22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪਿੰਡ ਢੇਸੀਆਂ 'ਚ ਮਾਮੂਲੀ ਤਕਰਾਰ ਨੂੰ ਲੈ ਕੇ ਗੋਲੀ ਚਲੀ

Ad Position 21
No active advertisement
ਅਜੀਤ ਡੈਸਕ 23-05-2026
ਕਾਹਨੂੰਵਾਨ, 22 ਮਈ (ਨਿਸ਼ਾਨ ਸਿੰਘ ਚਾਹਲ)-ਥਾਣਾ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਢੇਸੀਆਂ ਦੇ ਇੱਕ ਵਿਅਕਤੀ ਦੇ ਵਲੋਂ ਪਿੰਡ ਦੇ ਮੋਹਤਬਰਾਂ ਨਾਲ ਮਮੂਲੀ ਬਹਿਸਬਾਜ਼ੀ ਤੋਂ ਬਾਅਦ ਹਵਾਈ ਫਾਇਰ ਕਰ ਦਿੱਤੇ | ਹਾਲਾਂਕਿ ਇਸ ਦੌਰਾਨ ਕਿਸੇ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਪਿੰਡ 'ਚ ਇੱਕ ਵਾਰ ਦਹਿਸ਼ਤ ਦਾ ਮਾਹੌਲ ਜਰੂਰ ਬਣ ਗਿਆ | ਇਸ ਘਟਨਾ ਦਾ ਪਤਾ ਲੱਗਦੇ ਹੀ ਮੌਕੇ 'ਤੇ ਪੁੱਜੀ ਥਾਣਾ ਕਾਹਨੂੰਵਾਨ ਦੀ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ ਪਿੰਡ ਢੇਸੀਆਂ ਦੇ ਰਹਿਣ ਵਾਲੇ ਕੁਲਵੰਤ ਸਿੰਘ ਵਲੋਂ ਪਿੰਡ 'ਚ ਕਿਸੇ ਅÏਰਤ ਦੇ ਪਿੰਡ ਦੇ ਕਿਸੇ ਵਿਅਕਤੀ ਦੇ ਨਾਲ ਫਰਾਰ ਹੋਣ ਬਾਰੇ ਪਿੰਡ ਵਿੱਚ ਗੱਲ ਫੈਲਾਈ ਸੀ | ਜਿਸ ਤੋਂ ਬਾਅਦ ਪਿੰਡ ਦੇ ਮੋਹਤਬਰ ਵਿਅਕਤੀ ਕੁਲਵੰਤ ਸਿੰਘ ਦੇ ਘਰ ਪਿੰਡ 'ਚੋਂ ਫਰਾਰ ਹੋਣ ਵਾਲੀ ਅÏਰਤ ਤੇ ਉਸਨੂੰ ਭਜਾਉਣ ਵਾਲੇ ਵਿਅਕਤੀ ਬਾਰੇ ਜਦੋਂ ਪਤਾ ਕਰਨ ਗਏ ਤਾਂ ਕੁਲਵੰਤ ਸਿੰਘ ਦੀ ਪਿੰਡ ਦੇ ਮੋਹਤਬਰਾਂ ਦੇ ਨਾਲ ਕਿਸੇ ਕੱਲ ਤੋਂ ਬਹਿਸਬਾਜ਼ੀ ਹੋ ਗਈ | ਜਿਸ ਤੋਂ ਬਾਅਦ ਉਸ ਵਲੋਂ ਆਪਣੀ ਦੁਨਾਲੀ ਰਾਈਫਲ ਦੇ ਨਾਲ ਹਵਾਈ ਫਾਇਰ ਕਰ ਦਿੱਤੇ | ਇਸ ਸਬੰਧੀ ਥਾਣਾ ਕਾਹਨੂੰਵਾਨ ਦੀ ਐਸ.ਐਚ.ਓ. ਇੰਸਪੈਕਟਰ ਦੀਪਕਾ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਚੱਲ ਰਹੀ ਹੈ | ਦੋਸ਼ੀ ਵਿਅਕਤੀ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ 'ਚ ਦਾਖ਼ਲਾ ਲੈਣ ਲਈ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ ਅਗਲੀ ਖ਼ਬਰ ਉੱਘੇ ਕਬੱਡੀ ਖਿਡਾਰੀ ਲਵਲੀਨ ਸਿੰਘ ਲਵ ਭਾਮੜੀ ਨਮਿਤ ਸ਼ਰਧਾਂਜਲੀ ਸਮਾਗਮ
Ad Position 24