22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਨਗਰ ਕੌਂਸਲ ਚੋਣਾਂ 'ਚ ਅਕਾਲੀ-ਭਾਜਪਾ ਦਾ ਗ਼ੈਰ ਰਾਜਨੀਤਕ ਸਮਝੌਤਾ- ਪ੍ਰਧਾਨ ਮੇਸ਼ਾ

Ad Position 21
No active advertisement
ਅਜੀਤ ਡੈਸਕ 23-05-2026
ਧਾਰੀਵਾਲ, 22 ਮਈ (ਸਵਰਨ ਸਿੰਘ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਧਾਰੀਵਾਲ ਸ਼ਹਿਰ ਅੰਦਰ ਕੁੱਲ 13 ਵਾਰਡਾਂ 'ਚੋਂ 6 ਵਾਰਡਾਂ 'ਤੇ ਭਾਜਪਾ ਤੇ 7 ਵਾਰਡਾਂ 'ਤੇ ਅਕਾਲੀ ਦਲ ਚੋਣ ਲੜਨ ਦੇ ਸੰਬੰਧ ਵਿਚ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਤੇ ਵਾਰਡ 6 ਤੋਂ 'ਆਪ' ਦੇ ਉਮੀਦਵਾਰ ਰਮੇਸ਼ ਕੁਮਾਰ ਨੇ ਕਿਹਾ ਕਿ ਅਕਾਲੀ-ਭਾਜਪਾ ਦਾ ਸਮਝੌਤਾ ਗ਼ੈਰ ਰਾਜਨੀਤਕ ਹੈ | ਉਨ੍ਹਾਂ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਦੇ ਲੀਡਰ ਵੱਡੇ-ਵੱਡੇ ਦਾਅਵੇ ਕਰਦੇ ਹਨ ਕਿ ਅਕਾਲੀ ਦਲ ਤੇ ਭਾਜਪਾ ਦਾ ਕੋਈ ਸਮਝੌਤਾ ਨਹੀਂ ਹੋਵੇਗਾ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵੀ ਇਕੱਲੇ-ਇਕੱਲੇ ਲੜਨਗੇ, ਪਰ ਧਾਰੀਵਾਲ ਨਗਰ ਕੌਂਸਲ ਚੋਣਾਂ ਵਿਚ ਸਾਰੇ ਅਸੂਲਾਂ ਨੂੰ ਛਿੱਕੇ ਟੰਗ ਕੇ ਆਪਸੀ ਸਮਝੌਤੇ ਨਾਲ ਚੋਣਾਂ ਲੜੀਆਂ ਜਾ ਰਹੀਆਂ ਹਨ | ਇਸ ਮੌਕੇ ਮਾਰਕੀਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਭੁਪਿੰਦਰ ਸਿੰਘ ਰਿੰਕਾ ਨੇ ਕਿਹਾ ਕੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਕੇਵਲ ਚੋਣਾਂ ਦੌਰਾਨ ਹੀ ਨਜ਼ਰ ਆਉਂਦੇ ਹਨ | ਚੋਣਾਂ ਤੋਂ ਬਾਅਦ ਨਾ ਤਾਂ ਹਲਕੇ ਅੰਦਰ ਲੱਭਦੇ ਹਨ ਅਤੇ ਨਾ ਹੀ ਫੋਨ ਚੁੱਕਦੇ ਹਨ | ਚੇਅਰਮੈਨ ਰਿੰਕਾ ਨੇ ਕਿਹਾ ਕਿ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਹਲਕਾ ਇੰਚਾਰਜ ਵਲੋਂ ਉਨ੍ਹਾਂ ਦੀ ਡਿਊਟੀ ਲਗਾਈ ਹੈ, ਧਾਰੀਵਾਲ ਸ਼ਹਿਰ ਦੀ ਹਰੇਕ ਵਾਰਡ ਵਿਚ ਜਾ ਕੇ ਚੋਣ ਪ੍ਰਚਾਰ ਕਰਨਾ ਹੈ, ਜਿਸ 'ਤੇ ਜਿੱਥੇ-ਜਿੱਥੇ ਵੀ ਗਏ ਹਾਂ ਵੋਟਰਾਂ ਵਲੋਂ ਆਪ ਦੇ ਹੱਕ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਸ਼ਹਿਰੀ ਪ੍ਰਧਾਨ ਰਮੇਸ਼ ਮੇਸ਼ਾ ਨੇ ਕਿਹਾ ਕਿ ਕਾਂਗਰਸ ਨੇ ਦੂਜੀਆਂ ਪਾਰਟੀਆਂ ਵਿਚੋਂ ਲਿਆ ਕੇ ਉਮੀਦਵਾਰ ਦਿੱਤੇ ਹਨ, ਪ੍ਰੰਤੂ 'ਆਪ' ਨੇ ਆਪਣੇ ਹੀ ਵਰਕਰਾਂ ਨੂੰ ਟਿਕਟਾਂ ਦਿੱਤੀਆਂ ਹਨ ਅਤੇ ਕਾਬਜ਼ ਵੀ ਆਮ ਆਦਮੀ ਪਾਰਟੀ ਹੀ ਹੋਵੇਗੀ | ਇਸ ਮੌਕੇ ਗੁਰਮੀਤ ਸਿੰਘ ਅਹਿਮਦਾਬਾਦ, ਹਰਪਾਲ ਸਿੰਘ ਚੱਕ ਬੜੋਏ, ਪਰਿਲਾਦ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਉੱਘੇ ਕਬੱਡੀ ਖਿਡਾਰੀ ਲਵਲੀਨ ਸਿੰਘ ਲਵ ਭਾਮੜੀ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਚੇਅਰਮੈਨ ਰਜੀਵ ਸ਼ਰਮਾ ਦੀ ਵਾਰਡ 'ਚੋਂ ਪੁਲਿਸ ਨੇ ਦੇਰ ਸ਼ਾਮ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ <br/>
Ad Position 24