ਵਡਾਲਾ ਬਾਂਗਰ, 24 ਮਈ (ਭੁੰਬਲੀ)-ਪਿੰਡ ਖੁਸ਼ੀਪੁਰ ਵਿਚ ਪ੍ਰਸਿੱਧ ਪੰਜਾਬੀ ਗਾਇਕਾ ਬੀਬਾ ਮੋਹਣੀ ਰਸੀਲਾ ਦੀ ਯਾਦ ਨੂੰ ਸਮਰਪਿਤ ਮਹਿਲਾ ਯਾਦਗਾਰੀ ਸੱਭਿਆਚਾਰਕ ਮੇਲਾ 29 ਮਈ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਉਨ੍ਹਾਂ ਦੇ ਪਤੀ ਰਛਪਾਲ ਰਸੀਲਾ ਨੇ ਦੱਸਿਆ ਕਿ ਇਸ ਮੇਲੇ ਵਿਚ ਵੱਖ-ਵੱਖ ਪੰਜਾਬੀ ਗਾਇਕ ਜਿਨਾਂ ਵਿਚ ਅਨੂਪ ਸਿੰਘ ਸਿੱਧੂ ਤੇ ਬੀਬਾ ਸੁਨੀਤਾ, ਅਮਰੀਕ ਸਿੰਘ ਬੱਲ ਤੇ ਬੀਬਾ ਮਨਜੀਤ ਸੋਨੀਆ, ਹਰਪਾਲ ਸਿੰਘ ਠੱਠੇਵਾਲ ਤੇ ਬੀਬਾ ਕੰਵਲਜੀਤ ਕੰਵਲ, ਅਨੋਖ ਔਜਲਾ, ਅਮਰੀਕ ਗਾਜੀਨੰਗਲ, ਗੁਰਦੇਵ ਸਿੰਘ ਚਾਹਲ, ਬੀਬਾ ਬੱਬਲੀ ਬਰਾੜ, ਜੋਗਿੰਦਰ ਸਿੰਘ ਸਿੰਘਪੁਰੀਆ, ਬਲਦੇਵ ਰੰਧਾਵਾ, ਸਰਦੂਲ ਮਲੂਕਵਾਲੀਆ ਸਮੇਤ ਹੋਰ ਉੱਚ ਕੋਟੀ ਦੇ ਪੰਜਾਬੀ ਕਲਾਕਾਰ ਆਪਣੀ ਹਾਜ਼ਰੀ ਲਵਾਉਣਗੇ | ਜ਼ਿਕਰਯੋਗ ਹੈ ਕਿ ਬੀਬਾ ਮੋਹਣੀ ਰਸੀਲਾ ਦੀ ਪਿਛਲੇ ਸਾਲ ਮੌਤ ਹੋ ਗਈ ਸੀ | ਕਦੀ ਇਸ ਗਾਇਕ ਜੋੜੀ ਦੀ ਦੁਨੀਆਂ ਵਿਚ ਪੂਰੀ ਚੜਤ ਹੁੰਦੀ ਸੀ |