26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

'ਆਪ' ਤੇ ਕਾਂਗਰਸ ਨੇ ਸ਼ਹਿਰ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ-ਸਰਬਜੀਤ ਸਿੰਘ ਮੱਕੜ

Ad Position 21
No active advertisement
ਅਜੀਤ ਡੈਸਕ 22-05-2026
ਕਪੂਰਥਲਾ, 21 ਮਈ (ਵਿਸ਼ੇਸ਼ ਪ੍ਰਤੀਨਿਧ)-ਨਗਰ ਨਿਗਮ ਕਪੂਰਥਲਾ ਦੇ ਵਾਰਡ ਨੰਬਰ 27 ਤੋਂ ਭਾਜਪਾ ਦੇ ਉਮੀਦਵਾਰ ਅਮਰਦੀਪ ਸਿੰਘ ਗੁਜਰਾਲ ਦੇ ਹੱਕ ਵਿਚ ਭਾਜਪਾ ਆਗੂ ਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੀ ਅਗਵਾਈ ਵਿਚ ਸੀਨੀਅਰ ਆਗੂ ਯਸ਼ ਮਹਾਜਨ ਤੇ ਹੋਰ ਭਾਜਪਾ ਆਗੂਆਂ ਤੇ ਸਮਰਥਕਾਂ ਨੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ | ਇਸ ਮੌਕੇ ਵਾਰਡ ਦੇ ਲੋਕਾਂ ਨੇ ਭਾਜਪਾ ਦੇ ਉਮੀਦਵਾਰ ਨੂੰ ਚੋਣ ਵਿਚ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਵਾਇਆ | ਇਸ ਮੌਕੇ ਵਿੱਕੀ ਗੁਜਰਾਲ ਨੇ ਵਾਰਡ ਦੇ ਵਿਕਾਸ ਤੇ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ | ਸਰਬਜੀਤ ਸਿੰਘ ਮੱਕੜ ਨੇ ਵਾਰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੇ ਉਮੀਦਵਾਰ ਅਮਰਦੀਪ ਗੁਜਰਾਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਫ਼ਲ ਬਣਾਉਣ ਤਾਂ ਜੋ ਕਪੂਰਥਲਾ ਵਿਚ ਭਾਜਪਾ ਦੇ ਮੇਅਰ ਬਣਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਾਂਗਰਸ ਨੇ ਸ਼ਹਿਰ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਤੇ ਵਾਰਡਾਂ ਦੇ ਲੋਕ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ | ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਕੂੜੇ ਦੇ ਢੇਰ ਬਦਬੂ ਮਾਰ ਰਹੇ ਹਨ, ਪਰ ਨਗਰ ਨਿਗਮ ਤੇ ਪ੍ਰਸ਼ਾਸਨ ਵਲੋਂ ਕੂੜਾ ਚੁੱਕਣ ਦਾ ਕੰਮ ਸ਼ੁਰੂ ਨਾ ਕੀਤੇ ਜਾਣ ਕਾਰਨ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਅਨਿਲ ਸੱਚਰ, ਪਿਊਸ਼ ਮਨਚੰਦਾ, ਧਰਮਪਾਲ ਮਹਾਜਨ, ਰਾਜਨ ਮੱਲਣ, ਦਵਿੰਦਰ ਭਾਰਦਵਾਜ, ਦਰਸ਼ਨ ਭਗਤ, ਆਰਤੀ ਗੁਜਰਾਲ, ਨੇਹਾ ਸ਼ੀਤਲ, ਅੰਜੂ ਬਾਲਾ ਸੋਨੰੂ, ਸੁਨੀਲ ਅਰੋੜਾ, ਰਜੇਸ਼ ਸ਼ਰਮਾ, ਰਾਂਝਾ ਗੁਜਰਾਲ, ਸੀਮਾ ਰਾਣੀ, ਮਮਤਾ ਰਾਣੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟਰੱਕ ਥੱਲੇ ਆਉਣ ਕਾਰਨ ਔਰਤ ਦੀ ਲੱਤ ਟੁੱਟੀ ਅਗਲੀ ਖ਼ਬਰ ਵਾਰਡ ਨੰਬਰ 14 ਦੇ ਲੋਕ ਕਾਂਗਰਸ ਉਮੀਦਵਾਰ ਨੇਹਾ ਅਹੂਜਾ ਨੂੰ ਵੱਡੇ ਬਹੁਮਤ ਨਾਲ ਜਿਤਾਉਣ-ਰਾਣਾ ਗੁਰਜੀਤ ਸਿੰਘ
Ad Position 24