26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਵਾਰਡ ਨੰਬਰ 14 ਦੇ ਲੋਕ ਕਾਂਗਰਸ ਉਮੀਦਵਾਰ ਨੇਹਾ ਅਹੂਜਾ ਨੂੰ ਵੱਡੇ ਬਹੁਮਤ ਨਾਲ ਜਿਤਾਉਣ-ਰਾਣਾ ਗੁਰਜੀਤ ਸਿੰਘ

Ad Position 21
No active advertisement
ਅਜੀਤ ਡੈਸਕ 22-05-2026
ਕਪੂਰਥਲਾ, 21 ਮਈ (ਅਮਰਜੀਤ ਕੋਮਲ)-ਨਗਰ ਨਿਗਮ ਦੇ ਵਾਰਡ ਨੰਬਰ 14 ਤੋਂ ਕਾਂਗਰਸ ਦੇ ਉਮੀਦਵਾਰ ਨੇਹਾ ਅਹੂਜਾ ਦੇ ਹੱਕ ਵਿਚ ਸਾਬਕਾ ਕੌਂਸਲਰ ਵਿਕਾਸ ਸ਼ਰਮਾ ਦੇ ਘਰ ਇਕ ਭਰਵੀਂ ਮੀਟਿੰਗ ਹੋਈ | ਜਿਸ ਵਿਚ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਹਾਜ਼ਰ ਕਾਂਗਰਸ ਆਗੂਆਂ, ਵਰਕਰਾਂ ਤੇ ਪਾਰਟੀ ਦੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਵਾਰਡ ਨੰਬਰ 14 ਤੋਂ ਕਾਂਗਰਸ ਦੀ ਉਮੀਦਵਾਰ ਨੇਹਾ ਅਹੂਜਾ ਨੂੰ ਵੱਡੇ ਬਹੁਮਤ ਨਾਲ ਜਿਤਾ ਕੇ ਸਫ਼ਲ ਬਣਾਉਣ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੁਹਾਜ਼ 'ਤੇ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ ਤੇ ਨਗਰ ਨਿਗਮ ਵਲੋਂ ਦਸੰਬਰ ਮਹੀਨੇ ਵਿਚ ਸੜਕਾਂ ਤੇ ਹੋਰ ਕਾਰਜਾਂ ਦੇ ਪਾਸ ਹੋ ਚੁੱਕੇ ਟੈਂਡਰਾਂ ਮੁਤਾਬਿਕ ਸ਼ਹਿਰ ਵਿਚ ਵਿਕਾਸ ਦੇ ਕੰਮ ਸ਼ੁਰੂ ਨਹੀਂ ਕੀਤੇ | ਜਿਸ ਕਾਰਨ ਸ਼ਹਿਰ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਸ ਰਹੇ ਹਨ | ਉਨ੍ਹਾਂ ਸ਼ਹਿਰ ਦੇ ਵਿਕਾਸ ਵਿਚ ਸੱਤਾਧਾਰੀ ਪਾਰਟੀ ਦੇ ਪ੍ਰਭਾਵ ਹੇਠ ਨਗਰ ਨਿਗਮ ਦੀ ਕਮਿਸ਼ਨਰ ਵਲੋਂ ਵੱਖ-ਵੱਖ ਵਿਕਾਸ ਕਾਰਜਾਂ ਵਿਚ ਰੁਕਾਵਟਾਂ ਖੜ੍ਹੀਆਂ ਕਰਨ ਦਾ ਦੋਸ਼ ਲਗਾਇਆ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਭਲੀ ਭਾਂਤ ਜਾਣੂ ਹਨ ਤੇ ਨਗਰ ਨਿਗਮ ਦੀ ਚੋਣ ਵਿਚ 'ਆਪ' ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਕੌਂਸਲਰ ਵਿਕਾਸ ਸ਼ਰਮਾ ਨੇ ਕਿਹਾ ਕਿ ਉਹ ਨੇਹਾ ਸ਼ਰਮਾ ਨੂੰ ਜਿਤਾਉਣ ਲਈ ਦਿਨ ਰਾਤ ਇਕ ਕਰਕੇ ਕੰਮ ਕਰਨਗੇ | ਮੀਟਿੰਗ ਵਿਚ ਨਾਮਦੇਵ ਅਰੋੜਾ, ਵਿਸ਼ਾਲ ਅਹੂਜਾ, ਰਜਿੰਦਰ ਕੌੜਾ, ਨਰੇਸ਼ ਕੁਮਾਰ ਸੂਜੋਕਾਲੀਆ, ਪਰਮਿੰਦਰ ਸਿੰਘ ਚੰਦੀ, ਪ੍ਰਦੀਪ ਕਾਲੀਆ, ਆਸ਼ੂ ਟਿੱਬਾ, ਪ੍ਰੀਤੀ ਸ਼ਰਮਾ, ਅਭਿਸ਼ੇਕ ਸ਼ਰਮਾ, ਰਵੀ ਜੋਸ਼ੀ, ਸਿਮਰਨਜੀਤ ਤੋਂ ਇਲਾਵਾ ਵਾਰਡ ਦੇ ਹੋਰ ਕਈ ਪ੍ਰਮੁੱਖ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਤੇ ਕਾਂਗਰਸ ਨੇ ਸ਼ਹਿਰ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ-ਸਰਬਜੀਤ ਸਿੰਘ ਮੱਕੜ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੂੰ ਨਗਰ ਕੌਂਸਲ ਚੋਣਾਂ ਵਿੱਚ ਮਿਲ ਰਿਹਾ ਭਰਪੂਰ ਹੁੰਗਾਰਾ-ਇੰਦਰਜੀਤ ਸਿੰਘ ਜੋਸਨ
Ad Position 24