26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਟਰੱਕ ਥੱਲੇ ਆਉਣ ਕਾਰਨ ਔਰਤ ਦੀ ਲੱਤ ਟੁੱਟੀ

Ad Position 21
No active advertisement
ਅਜੀਤ ਡੈਸਕ 22-05-2026
ਤਾਰਾਗੜ੍ਹ, 21 ਮਈ (ਸੋਹਨ ਲਾਲ)-ਤਾਰਾਗੜ੍ਹ ਅਧੀਨ ਪੈਂਦੇ ਪਿੰਡ ਪਰਮਾਨੰਦ ਨੇੜੇ ਟਰੱਕ ਹੇਠਾਂ ਆਉਣ ਕਾਰਨ ਇਕ ਮਹਿਲਾ ਦੀ ਲੱਤ ਟੁੱਟ ਜਾਣ ਸਬੰਧੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ 2 ਵਿਅਕਤੀ ਤੇ ਇਕ ਔਰਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੋਰਾਂਗਲਾ ਤੋਂ ਸਰਨੇ ਮੱਥਾ ਟੇਕਣ ਜਾ ਰਹੇ ਸਨ ਕਿ ਜਦੋਂ ਪਰਮਾਨੰਦ ਪਹੁੰਚੇ ਤਾਂ ਇਕ ਕਾਰ ਚਾਲਕ ਨੇ ਆਪਣੀ ਕਾਰ ਦੀ ਬਾਰੀ ਖੋਲ੍ਹੀ ਤਾਂ ਔਰਤ ਘਬਰਾ ਕੇ ਥੱਲੇ ਡਿੱਗ ਗਈ ਜਿਸ ਕਾਰਨ ਪਿੱਛੋਂ ਆ ਰਿਹਾ ਟਰੱਕ ਉਸ ਦੀ ਲੱਤ ਤੋਂ ਲੰਘ ਗਿਆ ਤੇ ਉਸ ਦੀ ਲੱਤ ਟੁੱਟ ਗਈ | ਦੱਸ ਦੇਈਏ ਕਿ ਥਾਣਾ ਤਾਰਾਗੜ੍ਹ ਦਾ ਨਾਕਾ ਪਰਮਾਨੰਦ ਅੱਡੇ ਤੋਂ 200 ਮੀਟਰ ਦੂਰ ਸੀ | ਪੁਲਿਸ ਮੌਕੇ 'ਤੇ ਨਾ ਆਉਣ ਕਾਰਨ ਦੁਕਾਨਦਾਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਦੁਕਾਨਦਾਰਾਂ ਨੇ ਦੱਸਿਆ ਕਿ ਟਰੱਕ ਡਰਾਈਵਰ ਮੌਕੇ 'ਤੇ ਭੱਜ ਗਿਆ ਤੇ ਉਸ ਦਾ ਪਿੱਛਾ ਕਰਕੇ ਉਸ ਨੰੂ ਟੋਲ ਪਲਾਜ਼ੇ ਤੋਂ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਜ਼ਖ਼ਮੀ ਔਰਤ ਨੰੂ ਇਲਾਜ ਲਈ ਗੁਰਦਾਸਪੁਰ ਹਸਪਤਾਲ ਪਹੁੰਚਾਇਆ ਗਿਆ | ਪਰਮਾਨੰਦ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਰਮਾਨੰਦ ਅੱਡੇ 'ਚ ਬਹੁਤ ਹੀ ਹਾਦਸੇ ਹੁੰਦੇ ਰਹਿੰਦੇ ਹਨ | ਪਰ ਪੁਲਿਸ ਕਦੇ ਵੀ ਮੌਕੇ 'ਤੇ ਨਹੀਂ ਪਹੁੰਚਦੀ |
Ad Position 22
No active advertisement
ਪਿਛਲੀ ਖ਼ਬਰ ਮਿਨਰਵਾ ਗਰੁੱਪ ਆਫ ਕਾਲਜਿਜ਼ ਇੰਦੌਰਾ ਵਿਚ ਏ.ਆਈ. ਤੇ ਰੇਡੀਓਲੋਜੀਕਲ ਐਮਰਜੈਂਸੀ 'ਤੇ ਸੈਮੀਨਾਰ <br/> ਅਗਲੀ ਖ਼ਬਰ 'ਆਪ' ਤੇ ਕਾਂਗਰਸ ਨੇ ਸ਼ਹਿਰ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ-ਸਰਬਜੀਤ ਸਿੰਘ ਮੱਕੜ
Ad Position 24