ਬਟਾਲਾ, 22 ਮਈ (ਸਤਿੰਦਰ ਸਿੰਘ)- ਇਸ ਸਬੰਧੀ ਕਾਂਗਰਸੀ ਆਗੂ ਬਲਵਿੰਦਰ ਸਿੰਘ ਮਿੰਟਾ ਨੇ ਕਿਹਾ ਕਿ ਉਸ ਦੇ ਮੁੰਡੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਪੋਸਟਰ ਲਗਾ ਰਹੇ ਸਨ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਉਨ੍ਹਾਂ ਨੂੰ ਅਗਵਾ ਕਰ ਕੇ ਕਿਸੇ ਦੇ ਘਰ ਡੱਕ ਲਿਆ ਸੀ, ਜਿਸ 'ਤੇ ਮੈਂ ਉਹਨਾਂ ਨੂੰ ਛਡਾਉਣ ਲਈ ਗਿਆ ਤਾਂ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਲੋਂ ਮੇਰੇ ਨਾਲ ਬਹੁਤ ਮਾੜਾ ਚੰਗਾ ਬੋਲਿਆ ਗਿਆ ਤੇ ਦਰਵਾਜ਼ਾ ਨਹੀਂ ਖੋਲਿਆ, ਜਿਸ 'ਤੇ ਮੈਂ ਇਨ੍ਹਾਂ ਦੇ ਘਰ ਦੇ ਦੂਸਰੇ ਪਾਸੇ ਗਿਆ ਤਾਂ ਇਸ ਦੀ ਮੇਰੇ ਨਾਲ ਬਹਿਸਬਾਜੀ ਹੋਈ, ਇਸੇ ਦੌਰਾਨ ਹੀ ਆਮ ਆਦਮੀ ਪਾਰਟੀ ਦੇ 40-50 ਹੋਰ ਵਰਕਰ ਆ ਗਏ ਅਤੇ ਉਨ੍ਹਾਂ ਨੇ ਮੇਰੀ ਪੱਗ ਦੀ ਵੀ ਬੇਅਦਬੀ ਕੀਤੀ, ਇਸ ਸਬੰਧੀ ਉਨ੍ਹਾਂ ਵਲੋਂ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਨੂੰ ਨਾਲ ਲੈ ਕੇ ਐਸ.ਐਸ.ਪੀ. ਨੂੰ ਲਿਖਤੀ ਤੌਰ 'ਤੇ ਸੂਚਿਤ ਕਰ ਦਿੱਤਾ ਹੈ | ਪੁਲਿਸ ਨੇ ਵਿਸ਼ਵਾਸ ਦਿਵਾਇਆ ਹੈ ਕਿ ਸਾਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ |