਆ ਕਿ ਜ਼ਮੀਨ ਦੀ ਨਿਸ਼ਾਨਦੇਹੀ ਦਰਿਆ ਬਿਆਸ ਦੀ ਧੁੱਸੀ ਬੰਨ੍ਹ ਵੱਲ 100 ਫੁੱਟ ਦੇ ਕਰੀਬ ਅੱਗੇ ਵਧਣ ਨਾਲ ਜਿਥੇ ਕਿਸਾਨ ਪ੍ਰਭਾਵਿਤ ਹੋਣਗੇ, ਉਥੇ ਜਿਨ੍ਹਾਂ ਲੋਕਾਂ ਵਲੋਂ ਲੰਬੇ ਸਮੇਂ ਤੋਂ ਪੱਕੇ ਰਿਹਾਇਸ਼ੀ ਮਕਾਨ ਬਣਾਏ ਹਨ, ਉਹ ਵੀ ਪ੍ਰਭਾਵਿਤ ਹੋਣਗੇ | ਇਕਬਾਲ ਸਿੰਘ ਨੇ ਦੱਸਿਆ ਕਿ ਉਸ ਦੀ 7 ਏਕੜ ਦੇ ਕਰੀਬ ਜ਼ਮੀਨ ਦਰਿਆ ਧੁੱਸੀ ਕੰਢੇ ਦਲੇਲਪੁਰ ਖੇੜੇ ਨਾਲ ਲੱਗਦੀ ਹੈ, ਜਿਸ 'ਚ ਉਸ ਨੇ ਗੰਨੇ ਦੀ ਕਾਸ਼ਤ ਕੀਤੀ ਹੈ | ਉਨ੍ਹਾਂ ਦੱਸਿਆ ਕਿ ਧੁੱਸੀ ਕੰਢੇ ਬਾਹਰਲੀ ਤਰਫ਼ ਲੱਗਦੀ ਜ਼ਮੀਨ ਦੇ ਮਾਲਕ ਵਲੋਂ ਵੱਡੇ ਅਫ਼ਸਰ ਦੀ ਛਤਰ ਛਾਇਆ ਹੇਠ ਮਾਲ ਵਿਭਾਗ ਤੇ ਡਰੇਨੇਜ਼ ਰਾਹੀਂ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਹੈ ਤੇ ਉਹ ਨਿਸ਼ਾਨਦੇਹੀ ਦਰਿਆ ਵੱਲ ਕਰੀਬ 100 ਮੀਟਰ ਅੰਦਰ ਉਨ੍ਹਾਂ ਦੀ ਜ਼ਮੀਨ ਅੰਦਰ ਬੁਰਜੀਆਂ ਲਗਾ ਦਿੱਤੀਆਂ ਹਨ | ਇਸ ਸਬੰਧੀ ਉਨ੍ਹਾਂ ਡਿਪਟੀ ਕਮਿਸ਼ਨਰ ਨੰੂ ਸ਼ਿਕਾਇਤ ਵੀ ਕੀਤੀ ਹੈ | ਪਰ ਜ਼ਮੀਨ ਧਿਰ ਨਾਲ ਸਬੰਧਿਤ ਗੋਹਤ ਪੋਖਰ ਦੇ ਸਰਕਾਰੀ ਅਫ਼ਸਰ ਇਸ ਨਿਸ਼ਾਨਦੇਹੀ ਨੰੂ ਸਹੀ ਦਰਸਾ ਰਹੇ ਹਨ | ਮੌਕੇ 'ਤੇ ਹਾਜ਼ਰ ਬਜ਼ੁਰਗ ਕਿਸ਼ਨ ਚੰਦ ਪੁੱਤਰ ਹੁਕਮ ਚੰਦ, ਤਰਸੇਮ ਸਿੰਘ ਪੁੱਤਰ ਸੁੱਚਾ ਸਿੰਘ, ਖਜਾਨ ਚੰਦ ਪੁੱਤਰ ਕਿਸ਼ਨ ਚੰਦ, ਕੁਲਵਿੰਦਰ ਸਿੰਘ ਪੁੱਤਰ ਡੋਗਰ ਸਿੰਘ, ਅਜੀਤ ਸਿੰਘ ਤੇ ਮੁਲਖ ਰਾਜ ਪੁੱਤਰ ਜੋਗਿੰਦਰ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜਾ ਰਕਬਾ ਅੱਗੇ ਦਰਿਆ ਵੱਲ ਵਧਿਆ ਹੈ, ਇਸ ਨਾਲ ਇਕ ਇਕ ਕਰਕੇ ਸਾਰੇ ਕਿਸਾਨਾਂ ਦੀਆਂ ਜ਼ਮੀਨਾਂ ਪ੍ਰਭਾਵਿਤ ਹੋਣਗੀਆਂ, ਉਥੇ ਹੀ ਜ਼ਮੀਨ 'ਚ ਬਣੇ ਗ਼ਰੀਬ ਲੋਕਾਂ ਦੇ ਘਰ ਵੀ ਢਹਿ ਢੇਰੀ ਹੋਣਗੇ | ਉਨ੍ਹਾਂ ਦੱਸਿਆ ਕਿ ਦਰਿਆ ਬਿਆਸ ਦੀ ਧੁੱਸੀ 1959 'ਚ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਬਣਾਈ ਸੀ ਤੇ ਹੁਣ ਧੁੱਸੀ 'ਤੇ ਮਜ਼ਬੂਤ ਸੜਕ ਬਣੀ ਹੈ, ਧੁੱਸੀ ਬੰਨ੍ਹ ਦੀ ਲੰਬਾਈ 90 ਕਿੱਲੋਮੀਟਰ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਧੁੱਸੀ ਸਰਕਾਰੀ ਪੈਮਾਨੇ ਮੁਤਾਬਿਕ ਬਣਾਈ ਹੈ ਤੇ ਜੇਕਰ ਸਰਕਾਰ ਨੰੂ ਇਤਰਾਜ਼ ਹੋਵੇ ਤਾਂ ਉਹ 90 ਕਿੱਲੋਮੀਟਰ ਧੁੱਸੀ ਦੀ ਸਰਕਾਰੀ ਪੱਧਰ 'ਤੇ ਨਿਸ਼ਾਨਦੇਹੀ ਕਰਵਾਏ ਤੇ ਕਿਸਾਨ ਆਪਣੀ ਜ਼ਮੀਨ ਛੱਡਣ ਨੰੂ ਵੀ ਤਿਆਰ ਹਨ | ਦੂਜੇ ਪਾਸੇ ਇਲਾਕੇ ਦੇ ਕਿਸਾਨਾਂ ਨੇ ਕਿਹਾ ਕਿ ਦਰਿਆ ਬਿਆਸ ਧੁੱਸੀ ਦੀ ਜੇਕਰ ਸਰਕਾਰੀ ਮਾਪਦੰਡ ਮੁਤਾਬਿਕ ਨਿਸ਼ਾਨਦੇਹੀ ਕਰਵਾਈ ਜਾਵੇ ਤਾਂ ਜੰਗਲਾਤ ਵਿਭਾਗ ਦੀ ਸਰਕਾਰੀ ਜ਼ਮੀਨ ਨਿਕਲਣ ਨਾਲ ਸਰਕਾਰ ਨੰੂ ਲੱਖਾਂ ਕਰੋੜਾਂ ਦਾ ਲਾਭ ਹੋ ਸਕਦਾ ਹੈ | ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦਰਿਆ ਧੁੱਸੀ ਸਮੇਤ ਪਿੰਡ ਦਲੇਲਪੁਰ ਖੇੜੇ ਦੀ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਦਾ 5 ਵਾਰ ਰਿਹਾ ਕੌਂਸਲਰ ਅਸ਼ਵਨੀ ਕੁਮਾਰ ਅੱਛੀ ਹੋਇਆ ਬਾਗ਼ੀ <br/> ਅਗਲੀ ਖ਼ਬਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਗੜ੍ਹ ਚੂੜੀਆਂ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24