ਕਲਾਨੌਰ, 24 ਮਈ (ਪੁਰੇਵਾਲ)-ਸ਼ਹੀਦ ਲਾਂਸ ਨਾਇਕ ਪ੍ਰਭਸ਼ਰਨ ਸਿੰਘ ਭੰਗੂ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਸਮੇਤ ਹੋਰ ਮੁਹਤਬਰ ਪਹੁੰਚੇ | ਇਸ ਦੌਰਾਨ ਸ਼ਹੀਦ ਲਾਂਸ ਨਾਇਕ ਭੰਗੂ ਦੇ ਦਾਦਾ ਸਾਬਕਾ ਫ਼ੌਜੀ ਪਿਆਰਾ ਸਿੰਘ ਭੰਗੂ, ਪਿਤਾ ਸਾਬਕਾ ਫ਼ੌਜੀ ਰਜਿੰਦਰ ਸਿੰਘ ਭੰਗੂ, ਭਰਾ ਬਲਾਕ ਪ੍ਰਧਾਨ ਤੇ ਸਰਪੰਚ ਜਤਿੰਦਰ ਸਿੰਘ ਖੈਹਿਰਾ ਕੋਟਲੀ, ਚਾਚਾ ਸੁਰਿੰਦਰ ਸਿੰਘ ਭੰਗੂ ਸਮੇਤ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਵਿਧਾਇਕ ਰੰਧਾਵਾ ਨੇ ਕਿਹਾ ਕਿ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਜੋ 33 ਸਾਲ ਦਾ ਨੌਜਵਾਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ | ਵਿਧਾਇਕ ਰੰਧਾਵਾ ਨੇ ਕਿਹਾ ਕਿ ਫ਼ੌਜ ਵਲੋਂ ਸ਼ਹੀਦ ਲਾਂਸ ਨਾਇਕ ਪ੍ਰਭਸ਼ਰਨ ਸਿੰਘ ਭੰਗੂ ਨੂੰ ਬਣਦੇ ਲਾਭ ਆਦਿ ਦਿੱਤੇ ਜਾਣੇ ਹਨ ਅਤੇ ਉਨ੍ਹਾਂ ਵਲੋਂ ਵੀ ਪੰਜਾਬ ਸਰਕਾਰ ਦੇ ਧਿਆਨ 'ਚ ਲਿਆਂਦਾ ਹੈ, ਜਿਸ 'ਤੇ ਐੱਸ.ਡੀ.ਐੱਮ. ਕਲਾਨੌਰ ਸ੍ਰੀਮਤੀ ਪੱਲਵੀ ਮਿਸ਼ਰਾ ਵਲੋਂ ਪਰਿਵਾਰ ਨਾਲ ਰਾਬਤਾ ਕਰ ਕੇ ਲੋੜੀਂਦੇ ਕਾਗਜ਼ਾਤ ਮੁਹੱਈਆ ਕਰਵਾਏ ਹਨ | ਵਿਧਾਇਕ ਰੰਧਾਵਾ ਨੇ ਭੰਗੂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਸ਼ਹੀਦ ਪਰਿਵਾਰ ਦਾ ਮਾਨ ਸਰਕਾਰ ਵਲੋਂ ਪੂਰਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਜੋ ਵੀ ਬਣਦੇ ਲਾਭ ਅਤੇ ਸਹੂਲਤਾਂ ਹੋਣਗੀਆਂ, ਉਹ ਕਾਗਜ਼ੀ ਕਾਰਵਾਈ ਉਪਰੰਤ ਜਲਦ ਪਰਿਵਾਰ ਨੂੰ ਮੁਹੱਈਆ ਕੀਤੀਆਂ ਜਾਣਗੀਆਂ | ਇਸ ਮੌਕੇ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਗੁਰਾਇਆ, ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਸੰਗਠਨ ਦੇ ਹਲਕਾ ਇੰਚਾਰਜ ਜਤਿੰਦਰ ਸਿੰਘ ਹੈਪੀ ਡੇਅਰੀਵਾਲ, ਕੋਆਰਡੀਨੇਟਰ ਨਵਪ੍ਰੀਤ ਸਿੰਘ ਪਵਾਰ, ਸਰਪੰਚ ਹਰਦੀਪ ਸਿੰਘ ਮਠਾਰੂ, ਸਰਪੰਚ ਪਲਵਿੰਦਰ ਸਿੰਘ ਮੱਲ੍ਹੀ, ਸਰਪੰਚ ਜਤਿੰਦਰ ਕੁਮਾਰ ਗੋਰਾ, ਸਰਪੰਚ ਹਰਜੀਤ ਸਿੰਘ ਗੱਜਣ, ਮਨਦੀਪ ਸਿੰਘ ਬੁਲਾਰੀਆ, ਸਰਪੰਚ ਨਵਜੋਤ ਸਿੰਘ ਰੁਡਿਆਣਾ, ਸਰਪੰਚ ਸੁਰਜੀਤ ਸਿੰਘ ਬਿਸ਼ਨਕੋਟ, ਸਰਪੰਚ ਸੁਬੇਗ ਸਿੰਘ ਮੱਲ੍ਹੀ, ਅੰਕੂ ਗੁਰਾਇਆ ਰੂੜਾ, ਬਲਾਕ ਪ੍ਰਧਾਨ ਇੰਦਰ ਭਾਰਲ, ਕੁਲਵਿੰਦਰ ਸਿੰਘ, ਪੰਚ ਰਿੰਕੂ ਅਗਰਵਾਲ, ਸਾ. ਮੁੱਖ ਸੇਵਾਦਾਰ ਭਾਈ ਦਲਵਿੰਦਰ ਸਿੰਘ ਬਿੱਟੂ, ਭਾਈ ਰਜਿੰਦਰ ਸਿੰਘ ਲਾਡੀ, ਭਾਈ ਜਤਿੰਦਰ ਸਿੰਘ ਕੋਟੀਆ, ਭਾਈ ਬਿਕਰਮਜੀਤ ਸਿੰਘ ਭੱਟੀ, ਭਾਈ ਰਛਪਾਲ ਸਿੰਘ, ਭਾਈ ਪਰਮਜੀਤ ਸਿੰਘ, ਅੰਗਰੇਜ਼ ਸਿੰਘ, ਸਰਦੂਲ ਸਿੰਘ ਕਾਹਲੋਂ ਸਮੇਤ ਵੱਡੀ ਗਿਣਤੀ 'ਚ ਮੁਹਤਬਰਾਂ ਵਲੋਂ ਭੰਗੂ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ |