ਵਡਾਲਾ ਗ੍ਰੰਥੀਆਂ, 22 ਮਈ (ਗੁਰਪ੍ਰਤਾਪ ਸਿੰਘ ਕਾਹਲੋਂ)-ਇਥੋਂ ਨਜ਼ਦੀਕੀ ਪਿੰਡ ਭਾਮੜੀ ਵਿਖੇ ਉੱਘੇ ਕਬੱਡੀ ਖਿਡਾਰੀ ਲਵਲੀਨ ਸਿੰਘ ਲਵ ਭਾਮੜੀ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਕੀਰਤਨ ਸਮਾਗਮ ਤੇ ਅੰਤਿਮ ਅਰਦਾਸ ਹੋਈ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਕਸ਼ਮੀਰ ਸਿੰਘ ਬਰਿਆਰ, ਮਨਦੀਪ ਸਿੰਘ ਹਲਕਾ ਇੰਚਾਰਜ ਸ੍ਰੀ ਹਰਗੋਬਿੰਦਪੁਰ ਸਾਹਿਬ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐੱਸ.ਸੀ. ਵਿੰਗ ਦੇ ਚੇਅਰਮੈਨ ਹਰਵਿੰਦਰਪਾਲ ਸਿੰਘ ਸ਼ਾਹਬਾਦ, ਲਖਵਿੰਦਰ ਸਿੰਘ ਘੁੰਮਣ ਐੱਸ.ਸੀ. ਵਿੰਗ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਲਖਵਿੰਦਰ ਸਿੰਘ ਢੱਡੇ ਬਲਾਕ ਪ੍ਰਧਾਨ, ਬਾਬਾ ਸੁਖਵਿੰਦਰ ਸਿੰਘ ਗ੍ਰੰਥੀ ਸਿੰਘ, ਹਰਪਾਲ ਸਿੰਘ ਭਾਮੜੀ ਸੁਪਰਡੈਂਟ ਪੋਲੀਟੈਕਨਿਕ ਕਾਲਜ ਬਟਾਲਾ ਅਤੇ ਪ੍ਰਸਿੱਧ ਕਬੱਡੀ ਖਿਡਾਰੀ ਬਾਊ ਅÏਲਖ ਸਮੇਤ ਅਨੇਕਾਂ ਸ਼ਖ਼ਸੀਅਤਾਂ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਲਵ ਭਾਮੜੀ ਇਕ ਹਰਦਿਲ ਅਜ਼ੀਜ਼, ਮਿਲਣਸਾਰ ਅਤੇ ਜਜ਼ਬੇ ਨਾਲ ਭਰਪੂਰ ਨੌਜਵਾਨ ਸੀ | ਇਸ ਮੌਕੇ ਬਲਜਿੰਦਰ ਸਿੰਘ ਸੇਵਾ ਮੁਕਤ ਵਿਜੀਲੈਂਸ ਵਿਭਾਗ, ਸਰਬਜੀਤ ਸਿੰਘ ਵੜੈਚ, ਅਵਤਾਰ ਸਿੰਘ ਢੰਡੇ ਸਰਪੰਚ, ਇਕਬਾਲ ਸਿੰਘ, ਨਗਵੰਤ ਸਿੰਘ, ਨਵਦੀਪ ਕੌਰ ਕੈਨੇਡਾ, ਡਾ. ਸਵਰੀਤ ਕੌਰ, ਜਸਪਾਲ ਸਿੰਘ, ਨਾਨਕ ਸਿੰਘ, ਸਰਵਨ ਸਿੰਘ, ਅੰਗਰੇਜ਼ ਸਿੰਘ, ਜਗਰੂਪ ਸਿੰਘ ਜੱਗਾ ਪਹਿਲਵਾਨ ਵੇਟ ਲਿਫ਼ਟਰ ਕੈਨੇਡਾ, ਸਰੂਪ ਸਿੰਘ ਨਿਹੰਗ, ਗੁਰਮਿਲਨ ਸਿੰਘ ਯੂਐਸਏ, ਸੁਖਪ੍ਰੀਤ ਸਿੰਘ ਵੜੈਚ, ਸੰਦੀਪ ਸਿੰਘ ਸੀਨੀਅਰ ਡਰਾਫਟਸਮੈਨ ਪੁੱਡਾ ਅੰਮਿ੍ਤਸਰ, ਪ੍ਰਭਜਿੰਦਰ ਸਿੰਘ ਕੈਨੇਡਾ, ਗੁਰਪ੍ਰੀਤ ਕੌਰ, ਆਈਰੀਨ ਕੌਰ, ਸਿਮਰਨਜੀਤ ਕੌਰ ਕੈਨੇਡਾ, ਅਨੂਪ੍ਰੀਤ ਕੌਰ, ਹਰਮਨਬੀਰ ਸਿੰਘ, ਸੁਖਵਿੰਦਰ ਸਿੰਘ ਫੋਰਮੈਨ ਪੋਲੀਟੈਕਨਿਕ ਕਾਲਜ ਬਟਾਲਾ, ਮਾਸਟਰ ਹਰਪ੍ਰੀਤ ਸਿੰਘ ਬਟਾਲਾ, ਸੁਖਵਿੰਦਰ ਸਿੰਘ ਆਈ.ਟੀ.ਆਈ. ਬਟਾਲਾ, ਸੁਖਵਿੰਦਰ ਸਿੰਘ ਢਿੱਲੋਂ ਟਰਾਂਸਪੋਰਟਰ, ਦਲਜੀਤ ਸਿੰਘ ਹੁੰਦਲ ਮੁਨਸ਼ੀ ਥਾਣਾ ਸੇਖਵਾਂ, ਜਸਪ੍ਰੀਤ ਸਿੰਘ ਕੁਹਾੜ ਕਬੱਡੀ ਪ੍ਰਮੋਟਰ, ਕਰਮ ਸਿੰਘ ਭੱਟੀ, ਜਤਿੰਦਰ ਸਿੰਘ ਡਡਵਾਂ, ਅੰਮਿ੍ਤ ਅÏਲਖ ਕਬੱਡੀ ਖਿਡਾਰੀ, ਗੁਰਮੁਖ ਲਾਲ ਮੈਂਬਰ ਪੰਚਾਇਤ ਭਾਮੜੀ, ਹਰਭਜਨ ਸਿੰਘ ਸਾਬਕਾ ਸੰਮਤੀ ਮੈਂਬਰ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਸੰਗਤਾਂ ਹਾਜ਼ਰ ਸਨ, ਜਿਨਾਂ ਵਲੋਂ ਲਵ ਭਾਮੜੀ ਦੇ ਪਿਤਾ ਪ੍ਰਗਟ ਸਿੰਘ, ਮਾਤਾ ਸੁਖਵਿੰਦਰ ਕੌਰ, ਪਤਨੀ ਲਵਜੋਤ ਕੌਰ ਤੇ ਬੇਟੇ ਅੰਗਦਬੀਰ ਸਿੰਘ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ਣ |